‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਇਕ ਅਜਿਹਾ ਸ਼ੋਅ ਹੈ, ਜੋ ਕਰੀਬ 14 ਸਾਲਾਂ ਤੋਂ ਨਾ ਸਿਰਫ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ, ਸਗੋਂ ਟੀਆਰਪੀ ਦੀ ਸੂਚੀ ‘ਚ ਵੀ ਬਣਿਆ ਹੋਇਆ ਹੈ। ਅਜਿਹੇ ‘ਚ ਜਦੋਂ ਕੋਈ ਸਟਾਰ ਸ਼ੋਅ ਨੂੰ ਅਲਵਿਦਾ ਕਹਿ ਜਾਂਦਾ ਹੈ ਤਾਂ ਦਰਸ਼ਕ ਵੀ ਨਿਰਾਸ਼ ਹੋ ਜਾਂਦੇ ਹਨ। ਹੁਣ ਫੈਨਜ਼ ਲਈ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ‘ਟੱਪੂ’ ਦਾ ਕਿਰਦਾਰ ਨਿਭਾਉਣ ਵਾਲੇ ਰਾਜ ਅਨਾਦਕਟ ਨੇ ਵੀ ਸ਼ੋਅ ਛੱਡ ਦਿੱਤਾ ਹੈ ਅਤੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰਕੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ।

ਰਾਜ ਅਨਾਦਕਟ ਨੇ ਸੋਸ਼ਲ ਮੀਡੀਆ ‘ਤੇ ਇਕ ਨੋਟ ਸਾਂਝਾ ਕੀਤਾ ਅਤੇ ਲਿਖਿਆ, ‘ਸਭ ਨੂੰ ਹੈਲੋ, ਹੁਣ ਸਮਾਂ ਆ ਗਿਆ ਹੈ ਕਿ ਸਾਰੀਆਂ ਖਬਰਾਂ ਤੇ ਵਿਰਾਮ ਲਗਾ ਦਿੱਤਾ ਜਾਵੇ ਅਤੇ ਇਹ ਦੱਸ ਦਿਆ ਕਿ ਹੁਣ ਮੈਂ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਤੋਂ ਵੱਖ ਹੋ ਰਿਹਾ ਹਾਂ। ਮੇਰਾ ਇਕਰਾਰਨਾਮਾ ਅਧਿਕਾਰਤ ਤੌਰ ‘ਤੇ ਨੀਲਾ ਫਿਲਮਜ਼ ਅਤੇ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਨਾਲ ਖਤਮ ਹੁੰਦਾ ਹੈ। ਇਹ ਇੱਕ ਚੰਗਾ ਸਫ਼ਰ ਸੀ, ਜਿਸ ਵਿੱਚ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਸ ਯਾਤਰਾ ਵਿੱਚ ਮੇਰਾ ਸਾਥ ਦਿੱਤਾ।”
ਰਾਜ ਨੇ ਅੱਗੇ ਲਿਖਿਆ, ‘ਤਾਰਕ ਮਹਿਤਾ ਦੀ ਪੂਰੀ ਟੀਮ, ਮੇਰੇ ਦੋਸਤਾਂ, ਪਰਿਵਾਰ ਅਤੇ ਤੁਹਾਡੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਟੱਪੂ ਵਜੋਂ ਪਸੰਦ ਕੀਤਾ। ਤੁਹਾਡਾ ਪਿਆਰ ਮੈਨੂੰ ਚੰਗਾ ਕਰਨ ਲਈ ਪ੍ਰੇਰਿਤ ਕਰਦਾ ਰਿਹਾ ਹੈ। ਮੈਂ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੀ ਪੂਰੀ ਟੀਮ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਵਧਾਈ ਦੇਣਾ ਚਾਹਾਂਗਾ। ਮੈਂ ਜਲਦੀ ਹੀ ਵਾਪਸ ਆਵਾਂਗਾ ਅਤੇ ਤੁਹਾਡਾ ਸਾਰਿਆਂ ਦਾ ਮਨੋਰੰਜਨ ਕਰਾਂਗਾ। ਆਪਣਾ ਪਿਆਰ ਅਤੇ ਸਹਿਯੋਗ ਬਣਾਈ ਰੱਖੋ।”












