ਅਦਾਕਾਰਾ ਸ਼ਰਮੀਲਾ ਟੈਗੋਰ ਨੇ ਹਾਲ ਹੀ ਵਿੱਚ ਆਪਣਾ 78ਵਾਂ ਜਨਮਦਿਨ ਮਨਾਇਆ ਹੈ। ਇਸ ਦੌਰਾਨ ਜੈਸਲਮੇਰ ‘ਚ ਪਟੌਦੀ ਪਰਿਵਾਰ ਨੇ ਇਕਜੁੱਟ ਹੋ ਕੇ ਸ਼ਰਮੀਲਾ ਟੈਗੋਰ ਦਾ ਜਨਮ ਦਿਨ ਮਨਾਇਆ। ਇਸ ਸਮਾਰੋਹ ‘ਚ ਕਰੀਨਾ ਕਪੂਰ, ਸੈਫ ਅਲੀ ਖਾਨ, ਤੈਮੂਰ, ਜਹਾਂਗੀਰ, ਸੋਹਾ ਅਲੀ ਖਾਨ, ਇਨਾਇਆ, ਸਬਾ ਪਟੌਦੀ ਅਤੇ ਹੋਰ ਸ਼ਾਮਲ ਹੋਏ। ਸ਼ਰਮੀਲਾ ਟੈਗੋਰ ਦੇ ਜਨਮਦਿਨ ਦੇ ਜਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਹੁਣ ਸੈਫ ਅਲੀ ਖਾਨ ਦੀ ਭੈਣ ਸਬਾ ਨੇ ਇੰਸਟਾ ਸਟੋਰੀ ‘ਤੇ ਇਕ ਕਿਊਟ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਕਰੀਨਾ ਅਤੇ ਸੋਹਾ ਆਪਣੇ ਬੱਚਿਆਂ ਨਾਲ ਕਠਪੁਤਲੀ ਸ਼ੋਅ ਦੇਖਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸੋਹਾ ਅਲੀ ਖਾਨ ਇਨਾਇਆ ਦੇ ਕੋਲ ਬੈਠੀ ਹੈ।
ਇਸ ਦੇ ਨਾਲ ਹੀ ਕਰੀਨਾ ਕਪੂਰ ਬੇਟੇ ਤੈਮੂਰ ਅਤੇ ਜਹਾਂਗੀਰ ਨਾਲ ਬੈਠੀ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਸਾਹਮਣੇ ਇੱਕ ਕਠਪੁਤਲੀ ਸ਼ੋਅ ਚੱਲ ਰਿਹਾ ਹੈ ਅਤੇ ਹਰ ਕੋਈ ਸ਼ੋਅ ਦਾ ਆਨੰਦ ਲੈ ਰਿਹਾ ਹੈ। ਕਲਿੱਪ ਦਾ ਸਭ ਤੋਂ ਪਿਆਰਾ ਹਿੱਸਾ ਹੈ ਕਰੀਨਾ ਆਪਣੇ ਸਭ ਤੋਂ ਛੋਟੇ ਬੇਟੇ ਜੇਹ ਨੂੰ ਕਠਪੁਤਲੀ ਡਾਂਸ ਬਾਰੇ ਦੱਸ ਰਹੀ ਹੈ। ਦੱਸ ਦਈਏ ਕਿ ਕਰੀਨਾ ਕਪੂਰ ਅਕਸਰ ਆਪਣੇ ਪਰਿਵਾਰ ਦੇ ਨਾਲ ਵੈਕੇਸ਼ਨ ‘ਤੇ ਜਾਂਦੀ ਹੋਈ ਦਿਖਾਈ ਦਿੰਦੀ ਹੈ । ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਆਪਣੇ ਬਿਜ਼ੀ ਸ਼ੈਡਿਊਲ ਚੋਂ ਆਪਣੇ ਪਰਿਵਾਰ ਦੇ ਲਈ ਸਮਾਂ ਕੱਢ ਹੀ ਲੈਂਦੇ ਹਨ । ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਹ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਆਮਿਰ ਖ਼ਾਨ ਦੇ ਨਾਲ ਨਜ਼ਰ ਆਈ ਸੀ ਅਤੇ ਹੋਰ ਵੀ ਕਈ ਪ੍ਰੋਜੈਕਟਸ ‘ਤੇ ਉਹ ਕੰਮ ਕਰ ਰਹੀ ਹੈ ।












