ਪੰਜਾਬ ਕੈਬਨਿਟ ਮੀਟਿੰਗ ਮੰਗਲਵਾਰ ਯਾਨੀ ਕਿ ਕੱਲ੍ਹ 28 ਦਸੰਬਰ 2021 ਨੂੰ ਹੋਣ ਜਾ ਰਹੀ ਹੈ। ਪੰਜਾਬ ਕੈਬਨਿਟ ਦੀ ਇਹ ਮੀਟਿੰਗ ਸ਼ਾਮ 5 ਵਜੇ, ਪੰਜਾਬ ਭਵਨ ਸੈਕਟਰ-3 ਚੰਡੀਗੜ੍ਹ ਵਿਖੇ ਹੋਵੇਗੀ। ਪੰਜਾਬ ਸਰਕਾਰ ਵੱਲੋਂ ਪੱਤਰ ਜਾਰੀ ਕਰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਪਰ ਮੀਟਿੰਗ ਦਾ ਏਜੰਡਾ ਸਪਸ਼ਟ ਨਹੀਂ ਕੀਤਾ ਗਿਆ। ਸਰਕਾਰ ਦਾ ਕਹਿਣਾ ਹੈ ਕਿ ਇਸ ਬਾਰੇ ਮੌਕੇ ਤੇ ਹੀ ਦੱਸਿਆ ਜਾਵੇਗਾ।
ਵਿਭਾਗੀ ਸੂਤਰਾਂ ਮੁਤਾਬਿਕ, ਇਸ ਮੀਟਿੰਗ ਵਿੱਚ ਸਰਕਾਰ ਵੱਡੇ ਫ਼ੈਸਲੇ ਲੈ ਸਕਦੀ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਕੈਬਨਿਟ ਦੀ ਇਹ ਮੀਟਿੰਗ ਆਖਰੀ ਹੋਵੇਗੀ।
----------- Advertisement -----------
ਪੰਜਾਬ ਕੈਬਨਿਟ ਮੀਟਿੰਗ ਭਲਕੇ, ਹੋਣਗੇ ਵੱਡੇ ਫੈਸਲੇ
Published on
----------- Advertisement -----------
----------- Advertisement -----------












