November 7, 2026, 12:25 am
----------- Advertisement -----------
HomeNewsHealthਮੂਲੀ ਦੇ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਹੋ ਸਕਦਾ...

ਮੂਲੀ ਦੇ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਹੋ ਸਕਦਾ ਹੈ ਵੱਡਾ ਨੁਕਸਾਨ

Published on

----------- Advertisement -----------
ਲੋਕ ਅਕਸਰ ਖਾਣ-ਪੀਣ ਨੂੰ ਲੈ ਕੇ ਗਲਤੀਆਂ ਕਰਦੇ ਹਨ। ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਦੋਂ ਅਤੇ ਕਿਸ ਨਾਲ ਕੀ ਖਾਣਾ ਹੈ। ਅਜਿਹੇ 'ਚ ਕਈ ਵਾਰ ਕੋਈ ਵੱਡੀ ਗਲਤੀ ਹੋ ਜਾਂਦੀ ਹੈ ਅਤੇ ਇਸ ਦੌਰਾਨ ਲੋਕਾਂ ਨੂੰ ਵੱਡਾ ਨੁਕਸਾਨ ਉਠਾਉਣਾ ਪੈਂਦਾ ਹੈ। ਉੱਥੇ ਹੀ ਠੰਡ ਦੇ ਮੌਸਮ 'ਚ ਲੋਕ ਜ਼ਿਆਦਾ ਮੂਲੀ ਖਾਣਾ ਸ਼ੁਰੂ ਕਰ ਦਿੰਦੇ ਹਨ। ਖਾਸ ਤੌਰ 'ਤੇ ਇਸ ਨੂੰ ਸਲਾਦ ਦੇ ਰੂਪ 'ਚ ਜ਼ਿਆਦਾ ਖਾਧਾ ਜਾਂਦਾ ਹੈ। ਮੂਲੀ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟ, ਵਿਟਾਮਿਨ ਅਤੇ ਖਣਿਜ ਹੁੰਦੇ ਹਨ, ਜੋ ਖਰਾਬ ਕੋਸ਼ਿਕਾਵਾਂ ਨੂੰ ਠੀਕ ਕਰਨ ਦਾ ਕੰਮ ਕਰਦੇ ਹਨ ਅਤੇ ਬਲੱਡ ਸ਼ੂਗਰ ਨੂੰ ਕਾਫੀ ਹੱਦ ਤੱਕ ਕੰਟਰੋਲ ਕਰਨ 'ਚ ਵੀ ਫਾਇਦੇਮੰਦ ਹੁੰਦੇ ਹਨ।
 ਪਰ ਮੂਲੀ ਇਹ ਸਾਰੇ ਫਾਇਦੇ ਉਦੋਂ ਹੀ ਦਿੰਦੀ ਹੈ ਜਦੋਂ ਤੁਸੀਂ ਇਸ ਨੂੰ ਸਹੀ ਤਰੀਕੇ ਨਾਲ ਖਾਂਦੇ ਹੋ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਮੂਲੀ ਦਾ ਸੇਵਨ ਕਿਵੇਂ ਕਰ ਰਹੇ ਹਾਂ। ਤਾਂ ਆਓ ਜਾਣਦੇ ਹਾਂ ਕਿ ਮੂਲੀ ਦਾ ਸੇਵਨ ਕਿਵੇਂ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਖਾਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
1.. ਜੇਕਰ ਤੁਸੀਂ ਮੂਲੀ ਦਾ ਪਰਾਠਾ ਜਾਂ ਮੂਲੀ ਦਾ ਸਲਾਦ ਖਾ ਰਹੇ ਹੋ ਤਾਂ ਉਸ ਤੋਂ ਬਾਅਦ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥ ਨਾ ਖਾਓ। ਅਜਿਹਾ ਕਰਨ ਨਾਲ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
2.. ਕਦੇ ਵੀ ਮੂਲੀ ਦੇ ਨਾਲ ਸੰਤਰਾ ਨਾ ਖਾਓ, ਚਾਹੇ ਉਹ ਫਲ ਦੇ ਰੂਪ ਵਿੱਚ ਹੋਵੇ ਜਾਂ ਜੂਸ ਦੇ ਰੂਪ ਵਿੱਚ, ਇਸ ਤੋਂ ਬਚੋ। ਇਨ੍ਹਾਂ ਦੇ ਮਿਸ਼ਰਣ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਪਾਚਨ ਤੰਤਰ ਨੂੰ ਵੀ ਵਿਗਾੜ ਸਕਦਾ ਹੈ।
3.. ਕਰੇਲਾ ਅਤੇ ਮੂਲੀ ਦਾ ਸੇਵਨ ਇਕੱਠੇ ਨਹੀਂ ਕਰਨਾ ਚਾਹੀਦਾ। ਅਸਲ 'ਚ ਇਨ੍ਹਾਂ ਦੋਹਾਂ 'ਚ ਪਾਏ ਜਾਣ ਵਾਲੇ ਕੁਦਰਤੀ ਤੱਤ ਇਕ-ਦੂਜੇ 'ਤੇ ਪ੍ਰਤੀਕਿਰਿਆ ਕਰਦੇ ਹਨ ਅਤੇ ਸਰੀਰ 'ਤੇ ਮਾੜਾ ਪ੍ਰਭਾਵ ਪਾਉਂਦੇ ਹਨ। ਜਿਸ ਕਾਰਨ ਤੁਹਾਨੂੰ ਸਾਹ ਦੀ ਤਕਲੀਫ ਦੇ ਨਾਲ-ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ 'ਚ ਇਸ ਨੂੰ ਖਾਣ ਤੋਂ ਪਰਹੇਜ਼ ਕਰੋ।
4..  ਜ਼ਿਆਦਾਤਰ ਲੋਕ ਖੀਰੇ ਅਤੇ ਮੂਲੀ ਦਾ ਸਲਾਦ ਬਣਾਉਂਦੇ ਅਤੇ ਖਾਂਦੇ ਹਨ ਪਰ ਇਹ ਸਿਹਤ ਲਈ ਠੀਕ ਨਹੀਂ ਹੈ। ਅਜਿਹਾ ਕਰਨ ਨਾਲ ਨੁਕਸਾਨ ਹੁੰਦਾ ਹੈ। ਦਰਅਸਲ, ਖੀਰੇ ਵਿੱਚ ਐਸਕੋਰਬੇਟ ਹੁੰਦਾ ਹੈ ਜੋ ਵਿਟਾਮਿਨ-ਸੀ ਨੂੰ ਸੋਖਣ ਦਾ ਕੰਮ ਕਰਦਾ ਹੈ। ਅਜਿਹੇ 'ਚ ਦੋਹਾਂ ਨੂੰ ਵੱਖ-ਵੱਖ ਖਾਣਾ ਚਾਹੀਦਾ ਹੈ।
----------- Advertisement -----------

ਸਬੰਧਿਤ ਹੋਰ ਖ਼ਬਰਾਂ

ਪ੍ਰੇਮ ਸਿੰਘ ਚੰਦੂਮਾਜਰਾ ਦੀ ਘਰ ਵਾਪਸੀ, ਪੁੱਤ ਸਣੇ ਮੁੜ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਿਲ

ਅਕਾਲੀ ਦਲ (ਪੁਨਰ ਸੁਰਜੀਤ) ਨੂੰ ਅਲਵਿਦਾ ਕਰਨ ਵਾਲੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ...

ਬਿਕਰਮ ਮਜੀਠੀਆ ਖ਼ਿਲਾਫ਼ ਪੰਜਾਬ ਵਿਜੀਲੈਂਸ ਵੱਲੋਂ ਈਡੀ ਨੂੰ ਸ਼ਿਕਾਇਤ, ਕਰੋੜਾਂ ਦੇ ਮਨੀ ਲਾਂਡਰਿੰਗ ਮਾਮਲੇ ‘ਚ ਜਾਂਚ ਦੀ ਮੰਗ

ਪੰਜਾਬ ਵਿਜੀਲੈਂਸ ਬਿਊਰੋ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ...

ਮਿਲਾਵਟਖੋਰਾਂ ‘ਤੇ ਸਿਹਤ ਵਿਭਾਗ ਦਾ ਛਾਪਾ, ਬਠਿੰਡਾ ‘ਚ ਕਈ ਥਾਵਾਂ ‘ਤੇ ਮਠਿਆਈਆਂ ਤੇ ਦੁੱਧ ਦੇ ਭਰੇ ਸੈਂਪਲ

ਤਿਉਹਾਰੀ ਸੀਜ਼ਨ, ਖ਼ਾਸ ਕਰਕੇ ਦੀਵਾਲੀ ਦੇ ਮੱਦੇਨਜ਼ਰ ਮਠਿਆਈਆਂ ਅਤੇ ਦੁੱਧ ਤੋਂ ਬਣਨ ਵਾਲੀਆਂ ਵਸਤਾਂ...

ਅੰਮ੍ਰਿਤਸਰ ਤੋਂ ਬੰਗਾਲ ਜਾ ਰਹੀ ਕਰਮਭੂਮੀ ਐਕਸਪ੍ਰੇਸ ‘ਚ ਲੱਗੀ ਅੱਗ, ਰਾਜਪੁਰਾ ‘ਚ ਰੋਕੀ ਟ੍ਰੇਨ, ਲੋਕਾਂ ਨੂੰ ਕੱਢਿਆ ਬਾਹਰ

ਪਟਿਆਲਾ ਤੋਂ ਇੱਕ ਵੱਡੀ ਅਤੇ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਰਾਜਪੁਰਾ...

ਪੁੱਤ ਦੀ ਮੌਤ ਦਾ ਇਨਸਾਫ਼ ਮੰਗਦੀ ਮਾਂ ਬੋਲੀ- ਪੰਜਾਬ ‘ਚ ਨਸ਼ਾ ਬੰਦ ਹੋਵੇ

ਪਰਵਿੰਦਰ ਝੋਟਾ ਦਾ PGI ‘ਚ ਪੋਸਟਮਾਰਟਮ ਸ਼ੁਰੂ ਹੋ ਗਿਆ ਹੈ। ਕਾਗਜ਼ੀ ਕਾਰਵਾਈ ਤੋਂ ਬਾਅਦ...

ਫਰੀਦਕੋਟ: ਦਾਜ਼ ਲਈ ਲਾੜੇ ਨੇ ਤੋੜਿਆ ਵਿਆਹ, 10 ਲੱਖ ਨਕਦੀ ਤੇ 4 ਤੋਲੇ ਸੋਨੇ ਦੀ ਮੰਗ

ਫਰੀਦਕੋਟ ਵਿੱਚ ਲਾੜੇ ਨੂੰ ਲੋੜੀਂਦਾ ਦਾਜ ਨਾ ਮਿਲਣ ‘ਤੇ ਉਹ ਵਿਆਹ ਦੀ ਬਰਾਤ ਨਹੀਂ...

‘ਧਨਤੇਰਸ’ ਮੌਕੇ ਸੋਨੇ-ਚਾਂਦੀ ਦੇ ਵਧੇ ਭਾਅ, ਸੋਨਾ 2,507 ਰੁਪਏ ਹੋਇਆ ਮਹਿੰਗਾ

ਧਨਤੇਰਸ ‘ਤੇ ਸੋਨਾ-ਚਾਂਦੀ ਦੋਵੇਂ ਮਹਿੰਗੇ ਹੋ ਗਏ। ਇੰਡੀਆ ਬੁਲੀਅਨ ਐਂਡ ਜਵੈਲਰਸ ਐਸੋਸੀਏਸ਼ਨ ਮੁਤਾਬਕ 10...

  ED ਰੇਡ ਦੌਰਾਨ ਭਾਜਪਾ ਦੀ ਪੇਸ਼ਕਸ਼ ਠੁਕਰਾਈ: ਡਾ. ਅਮਨਦੀਪ ਕੌਰ

ਚੰਡੀਗੜ੍ਹ 5 ਨਵੰਬਰ:ਮੋਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗਾਮੀ ਚੋਣਾਂ ਲਈ ਉਮੀਦਵਾਰ...

 8ਵੇਂ ਦਿਨ ਕੀਤਾ ਗਿਆ ਦਲਜੀਤ ਸਿੰਘ ਦਾ ਸਸਕਾਰ, ਭੈਣ ਨੇ ਦਿੱਤਾ ਅਰਥੀ ਨੂੰ ਮੋਢਾ

 ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦਾ ਪੀਜੀਆਈ ਚੰਡੀਗੜ੍ਹ ਵਿਖੇ ਪੋਸਟਮਾਰਟਮ...