ਕਾਮੇਡੀਅਨ ਭਾਰਤੀ ਸਿੰਘ ਨੇ ਕੁਝ ਸਮਾਂ ਪਹਿਲਾਂ ਆਪਣੀ ਪ੍ਰੈਗਨੈਂਸੀ ਦੀ ਖਬਰ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ। ਭਾਰਤੀ ਇਸ ਸਮੇਂ ਪੰਜ ਮਹੀਨਿਆਂ ਦੀ ਗਰਭਵਤੀ ਹੈ। ਅਜਿਹੇ ‘ਚ ਉਹ ਇਸ ਪਲ ਦਾ ਕਾਫੀ ਆਨੰਦ ਲੈ ਰਹੀ ਹੈ ਅਤੇ ਪ੍ਰੈਗਨੈਂਸੀ ਦੇ ਨਾਲ ਨਾਲ ਕੰਮ ਵੀ ਕਰ ਰਹੀ ਹੈ। ਇਸ ਦੌਰਾਨ ਉਸ ਦਾ ਪਤੀ ਹਰਸ਼ ਲਿੰਬਾਚੀਆ ਉਸ ਦੀ ਪੂਰੀ ਦੇਖਭਾਲ ਕਰ ਰਿਹਾ ਹੈ। ਹਾਲ ਹੀ ’ਚ ਭਾਰਤੀ ਨੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਹ ਲਾਲ ਡਰੈੱਸ ’ਚ ਆਪਣਾ ਬੇਬੀ ਬੰਪ ਦਿਖਾਉਂਦੀ ਨਜ਼ਰ ਆ ਰਹੀ ਹੈ। ਇਸ ਤਸਵੀਰ ’ਚ ਭਾਰਤੀ ਤੇ ਉਸ ਦਾ ਪਤੀ ਹਰਸ਼ ਬੇਬੀ ਬੰਪ ’ਤੇ ਹੱਥ ਨਾਲ ਦਿਲ ਦਾ ਨਿਸ਼ਾਨ ਬਣਾ ਰਹੇ ਹਨ।
ਭਾਰਤੀ ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਇੰਸਟਾਗ੍ਰਾਮ ’ਤੇ ਲਿਖਿਆ, ‘ਸੰਤਾ ਆਏਗਾ ਜਾਂ ਸੰਤੀ? ਕੀ ਲੱਗਦਾ ਹੈ ਤੁਹਾਨੂੰ, ਜਲਦੀ ਕੁਮੈਂਟ ਕਰਕੇ ਦੱਸੋ।’ ਇਸ ਦੇ ਨਾਲ ਹੀ ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੇਬਸ ਵੀ ਇਸ ਪੋਸਟ ‘ਤੇ ਜ਼ਬਰਦਸਤ ਕਮੈਂਟ ਕਰ ਰਹੇ ਹਨ। ਕਰਨਵੀਰ ਬੋਹਰਾ ਨੇ ਲਿਖਿਆ, ਸੰਤੀ ਦੀ ਲੋੜ ਹੈ। ਇਸ ਦੇ ਨਾਲ ਹੀ ਆਰਤੀ ਸਿੰਘ, ਅਲੀ ਗੋਨੀ ਨੇ ਵੀ ਸੰਤੀ ਦੀ ਇੱਛਾ ਪ੍ਰਗਟਾਈ। ਇਸ ਦੇ ਨਾਲ ਹੀ ਇੱਕ ਪ੍ਰਸ਼ੰਸਕ ਨੇ ਲਿਖਿਆ, ਸੰਤਾ ਹੋਵੇ ਜਾਂ ਸਾਂਤੀ, ਤੁਹਾਡੇ ਦੋਵਾਂ ਵਾਂਗ ਹੀ ਪਿਆਰਾ ਅਤੇ ਸਿਹਤਮੰਦ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, ‘ਸਰ, ਤੁਸੀਂ ਅਤੇ ਮੈਡਮ ਦੋਵੇਂ ਸੰਤੀ ਚਾਹੁੰਦੇ ਹੋ… ਇਸ ਲਈ ਰੱਬ ਦੋਹਾਂ ਨੂੰ ਪਿਆਰੀ ਬੇਟੀ ਦੇਵੇ।












