‘ਸਸੁਰਾਲ ਸਿਮਰ ਕਾ’ ਦੀ ਸਿਮਰ ਯਾਨੀ ਦੀਪਿਕਾ ਕੱਕੜ ਤਾਂ ਹਰ ਕਿਸੇ ਨੂੰ ਯਾਦ ਹੋਵੇਗੀ। ਦੀਪਿਕਾ ਲੰਬੇ ਸਮੇਂ ਤੋਂ ਐਕਟਿੰਗ ਦੀ ਦੁਨੀਆ ਤੋਂ ਦੂਰ ਹੈ ਪਰ ਹਮੇਸ਼ਾ ਹੀ ਲਾਈਮਲਾਈਟ ‘ਚ ਰਹਿੰਦੀ ਹੈ। ਅਭਿਨੇਤਰੀ ਆਪਣੇ ਚੰਗੇ ਵਿਵਹਾਰ ਲਈ ਵੀ ਜਾਣੀ ਜਾਂਦੀ ਹੈ। ਪਰਦੇ ਤੋਂ ਦੂਰ, ਦੀਪਿਕਾ ਰੋਜ਼ਾਨਾ ਆਪਣੇ ਵੀਲੌਗ ਵਿੱਚ ਨਜ਼ਰ ਆਉਂਦੀ ਹੈ। ਅਭਿਨੇਤਰੀ ਹਰ ਰੋਜ਼ ਆਪਣੇ ਪ੍ਰਸ਼ੰਸਕਾਂ ਨਾਲ ਆਪਣਾ ਰੋਜ਼ਾਨਾ ਵੀਲੌਗ ਸ਼ੇਅਰ ਕਰਦੀ ਰਹਿੰਦੀ ਹੈ। ਜਿਸ ਕਾਰਨ ਉਹ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਇਸ ਦੌਰਾਨ ਦੀਪਿਕਾ ਕੱਕੜ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਅਦਾਕਾਰਾ ਪ੍ਰਸ਼ੰਸਕਾਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਹਮੇਸ਼ਾ ਖੂਬ ਬੋਲਣ ਵਾਲੀ ਦੀਪਿਕਾ ਦਾ ਅਜਿਹਾ ਵਿਵਹਾਰ ਦੇਖ ਕੇ ਹਰ ਕੋਈ ਦੰਗ ਰਹਿ ਜਾਂਦਾ ਹੈ।
ਦਰਅਸਲ, ਹਾਲ ਹੀ ਵਿੱਚ ਦੀਪਿਕਾ ਕੱਕੜ ਨੇ ਦਾਦਾ ਸਾਹਿਬ ਫਾਲਕੇ ਆਈਕਨ ਅਵਾਰਡ ਵਿੱਚ ਸ਼ਿਰਕਤ ਕੀਤੀ ਸੀ। ਉਹ ਆਪਣੇ ਪਤੀ ਸ਼ੋਏਬ ਇਬਰਾਹਿਮ ਨਾਲ ਇਸ ਖਾਸ ਸਮਾਗਮ ‘ਚ ਸ਼ਿਰਕਤ ਕਰਨ ਪਹੁੰਚੀ ਸੀ। ਹਾਲਾਂਕਿ ਬਾਹਰ ਜਾਣ ਸਮੇਂ ਉਹ ਇਕੱਲੀ ਨਜ਼ਰ ਆ ਰਹੀ ਸੀ। ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਦੀਪਿਕਾ ਈਵੈਂਟ ‘ਚੋਂ ਬਾਹਰ ਨਿਕਲਦੀ ਨਜ਼ਰ ਆ ਰਹੀ ਹੈ। ਪਾਪਰਾਜ਼ੀ ਵੀ ਉਸ ਦੀਆ ਤਸਵੀਰਾਂ ਕਲਿੱਕ ਕਰਨ ਲਈ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸ ਦੌਰਾਨ ਦੀਪਿਕਾ ਦਾ ਪੈਰ ਫਿਸਲ ਜਾਂਦਾ ਹੈ ,ਉਹ ਆਪਣੇ ਆਪ ਨੂੰ ਸੰਭਾਲ ਲੈਂਦੀ ਹੈ, ਪਰ ਆਪਣੇ ਵਿਵਹਾਰ ਨੂੰ ਕਾਬੂ ਕਰਨ ਵਿੱਚ ਅਸਮਰੱਥ ਹੋ ਜਾਂਦੀ ਹੈ । ਦਰਅਸਲ, ਅਭਿਨੇਤਰੀ ਦੇ ਬਿਲਕੁਲ ਪਾਸੇ ਪੈਦਲ ਜਾ ਰਹੇ ਵਿਅਕਤੀ ਨੇ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਡਿੱਗ ਰਹੀ ਸੀ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਉਨ੍ਹਾਂ ਨੂੰ ਸਹਾਰਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸ ‘ਤੇ ਦੀਪਿਕਾ ਨੇ ਉਨ੍ਹਾਂ ਨੂੰ ਛੂਹਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਇਸ ਨੂੰ ਦੇਖਦੇ ਹੀ ਦੀਪਿਕਾ ਦੇ ਪ੍ਰਸ਼ੰਸਕ ਉਨ੍ਹਾਂ ਤੋਂ ਕਾਫੀ ਨਾਰਾਜ਼ ਹੋ ਗਏ ਹਨ। ਇਸ ਵਾਇਰਲ ਵੀਡੀਓ ‘ਤੇ ਕਮੈਂਟ ਕਰਦੇ ਹੋਏ ਪ੍ਰਸ਼ੰਸਕ ਲਿਖ ਰਹੇ ਹਨ ਕਿ, ਤੁਸੀਂ ਵੀਲੌਗਸ ‘ਚ ਇੰਨੇ ਚੰਗੇ ਬਣਨ ਦੀ ਕੋਸ਼ਿਸ਼ ਕਰਦੇ ਹੋ ਅਤੇ ਅਸਲ ‘ਚ ਤੁਹਾਡੀ ਮਦਦ ਕਰਨ ਵਾਲਿਆਂ ਨੂੰ ਅੱਖਾਂ ਦਿਖਾਉਂਦੇ ਹੋ, ਵਾਹ, ਕੀ ਰਵੱਈਆ ਹੈ ਮੈਡਮ… ਵੀਲੌਗਸ ‘ਚ ਵੀ ਇਹੀ ਸਟਾਈਲ ਰੱਖਣਾ ਮਜ਼ੇਦਾਰ ਹੁੰਦਾ। .. ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇਹ ਉਸ ਦਾ ਅਸਲੀ ਚਿਹਰਾ ਹੈ, ਵੀਲੌਗ ਵਿਚ ਸਭ ਕੁਝ ਵਧੀਆ ਦਿਖਣ ਦੀ ਐਕਟਿੰਗ ਕਰਦੇ ਹਨ । ਇਸ ਤੋਂ ਇਲਾਵਾ ਦੀਪਿਕਾ ਨੂੰ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਕਾਫੀ ਆਲੋਚਨਾ ਵੀ ਮਿਲ ਰਹੀ ਹੈ।












