ਮੋਗਾ ਦੇ ਬਾਘਾਪੁਰਾਣਾ ਵਿਚ ਪੰਜਾਬੀ ਗਾਇਕ ਕੁਲਜੀਤ ਸਿੰਘ ’ਤੇ FIR ਹੋ ਗਈ ਹੈ। ਉਨ੍ਹਾਂ ‘ਤੇ ਹਥਿਆਰਾਂ ਨੂੰ ਪ੍ਰੋਮੋਟ ਕਰਨ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਮੀਡਿਆ ਰਿਪੋਰਟਾਂ ਮੁਤਾਬਕ ਕੁਲਜੀਤ ਸਿੰਘ ਨੇ ’ਮਹਾਕਾਲ’ ਨਾਂ ਦਾ ਗਾਣਾ ਯੂ ਟਿਊਬ ’ਤੇ ਅਪਲੋਡ ਕੀਤਾ ਸੀ, ਜਿਸ ਵਿਚ ਗੰਨ ਕਲਚਰ ਨੂੰ ਪ੍ਰੋਮੋਟ ਕੀਤਾ ਗਿਆ ਹੈ।














