ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਵੈੱਬ ਸੀਰੀਜ਼ ਸੀਟਾਡੇਲ ਨੂੰ ਲੈ ਕੇ ਚਰਚਾ ‘ਚ ਹੈ, ਜੋ ਕੁਝ ਹੀ ਹਫਤਿਆਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੌਰਾਨ, ਐਮਾਜ਼ਾਨ ਪ੍ਰਾਈਮ ਵੀਡੀਓ ਨੇ ਹੁਣ Citadel ਦੀ ਭਾਰਤੀ ਕਿਸ਼ਤ ਦੀ ਘੋਸ਼ਣਾ ਕੀਤੀ ਹੈ, ਜੋ ਕਿ ਰੂਸੋ ਬ੍ਰਦਰਜ਼ ਤੋਂ ਪ੍ਰਾਈਮ ਵੀਡੀਓ ਅਤੇ AGBO ਤੋਂ ਆਪਣੀ ਕਿਸਮ ਦੀ ਪਹਿਲੀ ਗਲੋਬਲ-ਈਵੈਂਟ ਲੜੀ ਹੈ। ਭਾਰਤ ਦੀ ਅਨਟਾਈਟਲਡ ‘ਸਿਟਾਡੇਲ’ ਸੀਰੀਜ਼ ’ਚ ਵਰੁਣ ਧਵਨ ਮੁੱਖ ਭੂਮਿਕਾ ਨਿਭਾਉਣਗੇ ਤੇ ਇਸ ਦੀ ਅਗਵਾਈ ਮਸ਼ਹੂਰ ਰਚਨਾਤਮਕ ਜੋੜੀ ਰਾਜ ਤੇ ਡੀ. ਕੇ. ਕਰਨਗੇ, ਜੋ ਇਸ ਸੀਰੀਜ਼ ਦੇ ਨਿਰਦੇਸ਼ਕ ਤੇ ਸ਼ੋਅ ਰਨਰ ਹਨ। ਸੀਤਾ ਆਰ. ਮੈਨਨ ਤੇ ਰਾਜ ਐਂਡ ਡੀ. ਕੇ. ਵਲੋਂ ਲਿਖੀ, ਲੋਕਲ ਆਰੀਜਨਲ ਸਪਾਈ ਸੀਰੀਜ਼ ਨਾਲ ਵਰੁਣ ਆਪਣਾ ਸਟ੍ਰੀਮਿੰਗ ਡੈਬਿਊ ਕਰਨਗੇ, ਜਿਸ ਦੀ ਸ਼ੂਟਿੰਗ ਜਨਵਰੀ, 2023 ’ਚ ਸ਼ੁਰੂ ਹੋਵੇਗੀ।
ਸੀਰੀਜ਼ ਦੇ ਕਲਾਕਾਰਾਂ ਤੇ ਕਰਿਊ ਮੈਂਬਰਾਂ ਬਾਰੇ ਜ਼ਿਆਦਾ ਰੋਮਾਂਚਕ ਖ਼ੁਲਾਸੇ ਜਲਦ ਹੀ ਕੀਤੇ ਜਾਣਗੇ। ਅਨਟਾਈਟਲਡ ਇੰਡੀਅਨ ਆਰੀਜਨਲ ‘ਸਿਟਾਡੇਲ’ ਸੀਰੀਜ਼ ਦੁਨੀਆ ਭਰ ਦੇ 240 ਤੋਂ ਵੱਧ ਦੇਸ਼ਾਂ ਤੇ ਖ਼ੇਤਰਾਂ ’ਚ ਪ੍ਰਾਈਮ ਮੈਂਬਰਾਂ ਲਈ ਉਪਲੱਬਧ ਹੋਵੇਗੀ। ਜਿਵੇਂ ਕਿ ਪਹਿਲਾਂ ਦੱਸਿਆ ਗਿਆ ਸੀ, ਰਿਚਰਡ ਮੈਡੇਨ (ਬਾਡੀਗਾਰਡ) ਤੇ ਪ੍ਰਿਅੰਕਾ ਚੋਪੜਾ ਜੋਨਸ (ਕਵਾਂਟੀਕੋ), ਰੂਸੋ ਬ੍ਰਦਰਸ ਦੇ AGBO ਤੇ ਡੇਵਿਡ ਵੀਲ (ਹੰਟਰਸ) ਦੇ ‘ਸਿਟਾਡੇਲ’ ਯੂਨੀਵਰਸ ਦੇ ਫਰਸਟ-ਟੂ-ਲਾਂਚ ਸੀਰੀਜ਼ ’ਚ ਅਭਿਨੈ ਕਰਨਗੇ, ਜੋ 2023 ’ਚ ਪ੍ਰੀਮੀਅਰ ਲਈ ਤਿਆਰ ਹਨ। ਰਿਚਰਡ ਮੈਡੇਨ ਤੇ ਪ੍ਰਿਅੰਕਾ ਚੋਪੜਾ ਜੋਨਸ ਨਾਲ, ਫਰਸਟ-ਟੂ-ਲਾਂਚ ‘ਸਿਟਾਡੇਲ’ ਸੀਰੀਜ਼ ’ਚ ਸਟੇਨਲੀ ਟੁਚੀ (ਦਿ ਹੰਗਰ ਗੇਮਸ ਸਾਗਾ) ਵੀ ਸ਼ਾਮਲ ਹੋਣਗੇ। ਜ਼ਿਆਦਾ ਲੋਕਲ ਭਾਸ਼ਾ ਦੇ ‘ਸਿਟਾਡੇਲ’ ਪ੍ਰੋਡਕਸ਼ਨਜ਼ ’ਤੇ ਵੀ ਕੰਮ ਚੱਲ ਰਿਹਾ ਹੈ, ਜਿਸ ’ਚ ਮਟਿਲਡਾ ਡੀ ਏਂਜੇਲਿਸ (ਦਿ ਅਨਡੂਇੰਗ) ਸਟਾਰਰ ਇਕ ਇਟੈਲੀਅਨ ਆਰੀਜਨਲ ਸੀਰੀਜ਼ ਵੀ ਸ਼ਾਮਲ ਹਨ।












