ਅਭਿਨੇਤਰੀ ਰਕੁਲ ਪ੍ਰੀਤ ਸਿੰਘ ਨੇ ਬਹੁਤ ਘੱਟ ਸਮੇਂ ‘ਚ ਆਪਣੀ ਖਾਸ ਪਛਾਣ ਬਣਾ ਲਈ ਹੈ। ਰਕੁਲ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ। ਇਸ ਦੌਰਾਨ ਰਕੁਲ ਪ੍ਰੀਤ ਦੀ ਆਉਣ ਵਾਲੀ ਫਿਲਮ ‘Chhatriwali’ ਦਾ ਫਰਸਟ ਲੁੱਕ ਪੋਸਟਰ ਸਾਹਮਣੇ ਆਇਆ ਹੈ। 1 ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਮੌਕੇ ਰਕੁਲ ਪ੍ਰੀਤ ਸਿੰਘ ਨੇ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਅਦਾਕਾਰਾ ਦੀ ਆਉਣ ਵਾਲੀ ਫਿਲਮ ‘ਛੱਤਰੀਵਾਲੀ’ OTT ਐਪ ‘ਤੇ ਰਿਲੀਜ਼ ਹੋਵੇਗੀ। ‘ਥੈਂਕ ਗੌਡ’ ਦੀ ਅਦਾਕਾਰਾ ਰਕੁਲ ਪ੍ਰੀਤ ‘Chhatriwali’ ਪਿਛਲੇ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਜਿਹੇ ‘ਚ ‘ਛੱਤਰੀਵਾਲੀ’ ਦੇ ਫਰਸਟ ਲੁੱਕ ਪੋਸਟਰ ਨੇ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ। ਵੀਰਵਾਰ ਨੂੰ ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ‘ਛੱਤਰੀਵਾਲੀ’ ਦਾ ਪਹਿਲਾ ਲੁੱਕ ਪੋਸਟਰ ਸ਼ੇਅਰ ਕੀਤਾ ਹੈ।
ਇਸ ਪੋਸਟਰ ਦੇ ਕੈਪਸ਼ਨ ‘ਚ ਰਕੁਲ ਨੇ ਲਿਖਿਆ ਹੈ ਕਿ- ਜੇਕਰ ਦੁਨੀਆ ਬਦਲ ਰਹੀ ਹੈ ਤਾਂ ਸਾਡੀ ਸੋਚ ਨੂੰ ਵੀ ਬਦਲਣਾ ਚਾਹੀਦਾ ਹੈ। ‘ਛੱਤਰੀਵਾਲੀ’ ਦੇ ਇਸ ਪੋਸਟਰ ‘ਚ ਤੁਸੀਂ ਦੇਖ ਸਕਦੇ ਹੋ ਕਿ ਰਕੁਲ ਨੇ ਆਪਣੇ ਹੱਥ ‘ਚ ਮਨੁੱਖੀ ਸਰੀਰ ਦਾ ਚਾਰਟ ਫੜਿਆ ਹੋਇਆ ਹੈ ਅਤੇ ਅਦਾਕਾਰਾ ਕਾਫੀ ਉਤਸ਼ਾਹਿਤ ਮੂਡ ‘ਚ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਰਕੁਲ ਇਸ ਫਿਲਮ ‘ਚ ਕੰਡੋਮ ਟੈਸਟਰ ਦੀ ਭੂਮਿਕਾ ਨਿਭਾਅ ਰਹੀ ਹੈ। ਜਿਸ ਨੂੰ ਅੱਜ ਤੱਕ ਕਿਸੇ ਬਾਲੀਵੁੱਡ ਅਦਾਕਾਰਾ ਨੇ ਨਹੀਂ ਨਿਭਾਇਆ ਹੈ। ਰਕੁਲ ਪ੍ਰੀਤ ਦੀ ‘ਕਠਪੁਤਲੀ’ ਇਸ ਸਾਲ ਸਤੰਬਰ ਵਿੱਚ ਓਟੀਟੀ ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ ‘ਤੇ ਰਿਲੀਜ਼ ਹੋਈ ਸੀ, ਫਿਲਮ ਬਹੁਤ ਸਫਲ ਰਹੀ ਸੀ। ਅਜਿਹੇ ‘ਚ ਰਕੁਲ ਦੀ ‘ਛੱਤਰੀਵਾਲੀ’ ਵੀ ਓਟੀਟੀ ‘ਤੇ ਦਸਤਕ ਦੇਣ ਲਈ ਤਿਆਰ ਹੈ। ਦਰਅਸਲ ‘ਛੱਤਰੀਵਾਲੀ’ ਮਸ਼ਹੂਰ OTT ਐਪ Zee5 ‘ਤੇ ਰਿਲੀਜ਼ ਹੋਵੇਗੀ। ਹਾਲਾਂਕਿ ਇਸ ਫਿਲਮ ਦੀ ਰਿਲੀਜ਼ ਡੇਟ ਅਜੇ ਸਾਹਮਣੇ ਨਹੀਂ ਆਈ ਹੈ ਪਰ ਉਮੀਦ ਜਤਾਈ ਜਾ ਰਹੀ ਹੈ ਕਿ ‘ਛੱਤਰੀਵਾਲੀ’ ਅਗਲੇ ਸਾਲ ਜਨਵਰੀ ‘ਚ ਰਿਲੀਜ਼ ਹੋ ਸਕਦੀ ਹੈ।












