ਲੋਕ ਅਕਸਰ ਖਾਣ-ਪੀਣ ਨੂੰ ਲੈ ਕੇ ਗਲਤੀਆਂ ਕਰਦੇ ਹਨ। ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਦੋਂ ਅਤੇ ਕਿਸ ਨਾਲ ਕੀ ਖਾਣਾ ਹੈ। ਅਜਿਹੇ 'ਚ ਕਈ ਵਾਰ ਕੋਈ ਵੱਡੀ ਗਲਤੀ ਹੋ ਜਾਂਦੀ ਹੈ ਅਤੇ ਇਸ ਦੌਰਾਨ ਲੋਕਾਂ ਨੂੰ ਵੱਡਾ ਨੁਕਸਾਨ ਉਠਾਉਣਾ ਪੈਂਦਾ ਹੈ। ਉੱਥੇ ਹੀ ਠੰਡ ਦੇ ਮੌਸਮ 'ਚ ਲੋਕ ਜ਼ਿਆਦਾ ਮੂਲੀ ਖਾਣਾ ਸ਼ੁਰੂ ਕਰ ਦਿੰਦੇ ਹਨ। ਖਾਸ ਤੌਰ 'ਤੇ ਇਸ ਨੂੰ ਸਲਾਦ ਦੇ ਰੂਪ 'ਚ ਜ਼ਿਆਦਾ ਖਾਧਾ ਜਾਂਦਾ ਹੈ। ਮੂਲੀ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟ, ਵਿਟਾਮਿਨ ਅਤੇ ਖਣਿਜ ਹੁੰਦੇ ਹਨ, ਜੋ ਖਰਾਬ ਕੋਸ਼ਿਕਾਵਾਂ ਨੂੰ ਠੀਕ ਕਰਨ ਦਾ ਕੰਮ ਕਰਦੇ ਹਨ ਅਤੇ ਬਲੱਡ ਸ਼ੂਗਰ ਨੂੰ ਕਾਫੀ ਹੱਦ ਤੱਕ ਕੰਟਰੋਲ ਕਰਨ 'ਚ ਵੀ ਫਾਇਦੇਮੰਦ ਹੁੰਦੇ ਹਨ। ਪਰ ਮੂਲੀ ਇਹ ਸਾਰੇ ਫਾਇਦੇ ਉਦੋਂ ਹੀ ਦਿੰਦੀ ਹੈ ਜਦੋਂ ਤੁਸੀਂ ਇਸ ਨੂੰ ਸਹੀ ਤਰੀਕੇ ਨਾਲ ਖਾਂਦੇ ਹੋ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਮੂਲੀ ਦਾ ਸੇਵਨ ਕਿਵੇਂ ਕਰ ਰਹੇ ਹਾਂ। ਤਾਂ ਆਓ ਜਾਣਦੇ ਹਾਂ ਕਿ ਮੂਲੀ ਦਾ ਸੇਵਨ ਕਿਵੇਂ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਖਾਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
1.. ਜੇਕਰ ਤੁਸੀਂ ਮੂਲੀ ਦਾ ਪਰਾਠਾ ਜਾਂ ਮੂਲੀ ਦਾ ਸਲਾਦ ਖਾ ਰਹੇ ਹੋ ਤਾਂ ਉਸ ਤੋਂ ਬਾਅਦ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥ ਨਾ ਖਾਓ। ਅਜਿਹਾ ਕਰਨ ਨਾਲ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
2.. ਕਦੇ ਵੀ ਮੂਲੀ ਦੇ ਨਾਲ ਸੰਤਰਾ ਨਾ ਖਾਓ, ਚਾਹੇ ਉਹ ਫਲ ਦੇ ਰੂਪ ਵਿੱਚ ਹੋਵੇ ਜਾਂ ਜੂਸ ਦੇ ਰੂਪ ਵਿੱਚ, ਇਸ ਤੋਂ ਬਚੋ। ਇਨ੍ਹਾਂ ਦੇ ਮਿਸ਼ਰਣ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਪਾਚਨ ਤੰਤਰ ਨੂੰ ਵੀ ਵਿਗਾੜ ਸਕਦਾ ਹੈ।
3.. ਕਰੇਲਾ ਅਤੇ ਮੂਲੀ ਦਾ ਸੇਵਨ ਇਕੱਠੇ ਨਹੀਂ ਕਰਨਾ ਚਾਹੀਦਾ। ਅਸਲ 'ਚ ਇਨ੍ਹਾਂ ਦੋਹਾਂ 'ਚ ਪਾਏ ਜਾਣ ਵਾਲੇ ਕੁਦਰਤੀ ਤੱਤ ਇਕ-ਦੂਜੇ 'ਤੇ ਪ੍ਰਤੀਕਿਰਿਆ ਕਰਦੇ ਹਨ ਅਤੇ ਸਰੀਰ 'ਤੇ ਮਾੜਾ ਪ੍ਰਭਾਵ ਪਾਉਂਦੇ ਹਨ। ਜਿਸ ਕਾਰਨ ਤੁਹਾਨੂੰ ਸਾਹ ਦੀ ਤਕਲੀਫ ਦੇ ਨਾਲ-ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ 'ਚ ਇਸ ਨੂੰ ਖਾਣ ਤੋਂ ਪਰਹੇਜ਼ ਕਰੋ।
4.. ਜ਼ਿਆਦਾਤਰ ਲੋਕ ਖੀਰੇ ਅਤੇ ਮੂਲੀ ਦਾ ਸਲਾਦ ਬਣਾਉਂਦੇ ਅਤੇ ਖਾਂਦੇ ਹਨ ਪਰ ਇਹ ਸਿਹਤ ਲਈ ਠੀਕ ਨਹੀਂ ਹੈ। ਅਜਿਹਾ ਕਰਨ ਨਾਲ ਨੁਕਸਾਨ ਹੁੰਦਾ ਹੈ। ਦਰਅਸਲ, ਖੀਰੇ ਵਿੱਚ ਐਸਕੋਰਬੇਟ ਹੁੰਦਾ ਹੈ ਜੋ ਵਿਟਾਮਿਨ-ਸੀ ਨੂੰ ਸੋਖਣ ਦਾ ਕੰਮ ਕਰਦਾ ਹੈ। ਅਜਿਹੇ 'ਚ ਦੋਹਾਂ ਨੂੰ ਵੱਖ-ਵੱਖ ਖਾਣਾ ਚਾਹੀਦਾ ਹੈ।












