April 21, 2026, 9:25 am
----------- Advertisement -----------
HomeNewsEntertainmentਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ ਨੇ ਦੁਬਈ ‘ਚ ਖਰੀਦਿਆਂ ਆਲੀਸ਼ਾਨ ਘਰ,ਕਰੋੜਾਂ 'ਚ...

ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ ਨੇ ਦੁਬਈ ‘ਚ ਖਰੀਦਿਆਂ ਆਲੀਸ਼ਾਨ ਘਰ,ਕਰੋੜਾਂ ‘ਚ ਹੈ ਕੀਮਤ

Published on

----------- Advertisement -----------

ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਦੀ ਜ਼ਿੰਦਗੀ ‘ਚ ਵੱਡੀ ਖੁਸ਼ੀ ਆਈ ਹੈ। ਇਸ ਤੋਂ ਪਹਿਲਾਂ ਕਿ ਤੁਸੀਂ ਹੋਰ ਕੁਝ ਸੋਚੋ ਜਾਂ ਸਮਝੋ, ਤੁਹਾਨੂੰ ਦੱਸ ਦੇਈਏ ਕਿ ਦੋਵਾਂ ਨੇ ਮਿਲ ਕੇ ਦੁਬਈ ‘ਚ ਘਰ ਲਿਆ ਹੈ ਅਤੇ ਇਸ ਖੁਸ਼ੀ ਕਾਰਨ ਉਨ੍ਹਾਂ ਦੇ ਕਦਮ ਸੱਤਵੇਂ ਅਸਮਾਨ ‘ਤੇ ਨਜ਼ਰ ਆ ਰਹੇ ਹਨ। ਕਰਨ ਅਤੇ ਤੇਜਸਵੀ ਨੂੰ ਪਿਛਲੇ ਇੱਕ ਸਾਲ ਵਿੱਚ ਕਾਫੀ ਸਫਲਤਾ ਮਿਲੀ ਹੈ। ਇਸ ਦਾ ਐਲਾਨ ਕਰਣ ਕੁੰਦਰਾ ਨੇ ਇੱਕ ਬਿਲਡਿੰਗ ਕੰਪਨੀ ਦੇ ਲਾਂਚ ਸਮਾਗਮ ‘ਚ ਕੀਤਾ । ਜਿਸਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਇੱਕ ਸ਼ਖਸ ਦੱਸ ਰਿਹਾ ਹੈ ਕਿ ਦੋਹਾਂ ਨੇ ਦੁਬਈ ‘ਚ ਇੱਕ ਘਰ ਖਰੀਦਿਆ ਹੈ । ਕਰਣ ਕੁੰਦਰਾ ਸਫੇਦ ਪੈਂਟ ਕੋਟ ‘ਚ ਨਜ਼ਰ ਆ ਰਹੇ ਹਨ, ਜਦੋਂਕਿ ਤੇਜਸਵੀ ਵੀ ਗੋਲਡਨ ਕਲਰ ਦੇ ਗਾਊਨ ‘ਚ ਬਹੁਤ ਹੀ ਪਿਆਰੀ ਲੱਗ ਰਹੀ ਸੀ ।

ਖਬਰਾਂ ਦੀ ਮੰਨੀਏ ਤਾਂ ਉਨ੍ਹਾਂ ਨੇ ਇਹ ਫਲੈਟ 20 ਕਰੋੜ ਰੁਪਏ ਤੋਂ ਜ਼ਿਆਦਾ ‘ਚ ਖਰੀਦਿਆ ਹੈ। ਕੁਝ ਸਮਾਂ ਪਹਿਲਾਂ ਤੇਜਸਵੀ ਪ੍ਰਕਾਸ਼ ਨੇ ਗੋਆ ‘ਚ ਵੀ ਇੱਕ ਅਪਾਰਟਮੈਂਟ ਖਰੀਦਿਆ ਸੀ । ਜਿਸ ਦੀਆਂ ਤਸਵੀਰਾਂ ਵੀ ਕਰਣ ਕੁੰਦਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ। ਦੋਵਾਂ ਦੀ ਬਹੁਤ ਹੀ ਵਧੀਆ ਬਾਂਡਿੰਗ ਹੈ। ਦੋਵਾਂ ਦੀ ਜੋੜੀ ਬਿੱਗ ਬੌਸ ‘ਚ ਬਣੀ ਸੀ ਅਤੇ ਬਿੱਗ ਬੌਸ ਦਾ ਖਿਤਾਬ ਤੇਜਸਵੀ ਪ੍ਰਕਾਸ਼ ਨੇ ਹੀ ਪ੍ਰਾਪਤ ਕੀਤਾ ਸੀ । ਦੋਵਾਂ ਨੇ ਇੱਕਠਿਆਂ ਕਈ ਪ੍ਰੋਜੈਕਟਸ ‘ਚ ਕੰਮ ਕੀਤਾ ਹੈ ਅਤੇ ਜਲਦ ਹੀ ਦੋਵੇਂ ਵੱਖੋ ਵੱਖਰੇ ਪ੍ਰੋਜੈਕਟ ‘ਚ ਦਿਖਾਈ ਦੇਣਗੇ । ਤੇਜਸਵੀ ਪ੍ਰਕਾਸ਼ ਇਨ੍ਹੀਂ ਦਿਨੀਂ ਆਪਣੀ ਮਰਾਠੀ ਫਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਕਰਣ ਕੁੰਦਰਾ ਇੱਕ ਪੰਜਾਬੀ ਫਿਲਮ ਵਿੱਚ ਕੰਮ ਕਰ ਰਹੇ ਹਨ। ਕਰਣ ਕੁੰਦਰਾ ਇਸ ਤੋਂ ਪਹਿਲਾਂ ਵੀ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਜਿਸ ‘ਚ ਪਿਊਰ ਪੰਜਾਬੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਗਲੇ 3 ਤਿੰਨ ਲੂ ਦਾ ਅਲਰਟ, ਚੰਡੀਗੜ੍ਹ ਪ੍ਰਸ਼ਾਸਨ ਨੇ ਪਬਲਿਕ ਐਡਵਾਈਜਰੀ ਕੀਤੀ ਜਾਰੀ

ਪੰਜਾਬ ਤੇ ਚੰਡੀਗੜ੍ਹ ‘ਚ ਅਗਲੇ ਤਿੰਨ ਦਿਨ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ।...

ਪੰਜਾਬ ਦੀਆਂ ਮੰਡੀਆਂ ‘ਚ 28 ਲੱਖ ਮੀਟਰਿਕ ਟਨ ਕਣਕ ਦੀ ਆਮਦ, 24 ਲੱਖ ਮੀਟਰਿਕ ਟਨ ਤੋਂ ਵੱਧ ਦੀ ਖ਼ਰੀਦ : ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ/ਟਾਂਡਾ, 19 ਅਪ੍ਰੈਲ : ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ...

ਮਾਂ ਦੇ ਸਾਂਹਾਂ ਲਈ ਜੰਗ: ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਪੁੱਤਰ ਦੀ ਸਭ ਤੋਂ ਵੱਡੀ ਤਾਕਤ

ਪਟਿਆਲਾ, 19 ਅਪ੍ਰੈਲ 2026:ਪਟਿਆਲਾ ਦੇ ਰਹਿਣ ਵਾਲੇ ਗੁਰਪਿੰਦਰ ਜੀਤ ਸਿੰਘ ਦੀ ਜ਼ਿੰਦਗੀ ਪੰਜ ਮਹੀਨੇ...

MLA ਹਰਮੀਤ ਸਿੰਘ ਪਠਾਨਮਾਜਰਾ ਦੀਆਂ ਵਧੀਆਂ ਮੁਸ਼ਕਿਲਾਂ ! ਹੁਣ ਮਾਈਨਿੰਗ ਸਬੰਧੀ ਮਾਮਲੇ ‘ਚ ਪਈ Arrest

ਸਨੌਰ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀਆਂ ਕਾਨੂੰਨੀ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ...

ਊਧਮਪੁਰ ‘ਚ ਖੌਫਨਾਕ ਸੜਕ ਹਾਦਸਾ, ਬੱਸ ਖੱਡ ‘ਚ ਡਿੱਗੀ, 10 ਤੋਂ ਵੱਧ ਮੌਤਾਂ

ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ‘ਚ ਅੱਜ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਸਵਾਰੀਆਂ...

ਬੇਅਦਬੀਆਂ ਦੇ ਦੋਸ਼ੀਆਂ ਨੂੰ ਹੁਣ ਤੋਂ ਮਿਲੇਗੀ ਸਖਤ ਸਜ਼ਾ, ਪੰਜਾਬ ਦੇ ਰਾਜਪਾਲ ਨੇ ਬਿੱਲ ‘ਤੇ ਕੀਤੇ ਦਸਤਖਤ

ਪੰਜਾਬ ਵਿੱਚ ਹੁਣ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਬੇਅਦਬੀ...

ਨਿਊਜ਼ੀਲੈਂਡ ਦੌਰੇ ਦਰਮਿਆਨ PM ਲਕਸਨ ਜੀ ਜਥੇਦਾਰ ਗੜਗੱਜ ਨਾਲ ਕੀਤੀ ਵਿਸ਼ੇਸ਼ ਮੁਲਾਕਾਤ

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਔਕਲੈਂਡ ਦੇ ਓਟਾਹੂਹੂ ਵਿੱਚ ਸਥਿਤ ਗੁਰੂ ਨਾਨਕ...