ਨਵੀਂ ਦਿੱਲੀ : ਮਲਾਇਕਾ ਅਰੋੜਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਮਲਾਇਕਾ ਦੀ ਹਰ ਇਕ ਪੋਸਟ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋ ਬੇਹੱਦ ਪਸੰਦ ਕੀਤਾ ਜਾਂਦਾ ਹੈ। ਮਲਾਇਕਾ ਨੇ ਇਸ ਉਮਰ ‘ਚ ਜਿਸ ਤਰ੍ਹਾਂ ਨਾਲ ਖੁਦ ਨੂੰ ਫਿੱਟ ਰੱਖਿਆ ਹੈ, ਉਹ ਲੋਕਾਂ ਨੂੰ ਕਾਫੀ ਪ੍ਰੇਰਿਤ ਵੀ ਕਰਦਾ ਹੈ। ਕ੍ਰਿਸਮਸ ਦੇ ਮੌਕੇ ‘ਤੇ ਮਲਾਇਕਾ ਅਰੋੜਾ ਦਾ ਇਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਉਹ ਬੇਟੇ ਅਰਹਾਨ ਨਾਲ ਨਜ਼ਰ ਆ ਰਹੀ ਹੈ।
ਵੀਡੀਓ ‘ਚ ਮਲਾਇਕਾ ਨੂੰ ਸ਼ਾਰਟ ਪ੍ਰਿੰਟਿਡ ਫਰੌਕ ਡਰੈੱਸ ‘ਚ ਦੇਖਿਆ ਜਾ ਸਕਦਾ ਹੈ। ਮਲਾਇਕਾ ਆਪਣੇ ਲੁੱਕ ‘ਚ ਕਾਫੀ ਗਲੈਮਰਸ ਲੱਗ ਰਹੀ ਹੈ।ਵੀਡੀਓ ਨੂੰ ਇੰਸਟੈਂਟ ਬਾਲੀਵੁੱਡ ਨਾਮ ਦੇ ਇੱਕ ਇੰਸਟਾ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ‘ਚ ਮਲਾਇਕਾ ਆਪਣੇ ਬੇਟੇ ਨਾਲ ਬੇਹੱਦ ਗਲੈਮਰਸ ਅੰਦਾਜ਼ ‘ਚ ਪੋਜ਼ ਦੇ ਰਹੀ ਹੈ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ। ਇਸ ਪੋਸਟ ਨੂੰ ਕੁਝ ਹੀ ਸਮੇਂ ਵਿੱਚ 16 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

ਪੋਸਟ ‘ਤੇ ਯੂਜ਼ਰਸ ਦੀਆਂ ਕਈ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਹਨ। ਇਸ ਪੋਸਟ ‘ਤੇ ਕਮੈਂਟ ਕਰਦੇ ਹੋਏ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, ‘ਇਹ ਪੂਰਾ ਅਰਬਾਜ਼ ਲੱਗ ਰਿਹਾ ਹੈ’, ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ, ‘ਮੈਨੂੰ ਨਹੀਂ ਲੱਗਦਾ ਕਿ ਮਲਾਇਕਾ ਇੰਨੇ ਵੱਡੇ ਬੇਟੇ ਦੀ ਮਾਂ ਹੈ।’ਜ਼ਿਕਰਯੋਗ ਹੈ ਕਿ ਮਲਾਇਕਾ ਅਰੋੜਾ ਇਨ੍ਹੀਂ ਦਿਨੀਂ ਬਾਲੀਵੁੱਡ ਐਕਟਰ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ। ਦੋਵਾਂ ਨੂੰ ਅਕਸਰ ਇਕੱਠੇ ਘੁੰਮਦੇ ਦੇਖਿਆ ਜਾਂਦਾ ਹੈ। ਫੈਨਜ਼ ਨੂੰ ਅਰਜੁਨ ਕਪੂਰ ਅਤੇ ਮਲਾਇਕਾ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਪਰ ਦੋਵਾਂ ਨੇ ਫਿਲਹਾਲ ਆਪਣੇ ਵਿਆਹ ਬਾਰੇ ਕੋਈ ਗੱਲ ਨਹੀਂ ਕੀਤੀ ਹੈ।












