ਬਿੱਗ ਬੌਸ 13 ਫੇਮ ਸ਼ਹਿਨਾਜ਼ ਗਿੱਲ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਰਾਜ ਕਰਦੀ ਹੈ। ਸ਼ਹਿਨਾਜ਼ ਜਲਦ ਹੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ। ਸਨਾ ਆਪਣੇ ਚੈਟ ਸ਼ੋਅ ‘ਦੇਸੀ ਵਾਈਬਸ ਵਿਦ ਸ਼ਹਿਨਾਜ਼ ਗਿੱਲ’ ਲਈ ਵੀ ਲਾਈਮਲਾਈਟ ‘ਚ ਹੈ। ਸ਼ੋਅ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਵਿੱਕੀ ਕੌਸ਼ਲ ਨਜ਼ਰ ਆ ਰਹੇ ਹਨ। ਸਨਾ ਅਦਾਕਾਰਾ ਨਾਲ ਗੇਮ ਖੇਡਦੀ ਨਜ਼ਰ ਆ ਰਹੀ ਹੈ। ਇਸ ਗੇਮ ਵਿੱਚ ਸ਼ਹਿਨਾਜ਼ ਵਿੱਕੀ ਤੋਂ ਹਾਰ ਜਾਂਦੀ ਹੈ। ਸ਼ਹਿਨਾਜ਼ ਗਿੱਲ ਨੇ ਜਿਥੇ ਵਿੱਕੀ ਕੌਸ਼ਲ ਨਾਲ ਉਸ ਦੀ ਆਗਾਮੀ ਰਿਲੀਜ਼ ਹੋਣ ਵਾਲੀ ਫ਼ਿਲਮ ‘ਗੋਵਿੰਦਾ ਨਾਮ ਮੇਰਾ’ ਨੂੰ ਲੈ ਕੇ ਸਵਾਲ-ਜਵਾਬ ਕੀਤੇ, ਉਥੇ ਹੀ ਵਿੱਕੀ ਕੌਸ਼ਲ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਇਕ ਗੇਮ ਵੀ ਖੇਡੀ। ਅਸਲ ’ਚ ਸ਼ਹਿਨਾਜ਼ ਨੇ ਵਿੱਕੀ ਕੌਸ਼ਲ ਨਾਲ ਅੱਖਾਂ ਨਾ ਝਪਕਨ ਦੀ ਗੇਮ ਖੇਡੀ। ਇਸ ਗੇਮ ’ਚ ਜਿਹੜਾ ਵਿਅਕਤੀ ਪਹਿਲਾਂ ਅੱਖਾਂ ਝਪਕ ਲੈਂਦਾ ਹੈ, ਉਹ ਹਾਰ ਜਾਂਦਾ ਹੈ।
ਗੇਮ ਦੀ ਸ਼ੁਰੂਆਤ ’ਚ ਪਹਿਲਾਂ ਤਾਂ ਵਿੱਕੀ ਕੌਸ਼ਲ ਅੱਖਾਂ ਝਪਕ ਲੈਂਦੇ ਹਨ ਤੇ ਉਹ ਹਾਰ ਜਾਂਦੇ ਹਨ। ਫਿਰ ਵਿੱਕੀ ਸ਼ਹਿਨਾਜ਼ ਨੂੰ ਦੁਬਾਰਾ ਗੇਮ ਖੇਡਣ ਲਈ ਕਹਿੰਦੇ ਹਨ, ਜਿਸ ’ਚ ਵਿੱਕੀ ਕੌਸ਼ਲ ਸ਼ਹਿਨਾਜ਼ ਨੂੰ ਗੱਲਾਂ ’ਚ ਲਗਾ ਲੈਂਦੇ ਹਨ ਤੇ ਸ਼ਹਿਨਾਜ਼ ਨੂੰ ਹਰਾ ਦਿੰਦੇ ਹਨ। ਸ਼ਹਿਨਾਜ਼ ਗਿੱਲ ਨੇ ਇਸ ਮਜ਼ੇਦਾਰ ਗੇਮ ਦੀ ਕੈਪਸ਼ਨ ਵੀ ਬੇਹੱਦ ਮਜ਼ੇਦਾਰ ਦਿੱਤੀ ਹੈ। ਸ਼ਹਿਨਾਜ਼ ਨੇ ਲਿਖਿਆ, ‘‘ਇੰਨਾ ਸੋਹਣਾ ਮੁੰਡਾ ਸਾਹਮਣੇ ਹੋਵੇ ਤਾਂ ਕੋਈ ਵੀ ਗੁਆਚ ਜਾਵੇ। ਗੇਮ ਤਾਂ ਬਸ ਬਹਾਨਾ ਸੀ।’’ ਵਰਕ ਫਰੰਟ ‘ਤੇ, ਵਿੱਕੀ ਕੌਸ਼ਲ ਅਗਲੀ ਵਾਰ ਕਿਆਰਾ ਅਡਵਾਨੀ ਅਤੇ ਭੂਮੀ ਪੇਡਨੇਕਰ ਦੇ ਨਾਲ ਗੋਵਿੰਦਾ ਨਾਮ ਮੇਰਾ ਵਿੱਚ ਨਜ਼ਰ ਆਉਣਗੇ। ਅਭਿਨੇਤਾ ਦੀ ਸਾਰਾ ਅਲੀ ਖਾਨ, ਸੈਮ ਬਹਾਦੁਰ ਅਤੇ ਆਨੰਦ ਤਿਵਾਰੀ ਦੇ ਨਾਲ ਇੱਕ ਅਨਟਾਈਟਲ ਫਿਲਮ ਹੈ। ਹਾਲ ਹੀ ‘ਚ ਉਨ੍ਹਾਂ ਨੇ ਕੈਟਰੀਨਾ ਕੈਫ ਨਾਲ ਕਈ ਰੋਮਾਂਟਿਕ ਤਸਵੀਰਾਂ ਪੋਸਟ ਕੀਤੀਆਂ ਸਨ। ਦੱਸ ਦੇਈਏ ਕਿ 9 ਦਸੰਬਰ ਨੂੰ ਉਨ੍ਹਾਂ ਦੇ ਵਿਆਹ ਨੂੰ ਇੱਕ ਸਾਲ ਹੋ ਗਿਆ ਹੈ।












