‘ਦ੍ਰਿਸ਼ਯਮ 2’ ਨੂੰ ਆਲੋਚਕਾਂ ਅਤੇ ਪ੍ਰਸ਼ੰਸਕਾਂ ਤੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ਅਤੇ ਉਮੀਦ ਕੀਤੀ ਜਾ ਰਹੀ ਸੀ ਕਿ ਫਿਲਮ ਬਾਕਸ ਆਫਿਸ ‘ਤੇ ਚੰਗੀ ਕਮਾਈ ਕਰੇਗੀ। ਇਸ ਸਭ ਦੇ ਵਿਚਕਾਰ ਦ੍ਰਿਸ਼ਮ ਦੀ ਸਟਾਰ ਕਾਸਟ ਅਤੇ ਨਿਰਮਾਤਾਵਾਂ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਦ੍ਰਿਸ਼ਯਮ 2 ਨੂੰ Tamilrockers, Movierulz, Filmyzilla, Telegram ਵਰਗੀਆਂ ਕਈ ਸਾਈਟਾਂ ‘ਤੇ ਫੁੱਲ HD ਵਰਜ਼ਨ ‘ਚ ਲੀਕ ਕੀਤਾ ਗਿਆ ਹੈ। ਫਿਲਮ ਨੂੰ ਇਨ੍ਹਾਂ ਔਨਲਾਈਨ ਸਾਈਟਾਂ ‘ਤੇ ਮੁਫਤ ਵਿਚ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ, ਫਿਲਮ ਦੀ ਔਨਲਾਈਨ ਉਪਲਬਧਤਾ ਬਾਕਸ ਆਫਿਸ ਕਲੈਕਸ਼ਨ ਨੂੰ ਪ੍ਰਭਾਵਿਤ ਕਰ ਸਕਦੀ ਹੈ। ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਨੇ ‘ਦ੍ਰਿਸ਼ਯਮ’ ਦੇ ਅਸਲੀ ਫਿਲਮ ਨਿਰਮਾਤਾ ਮਰਹੂਮ ਨਿਸ਼ੀਕਾਂਤ ਕਾਮਤ ਨੂੰ ਯਾਦ ਕਰਦੇ ਹੋਏ ਟਵੀਟ ਕੀਤਾ। ਉਸਨੇ ਲਿਖਿਆ, “ਅੱਜ ਜਦੋਂ ਦ੍ਰਿਸ਼ਯਮ ਕੇਸ 7 ਸਾਲਾਂ ਬਾਅਦ ਦੁਬਾਰਾ ਖੁੱਲ੍ਹਿਆ, ਮੈਂ ਨਿਸ਼ੀ ਨੂੰ ਯਾਦ ਕਰਨ ਲਈ ਇੱਕ ਪਲ ਕੱਢ ਰਿਹਾ ਹਾਂ… #NishikantKamat #Drishyam2”
----------- Advertisement -----------
ਮੇਕਰਸ ਨੂੰ ਲੱਗਾ ਵੱਡਾ ਝਟਕਾ,ਰਿਲੀਜ਼ ਦੇ ਕੁਝ ਘੰਟਿਆਂ ਬਾਅਦ ਹੀ ਔਨਲਾਈਨ ਲੀਕ ਹੋਈ ‘ਦ੍ਰਿਸ਼ਯਮ 2’
Published on
----------- Advertisement -----------












