November 15, 2026, 2:14 pm
----------- Advertisement -----------
HomeNewsBreaking Newsਹੀਰੋ ਇਲੈਕਟ੍ਰਿਕ ਨੇ ਕੀਤਾ ਚੰਡੀਗੜ੍ਹ 'ਚ 'ਵਨ ਰੇਸ' ਦੇ ਦੂਜੇ ਭਾਗ ਦਾ...

ਹੀਰੋ ਇਲੈਕਟ੍ਰਿਕ ਨੇ ਕੀਤਾ ਚੰਡੀਗੜ੍ਹ ‘ਚ ‘ਵਨ ਰੇਸ’ ਦੇ ਦੂਜੇ ਭਾਗ ਦਾ ਐਲਾਨ

Published on

----------- Advertisement -----------
  • ‘ਭਾਗ ਚੰਡੀਗੜ੍ਹ ਭਾਗ’ ਵਿਚ ਤੰਦਰੁਸਤ ਜੀਵਨ ਨੂੰ ਪ੍ਰੋਤਸਾਹਨ ਦੇਣ ਲਈ 5 ਕਿਲੋਮੀਟਰ, 10 ਕਿਲੋਮੀਟਰ ਅਤੇ ਹਾਫ ਮੈਰਾਥਨ ਦਾ ਆਯੋਜਨ ਕਰਕੇ ਪਦਮ ਸ੍ਰੀ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ

ਚੰਡੀਗੜ੍ਹ, 16 ਨਵੰਬਰ, 2022 : ਹੀਰੋ ਇਲੈਕਟ੍ਰਿਕ, ਭਾਰਤ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਇਲੈਕਟ੍ਰਿਕ ਟੂ-ਵਹੀਲਰ ਕੰਪਨੀ ਨੇ ਚੰਡੀਗੜ੍ਹ ‘ਚ ‘ਵਨ ਰੇਸ’ ਦੇ ਦੂਜੇ ਭਾਗ ਦੇ ਆਯੋਜਨ ਦਾ ਐਲਾਨ ਕੀਤਾ | ‘ਸੇਵ’ ਪ੍ਰੇਰਿਤ ਰਨ ਮੈਰਾਥਨ ਜਾਤੀ, ਧਰਮ, ਪੰਥ, ਲਿੰਗ ਅਤੇ ਸੰਪਰਦਾਏ ਦੇ ਬੰਧਨਾਂ ਤੋਂ ਪਰੇ ਰਹਿੰਦੇ ਹੋਏ ਸਾਰੇ ਪ੍ਰਤੀਭਾਗੀਆਂ ਦੀ ਸ਼ਮੂਲੀਅਤ ਨੂੰ ਪ੍ਰੋਤਸਾਹਿਤ ਕਰਦੀ ਹੈ | ਇਹ ਪ੍ਰੋਗਰਾਮ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਲਈ ਇਲੈਕਟ੍ਰਿਕ ਮੋਬੀਲਿਟੀ ਨੂੰ ਹੁੰਗਾਰਾ ਦੇਣ ਅਤੇ ਇੱਕ ਸਸਟੇਨੇਬਲ ਪਰਿਆਵਰਣ ਦੀ ਸਥਾਪਨਾ ਕਰਨ ਦੇ ਮਕਸਦ ਨਾਲ ਹੀਰੋ ਇਲੈਕਟਿ੍ਕ ਦੇ ‘ਨੋ ਐਮਿਸ਼ਨ’ ਮਿਸ਼ਨ ‘ਤੇ ਚਾਨ੍ਹਣਾ ਪਾਉਂਦਾ ਹੈ | ਵਨ ਰੇਸ ਚੰਡੀਗੜ੍ਹ ਭਾਰਤ ਦੇ ਸਭ ਤੋਂ ਤੇਜ ਦੌੜਾਕ ਅਤੇ ਮਹਾਨ ਖਿਡਾਰੀ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦਿੰਦੀ ਹੈ, ਜਿਹੜੇ ਏਸ਼ੀਅਨ ਗੇਮਸ ਅਤੇ ਕਾਮਨਵੈਲਥ ਗੇਮਸ ‘ਚ 400 ਮੀਟਰ ਦੀ ਦੌੜ ‘ਚ ਗੋਲਡ ਮੈਡਲ ਜਿੱਤਣ ਵਾਲੇ ਇਕੱਲੇ ਭਾਰਤੀ ਖਿਡਾਰੀ ਹਨ | ਚੰਡੀਗੜ੍ਹ ਰਨ ਦੀ ਸ਼ੁਰੂਆਤ ਐਤਵਾਰ 20 ਨਵੰਬਰ, 2022 ਨੂੰ ਚੰਡੀਗੜ੍ਹ ਕਲੱਬ ਤੋਂ ਹੋਵੇਗੀ ਅਤੇ ਇਸ ‘ਚ 5 ਕਿਲੋਮੀਟਰ, 10 ਕਿਲੋਮੀਟਰ ਅਤੇ ਸਭ ਤੋਂ ਮਸ਼ਹੂਰ ਹਾਫ ਮੈਰਾਥਨ ਰੇਸ ਸ਼ਾਮਲ ਹੈ।

ਇਸ ਪ੍ਰੈੱਸ ਕਾਨਫਰੰਸ ‘ਚ ਹੀਰੋ ਇਲੈਕਟਿ੍ਕ ਦੇ ਮੈਨੇਜਿੰਗ ਡਾਇਰੈਕਟਰ, ਨਵੀਨ ਮੁੰਜਾਲ; ਕਾਰਗਿੱਲ ਯੁੱਧ ਦੇ ਅਨੁਭਵੀ, ਭਾਰਤ ਦੇ ਪਹਿਲੇ ਬਲੇਡ ਰਨਰ ਅਤੇ ਏਸ਼ੀਆ ਦੇ ਪਹਿਲਾ ਅਪਾਹਜ ਸੋਲੋ ਸਕਾਈਡਾਈਵਰ ਮੇਜਰ ਡੀ.ਪੀ. ਸਿੰਘ, ਕੇਂਦਰੀ ਪ੍ਰਾਂਤ, ਜੰਮੂ-ਕਸ਼ਮੀਰ ਤੋਂ ਭਾਰਤ ਦੇ ਪਹਿਲੇ ਪੈਰਾ-ਐਥਲੀਟ, ਸ੍ਰੀ ਚੰਦੀਪ ਸਿੰਘ; ਟ੍ਰਾਈਸਿਟੀ ਤੋਂ ਲੰਮੀਂ ਦੂਰੀ ਦੇ 80 ਸਾਲਾ ਮਹਾਨ ਦੌੜਾਕ ਅਮਨ ਚੌਹਾਨ ਅਤੇ ਹੀਰੋ ਇਲੈਕਟਿ੍ਕ ਵਨ ਰੇਸ ਜਲੰਧਰ ਹਾਫ ਮੈਰਾਥਨ ਦੇ ਜੇਤੂ, ਸਾਹਿਲ ਗਿੱਲ ਮੌਜੂਦ ਸਨ | ਇੱਥੇ ਹੀਰੋ ਇਲੈਕਟਿ੍ਕ ਨੇ ਆਪਣੇ ਸਭ ਤੋਂ ਜਿਆਦਾ ਵਿਕਣ ਵਾਲੇ ਸਕੂਟਰ ਹੀਰੋ ਆਪਟਿਮਾ ਦੀ ਘੁੰਡ ਚੁਕਾਈ ਕੀਤੀ, ਜਿਹੜਾ ਹਾਫ ਮੈਰਾਥਨ ਦੇ ਔਰਤ ਅਤੇ ਮਰਦ ਜੇਤੂਆਂ ਨੂੰ ਇਨਾਮ ‘ਚ ਦਿੱਤਾ ਜਾਵੇਗਾ | ਇਸਦੇ ਇਲਾਵਾ ਇਸ ਕਾਨਫਰੰਸ ‘ਚ ਸਨਮਾਨਯੋਗ ਲੋਕਾਂ ਵੱਲੋਂ ਰੇਸ ਡੇ ਟੀ-ਸ਼ਰਟ ਅਤੇ ਮੈਡਲ ਦੀ ਘੁੰਡ ਚੁਕਾਈ ਵੀ ਕੀਤੀ।

ਕਾਨਫਰੰਸ ‘ਚ ਨਵੀਨ ਮੁੰਜਾਲ, ਮੈਨੇਜਿੰਗ ਡਾਇਰੈਕਟਰ, ਹੀਰੋ ਇਲੈਕਟ੍ਰਿਕ ਨੇ ਕਿਹਾ, ‘ਵਨ ਰੇਸ ਦਾ ਹਰ ਸਫਲ ਭਾਗ ਇੱਕ ਸਵੱਛ ਅਤੇ ਸਸਟੇਨੇਬਲ ਵਾਤਾਵਰਣ ਨੂੰ ਹੁੰਗਾਰਾ ਦੇਣ ਦੀ ਸਾਡੀ ਵਚਨਬੱਧਤਾ ਨੂੰ ਮਜਬੂਤ ਕਰਦਾ ਹੈ | ਇਹ ਹਮੇਸ਼ਾ ਦੇਸ਼ ‘ਚ ਸਭ ਤੋਂ ਮਸ਼ਹੂਰ ਦੌੜਾਂ ‘ਚੋਂ ਇੱਕ ਦੇ ਨਾਲ ਸਾਂਝੇਦਾਰੀ ਕਰਨ ਦਾ ਇੱਕ ਬਿਹਤਰੀਨ ਮੰਚ ਹੈ, ਜਿਹੜਾ ਰਨਿੰਗ ਨਾਲ ਵਿਭਿੰਨਤਾ ‘ਚ ਏਕਤਾ ਨੂੰ ਹੁੰਗਾਰਾ ਦਿੰਦਾ ਹੈ | ਪਿਛਲੇ ਸਾਲ ਅਸੀਂ ਚੰਡੀਗੜ੍ਹ ਦੇ ਲੋਕਾਂ ਦੇ ਵਿਚਕਾਰ ਸਸਟੇਨੇਬਲ ਅਤੇ ਤੰਦਰੁਸਤ ਜੀਵਨ ਅਤੇ ਸਿਹਤ ਨੂੰ ਬਣਾਈ ਰੱਖਣ ਦੀ ਆਦਤ ਦਾ ਵਿਕਾਸ ਕੀਤਾ। ਇਹ ਭਾਗ ਖਾਸ ਹੈ ਕਿਉਂਕਿ ਅਸੀਂ ਮਹਾਨ ਫਲਾਇੰਗ ਸਿੱਖ ਦਾ ਜਨਮ ਦਿਨ ਮਨਾਉਣ ਦੇ ਲਈ ਇਕੱਠੇ ਹੋਏ ਹਾਂ ਅਤੇ ਭਾਰਤੀ ਖੇਡ ਨੂੰ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰ ਰਹੇ ਹਾਂ। ਸਾਨੂੰ ਵਿਸ਼ਵਾਸ ਹੈ ਕਿ ਇਸ ਸਾਲ ਇਸ ਰਨ ‘ਚ ਜਿਆਦਾ ਊਰਜਾ ਅਤੇ ਪ੍ਰਤਿਭਾਗਿਤਾ ਦੇਖਣ ਨੂੰ ਮਿਲੇਗੀ ਅਤੇ ਲੋਕਾਂ ਨੂੰ ਤੰਦਰੁਸਤ ਜੀਵਨਸ਼ੈਲੀ ਅਪਣਾਉਣ ਦਾ ਪ੍ਰੋਤਸਾਹਨ ਮਿਲੇਗਾ।’

ਮੇਜਰ ਡੀ.ਡੀ. ਸਿੰਘ, ਬੁਲਾਰੇ, ਸੂਪਰ ਸਿੱਖ ਰਨ ਨੇ ਕਿਹਾ, ‘ਇਹ ਰਨ ਸ਼ਮੂਲੀਅਤ ਅਤੇ ਸਮਾਨਤਾ ਦੇ ਲਈ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਹੀਰੋ ਇਲੈਕਟਿ੍ਕ ਵਨ ਰੇਸ ਦੇ ਦੂਜੇ ਭਾਗ ‘ਚ ‘ਦਿ ਚੈਲੇਜਿੰਗ ਵਨਸ’ ਦੇ ਨਾਲ ਸਾਂਝੇਦਾਰੀ ‘ਚ ਇੱਕ ਖਾਸ ਅਭਿਆਨ, ਐਬੀਲਿਟੀ ਰੇਸ, ਹੀਰੋਈਕੋ ਮੇਡ ਵਨ ਰੇਸ ਸਾਹਸ ਸ਼ਾਮਲ ਹੋਵੇਗਾ ਅਤੇ ਅਸੀਂ ਇਹ ਅਦਭੁਤ ਮੰਚ ਅਪਾਹਜਾਂ ਦੀਆਂ ਸਮਰੱਥਾਵਾਂ ਦਾ ਵਿਕਾਸ ਕਰਨ ਦੇ ਲਈ ਲਾਂਚ ਕੀਤਾ ਹੈ, ਤਾਂ ਕਿ ਉਹ ਚੁਸਤ ਰਹਿਣ ਅਤੇ ਇੱਕੋ ਜਿਹੇ ਮੌਕਿਆਂ ਦਾ ਸਨਮਾਨ ਭਰੀ ਜ਼ਿੰਦਗੀ ਜਿਊਣ ਦੀ ਆਪਣੀ ਮਹੱਤਵਕਾਂਕਸ਼ਾ ਦਾ ਪ੍ਰਦਰਸ਼ਨ ਕਰ ਸਕਣ।’

ਉਨ੍ਹਾਂ ਨੇ ਅੱਗੇ ਕਿਹਾ, ‘ਵਨ ਰੇਸ ਸਾਹਸ ਨੇ ਮੇਰੇ ਮੁੱਖ ਵਿਸ਼ਵਾਸ ਨੂੰ ਜੀਵਿਤ ਕੀਤਾ ਹੈ, ਕਿ ਕੋਈ ਵੀ ਵਿਅਕਤੀ ਸਿਖਲਾਈ ਅਤੇ ਸਖਤ ਮਿਹਨਤ ਦੇ ਨਾਲ ਆਪਣੀ ਪੂਰੀ ਸਮਰੱਥਾ ਦਾ ਵਿਕਾਸ ਕਰ ਸਕਦਾ ਹੈ ਅਤੇ ਹਰ ਸਰਹੱਦ ਅਤੇ ਚੁਣੌਤੀ ਨੂੰ ਪਾਰ ਕਰ ਸਕਦਾ ਹੈ। ਇਹ ਈਵੈਂਟ ਦੇਖ ਕੇ ਬਹੁਤ ਖੁਸ਼ੀ ਮਿਲੀ ਹੈ, ਜਿਹੜੀ ਮੇਜਰ ਡੀ.ਪੀ. ਸਿੰਘ, ਚੀਫ ਮੈਂਟਰ ਅਤੇ ਹੀਰੋ ਇਲੈਕਟਿ੍ਕ ਵਨ ਰੇਸ ‘ਭਾਗ ਚੰਡੀਗੜ੍ਹ ਭਾਗ’ ਦੀ ਪ੍ਰੇਰਣਾ ਅਤੇ ਦਿ ਐਬੀਲਿਟੀ ਰਨ, ਹੀਰੋਈਕੋ ਮੇਡ ਵਨ ਰੇਸ ਸਾਹਸ ਜਿਹੇ ਚੈਂਪੀਅੰਸ ਨੂੰ ਇੱਕ ਹੀ ਮੰਚ ‘ਤੇ ਲਿਆ ਕੇ ਸੱਚੇ ਅਰਥ ‘ਚ ਸ਼ਮੂਲੀਅਤ ਹੈ।’

ਭਾਰਤ ਦੇ ਸਵੱਛ ਅਤੇ ਹਰੇ-ਭਰੇ ਸ਼ਹਿਰਾਂ ਦੀ ਵਧਦੀ ਜਰੂਰਤ ਨੂੰ ਦੇਖਦੇ ਹੋਏ ਹੀਰੋ ਇਲੈਕਟਿ੍ਕ ਨੇ ਸੂਪਰ ਸਿੱਖ ਰਨ ਦੇ ਨਾਲ ਸਹਿਯੋਗ ਕੀਤਾ ਹੈ, ਤਾਂ ਕਿ ਪ੍ਰਤੀਭਾਗੀਆਂ ਨੂੰ ਵਪਾਰਕ ਰੂਪ ਨਾਲ ਮੁਕਾਬਲਾ ਕਰਨ ਦਾ ਇੱਕ ਮੰਚ ਦਿੱਤਾ ਜਾ ਸਕੇ ਅਤੇ ਤੰਦਰੁਸਤ ਰਹਿਣ ਦੇ ਲਈ ਰਨਿੰਗ ਨੂੰ ਹੁੰਗਾਰਾ ਮਿਲੇ | ਇਹ ਰਨ ਆਪਣੀ ਸ਼ਮੂਲੀਅਤ ਅਤੇ ‘ਸੇਵਾ’ ਪ੍ਰੇਰਿਤ ਵਿਸ਼ਵਾਸ ਦੇ ਲਈ ਪੂਰੀ ਦੁਨੀਆਂ ‘ਚ ਮਸ਼ਹੂਰ ਹੈ ਅਤੇ ਇਸ ਰਨ ਨੂੰ ਪੂਰੇ ਸੰਸਾਰ ਦੇ ਲੋਕ ਪਸੰਦ ਕਰਦੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਗੌੜੇ ਲਲਿਤ ਮੋਦੀ ਨੂੰ ਮਿਲੀ ਬ੍ਰਿਟਿਸ਼ ਨਾਗਰਿਕਤਾ, ਖੁਦ ਕੀਤਾ ਖੁਲਾਸਾ, ਜਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

 ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਸੰਸਥਾਪਕ ਲਲਿਤ ਮੋਦੀ ਨੇ ਸ਼ਨੀਵਾਰ ਨੂੰ ਵੱਡਾ ਐਲਾਨ ਕੀਤਾ।...

ਮੈਡ ਸੰਧੂ ਕਤਲ ਮਾਮਲੇ ‘ਚ ਦੂਜਾ ਫਰਾਰ ਸ਼ੂਟਰ ਗ੍ਰਿਫਤਾਰ, ਪੁਲਿਸ ਦੇ ਵੱਡੇ ਸਨਸਨੀਖੇਜ਼ ਖੁਲਾਸੇ !

ਅੰਮ੍ਰਿਤਸਰ: ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਸੰਗਠਿਤ...

ਪੰਜਾਬ ਦੇ ਨੌਜਵਾਨਾਂ ਲਈ 1 ਕਰੋੜ ਜਿੱਤਣ ਦਾ ਸੁਨਹਿਰੀ ਮੌਕਾ, CM ਮਾਨ ਨੇ ਲਾਂਚ ਕੀਤਾ ‘ਪੰਜਾਬ ਦਾ ਕਰੋੜਪਤੀ’ ਮੁਕਾਬਲਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ,...

ਪੰਜਾਬ ਦੇ ਸਾਰੇ ਪਿੰਡ ‘ਚ ਲੱਗਣਗੀਆਂ ਸੋਲਰ ਲਾਈਟਾਂ, ਸਰਕਾਰ ਖਰਚੇਗੀ 380 ਕਰੋੜ ਰੁਪਏ

ਪੰਜਾਬ ਸਰਕਾਰ ਦੇ ਨਵੇਂ ਪ੍ਰੋਜੈਕਟ ਤਹਿਤ ਸੂਬੇ ਦੇ ਸਾਰੇ ਪਿੰਡਾਂ ਵਿਚ ਸੋਲਰ ਲਾਈਟਾਂ ਲੱਗਣਗੀਆਂ।...

CM ਦੇ OSD ਘੁੰਮਣ ਖਿਲਾਫ ਇੱਕ ਹੋਰ FIR ਦਰਜ, ਭ੍ਰਿਸ਼ਟਾਚਾਰ ਮਾਮਲੇ ‘ਚ CBI ਦੀ ਕਾਰਵਾਈ

ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਘੁੰਮਣ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੀਬੀਆਈ ਨੇ...

ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧੀਆਂ! ਸਾਬਕਾ ਪ੍ਰਧਾਨ ਮੰਤਰੀਆਂ ਬਾਰੇ ਟਿੱਪਣੀਆਂ ’ਤੇ ਡੀਜੀਪੀ ਕੋਲ ਸ਼ਿਕਾਇਤ, ਐੱਫਆਈਆਰ ਦਰਜ

ਬਾਲੀਵੁੱਡ ਅਦਾਕਾਰਾ ਅਤੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਇੱਕ ਸੋਸ਼ਲ ਮੀਡੀਆ...

ਕੈਥਲ ਵਿਚ 3 ਚਚੇਰੇ ਭਰਾਵਾਂ ਦੀ ਹਾਦਸੇ ਵਿਚ ਇਕੱਠਿਆਂ ਮੌਤ, ਤੇਜ਼ ਰਫ਼ਤਾਰ ਕਾਰ ਨਹਿਰ ਦੀ ਪੁਲੀ ਨਾਲ ਟਕਰਾਈ

ਹਰਿਆਣਾ ਦੇ ਕੈਥਲ ਵਿੱਚ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਪਿੰਡ ਸਿਸਮੌਰ...

ਪ੍ਰੇਮੀ ਨੇ ਪ੍ਰੇਮਿਕਾ ਦੇ 58 ਸਾਲਾ ਅਧਿਆਪਕ ਦਾ ਕੀਤਾ ਕਤਲ; ਵਾਰਦਾਤ ਤੋਂ ਬਾਅਦ ਬਲੈਕਬੋਰਡ ‘ਤੇ ਲਿਖਿਆ ‘ਬਲਾਤਕਾਰੀ’

ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ, ਪੁਲਿਸ ਨੇ 50 ਸਾਲਾ ਗਣਿਤ ਅਧਿਆਪਕ ਓਮਪ੍ਰਕਾਸ਼ ਯਾਦਵ ਦੇ...

‘ਵੀਰ ਬਾਲ ਦਿਵਸ’ ਪ੍ਰਤੀ ਸਕੂਲਾਂ ਵਿੱਚ ਜਾਗਰੂਕਤਾ ਦੀ ਘਾਟ, NHRC ਵੱਲੋਂ ਸਿੱਖਿਆ ਮੰਤਰਾਲੇ ਨੂੰ ਨੋਟਿਸ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੇਸ਼ ਭਰ ਦੇ ਸਕੂਲਾਂ ਵਿੱਚ 26 ਦਸੰਬਰ ਨੂੰ ਮਨਾਏ...