ਚੰਡੀਗੜ੍ਹ 27 ਦਸੰਬਰ : ਹਲਕਾ ਖੰਨਾ ਦੇ ਪਿੰਡ ਬਾਹੋਮਾਜਰਾ ਵਿਖੇ ਲੱਗੀ ਨਕਲੀ ਫੈਕਟਰੀ ਫੜ੍ਹੀ ਸੀ, ਜਿਸ ਦੇ ਅਸਲ ਦੋਸ਼ੀਆਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਅਤੇ ਸਥਾਨਕ ਵਿਧਾਇਕ ਵਲੋਂ ਅਹਿਮ ਭੂਮਿਕਾ ਅਦਾ ਗਈ ਸੀ। ਇਸ ਸੰਬੰਧੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਖੰਨਾ ਆਏ ਸਨ ਵੱਡੇ ਵੱਡੇ ਦਾਆਵੇ ਕਰਕੇ ਗਏ ਹਨ ਯਾਦੂ ਨੇ ਮੁੱਖ ਮੰਤਰੀ ਨੂੰ ਚੈਲੇਂਜ ਕਰਦੇ ਹੋਏ ਕਿਹਾ ਕਿ ਚੰਨੀ ਜੀ ਜੇਕਰ ਤੁਹਾਡੇ ਵਿਚ ਹਿੰਮਤ ਹੈ ਤਾਂ ਖੰਨਾ ਵਿਚ ਨਕਲੀ ਸ਼ਰਾਬ ਫੈਕਟਰੀ ਦੇ ਅਸਲ ਮੁਲਜਮਾਂ ਖਿਲਾਫ ਕਾਰਵਾਈ ਕਰਕੇ ਦਿਖਾਓ ਝੂਠੇ ਕੇਸ ਬਨਾਉਂਣ ਨਾਲ ਕੋਈ ਹੀਰੋ ਨਹੀਂ ਬਣ ਜਾਂਦਾ ਦਿਖਾਓ ਹਿੰਮਤ ਕਰੋ ਨਕਲੀ ਸ਼ਰਾਬ ਵਾਲਿਆਂ ਤੇ ਕਾਰਵਾਈ ਜਿਹਨਾਂ ਕਰਕੇ ਪੰਜਾਬ ਦੇ ਗਰੀਬ ਲੋਕਾਂ ਦੀਆਂ ਕਿੰਨੀਆਂ ਜਾਨਾ ਚਲੇ ਗਈਆਂ ਇਸੇ ਕਰਕੇ ਹਲਕਾ ਖੰਨਾਂ ਵਾਸੀਆਂ ਵਲੋਂ ਇਸ ਕੇਸ ਪੈਰਵਾਈ ਕਰਦਿਆਂ ਸੀ.ਬੀ.ਆਈ. ਤੋਂ ਮਾਮਲੇ ਦੀ ਜਾਂਚ ਕਰਵਾਉਣ ਲਈ ਮਾਨਯੋਗ ਹਾਈਕੋਰਟ ਵਿਚ ਰਿੱਟ ਪਾਈ ਗਈ ਹੈ।ਇਸ ਲਈ ਆਮ ਲੋਕ ਵੀ ਚਾਹੁੰਦੇ ਹਨ ਕਿ ਇਸ ਦੇ ਅਸਲ ਦੋਸ਼ੀਆਂ ਖਿਲਾਫ਼ ਕਾਰਵਾਈ ਹੋਵੇ ਪ੍ਰੰਤੂ ਸਰਕਾਰ ਇਸ ਦੇ ਮੁੱਖ ਦੋਸ਼ੀਆਂ ਨੂੰ ਬਚਾਉਣ ਲਈ ਹੋਰਨਾ ਵਿਅਕਤੀਆਂ ਨੂੰ ਹੀ ਅੰਦਰ ਕਰਨ ਦਾ ਡਰਾਮਾ ਕਰ ਰਹੀ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਮੇਰੀ ਸੂਬਾ ਸਰਕਾਰ ਤੋਂ ਮੰਗ ਹੈ ਕਿ ਇਸ ਦੇ ਅਸਲ ਦੋਸ਼ੀਆਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਅਤੇ ਹਲਕਾ ਖੰਨਾਂ ਸਮੇਤ ਪੰਜਾਬ ਨਿਵਾਸੀਆਂ ਨੂੰ ਇਨਸਾਫ਼ ਦਿਵਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਅਕਾਲੀ—ਬਸਪਾ ਦੀ ਸਰਕਾਰ ਆਉਣ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਅਸਲ ਦੋਸ਼ੀਆਂ ਨੂੰ ਅੰਦਰ ਕੀਤਾ ਜਾਵੇਗਾ ਅਤੇ ਵਿਧਾਇਕ ਕੋਟਲੀ ਵਲੋਂ ਕੀਤੀ ਗਈ ਪੁਸ਼ਤ ਪਨਾਹੀ ਨੂੰ ਜੱਗ ਜਾਹਰ ਕੀਤਾ ਜਾਵੇਗਾ।
----------- Advertisement -----------
ਚੰਨੀ ਸਰਕਾਰ ਬਾਹੋਮਾਜਰਾ ‘ਚ ਫੜੀ ਨਕਲੀ ਸ਼ਰਾਬ ਫੈਕਟਰੀ ਦੇ ਦੋਸ਼ੀਆਂ ਖਿਲਾਫ਼ ਕਰੇ ਕਾਰਵਾਈ : ਯਾਦਵਿੰਦਰ ਸਿੰਘ ਯਾਦੂ
Published on
----------- Advertisement -----------












