ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਰੋਹਿਤ ਸ਼ੈੱਟੀ ਨੇ ਅੱਜ ਆਪਣੀ ਫਿਲਮ ‘ਸਰਕਸ’ ਦਾ ਟ੍ਰੇਲਰ ਰਿਲੀਜ਼ ਕੀਤਾ ਹੈ। ‘ਸਿੰਘਮ’ ਅਤੇ ‘ਸੂਰਿਆਵੰਸ਼ੀ’ ਤੋਂ ਬਾਅਦ ਇਸ ਫਿਲਮ ‘ਚ ਇਕ ਵਾਰ ਫਿਰ ਰਣਵੀਰ ਸਿੰਘ ਰੋਹਿਤ ਨਾਲ ਵੱਡੇ ਪਰਦੇ ‘ਤੇ ਆਉਣ ਲਈ ਤਿਆਰ ਹਨ। ਫਿਲਮ ਦਾ ਟ੍ਰੇਲਰ ਕਾਫੀ ਸ਼ਾਨਦਾਰ ਹੈ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 3 ਮਿੰਟ 38 ਸੈਕਿੰਡ ਦੀ ਇਸ ਵੀਡੀਓ ਦੇ ਵਿੱਚ ਦਰਸ਼ਕ ਇਸ ਫ਼ਿਲਮ ਦੇ ਕਈ ਦਿਲਚਸਪ ਕਲਿੱਪਸ ਵੇਖ ਸਕਣਗੇ। ਟ੍ਰੇਲਰ ਦੇ ਇਸ ਪੂਰੇ ਵੀਡੀਓ ਦੌਰਾਨ ਬੈਕਗ੍ਰਾਊਂਡ ਵਿੱਚ ‘ਕਰੰਟ ਲਗਾ’ ਗੀਤ ਸੁਣਾਈ ਦੇ ਰਿਹਾ ਹੈ। ਟ੍ਰੇਲਰ ਦੇ ਆਖਿਰ ਵਿੱਚ ਦੀਪਿਕਾ ਪਾਦੂਕੋਣ ਦੀ ਐਂਟਰੀ ਨੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ। ਜੀਂ ਹਾਂ ਰੋਹਿਤ ਸ਼ੈੱਟੀ ਦੀ ਇਸ ਫ਼ਿਲਮ ਵਿੱਚ ਦੀਪਿਕਾ ਪਾਦੂਕੋਣ ਵੀ ਨਜ਼ਰ ਆਵੇਗੀ।
ਫ਼ਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਵਿੱਚ ਰਣਵੀਰ ਸਿੰਘ ਤੋਂ ਇਲਾਵਾ ਪੂਜਾ ਹੇਜਾ ਹੇਗੜੇ ਅਤੇ ਜੈਕਲੀਨ ਫਰਨਾਂਡੀਜ਼ ,ਸਿਧਾਰਥ ਜਾਧਵ, ਜੌਨੀ ਲੀਵਰ, ਸੰਜੇ ਮਿਸ਼ਰਾ, ਵਰਾਜੇਸ਼ ਹਿਰਜੀ, ਵਿਜੇ ਪਾਟਕਰ, ਸੁਲਭਾ ਆਰੀਆ, ਮੁਕੇਸ਼ ਤਿਵਾਰੀ, ਅਨਿਲ ਚਰਨਜੀਤ, ਅਸ਼ਵਨੀ ਕਲਸੇਕਰ ਅਤੇ ਮੁਰਲੀ ਸ਼ਰਮਾ ਵੀ ਸ਼ਾਮਿਲ ਹਨ। ਫ਼ਿਲਮ ‘ਸਰਕਸ’ ‘ਸਿੰਬਾ’ ਅਤੇ ‘ਸੂਰਿਆਵੰਸ਼ੀ’ ਤੋਂ ਬਾਅਦ ਰੋਹਿਤ ਸ਼ੈੱਟੀ ਨਾਲ ਰਣਵੀਰ ਸਿੰਘ ਦੀ ਤੀਜੀ ਫ਼ਿਲਮ ਹੈ। ਫ਼ਿਲਮ ‘ਚ ਰਣਵੀਰ ਸਿੰਘ ਦਾ ਡਬਲ ਰੋਲ ਹੈ। ਇਹ ਗੁਲਜ਼ਾਰ-ਸੰਜੀਵ ਕੁਮਾਰ ਦੀ ਫ਼ਿਲਮ ‘ਅੰਗੂਰ’ ਤੋਂ ਪ੍ਰੇਰਿਤ ਹੈ ਅਤੇ ਇਹ ਸ਼ੇਕਸਪੀਅਰ ਦੀ ਕਾਮੇਡੀ ਆਫ ਐਰਰਜ਼ ਦਾ ਰੂਪਾਂਤਰ ਵੀ ਹੈ। ਦੱਸ ਦਈਏ ਕਿ ਇਹ ਫ਼ਿਲਮ ਕ੍ਰਿਸਮਸ ਦੇ ਮੌਕੇ ‘ਤੇ 23 ਦਸੰਬਰ 2022 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਟ੍ਰੇਲਰ ਸਾਹਮਣੇ ਆਉਣ ਮਗਰੋਂ ਦਰਸ਼ਕਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦਰਸ਼ਕ ਇਹ ਕਾਮੇਡੀ ਡਰਾਮਾ ਉੱਤੇ ਅਧਾਰਿਤ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।













