June 6, 2026, 5:52 pm
----------- Advertisement -----------
HomeNewsEntertainmentਪੌਲੀਵੁੱਡ ਨੇ 2021 ਵਿੱਚ ਮਾਰੀਆਂ ਮੱਲਾਂ, ਜਾਣੋ ਕਿਹੜੀਆਂ ਫਿਲਮਾਂ ਰਹੀਆਂ ਹਿੱਟ ਤੇ...

ਪੌਲੀਵੁੱਡ ਨੇ 2021 ਵਿੱਚ ਮਾਰੀਆਂ ਮੱਲਾਂ, ਜਾਣੋ ਕਿਹੜੀਆਂ ਫਿਲਮਾਂ ਰਹੀਆਂ ਹਿੱਟ ਤੇ ਕਿਹੜੀਆਂ ਹੋਈਆਂ ਫਲੋਪ

Published on

----------- Advertisement -----------

2021 ਸਾਡੇ ਸਾਰਿਆਂ ਲਈ ਕੌੜਾ, ਖੱਟਾ ਅਤੇ ਮਿੱਠਾ ਅਹਿਸਾਸ ਕਰਵਾ ਗਿਆ। ਇਹੀ ਸਿਲਸਿਲਾ ਪੌਲੀਵੁੱਡ ਵਿੱਚ ਵੀ ਬਰਕਰਾਰ ਰਿਹਾ। ਇੱਥੇ ਬੱਸ ਇਹੀ ਫਰਕ ਸੀ ਕਿ ਕੌੜੇ ਤੋਂ ਤਾਂ ਬਚਾਅ ਰਿਹਾ, ਪਰ ਖੱਟੇ-ਮਿੱਠੇ ਪੱਲ ਜ਼ਰੂਰ ਸਾਡੇ ਜਿਹਨ ਦਾ ਹਿੱਸਾ ਬਣ ਗਏ। ਨਵੇਂ-ਨਵੇਂ ਆਈਡਿਏ, ਸੋਹਣੀਆਂ ਕਹਾਣੀਆਂ ਅਤੇ ਨਵੇਂ ਚਿਹਰਿਆਂ ਨੇ ਪੌਲੀਵੁੱਡ ਦਾ ਹੌਸਲਾ ਬਣਾਈ ਰੱਖਿਆ। ਇਸ ਵਰ੍ਹੇ ਪੰਜਾਬੀ ਫਿਲਮਾਂ ਅਗਾੜੀ-ਪਛਾੜੀ ਆਉਂਦੀਆਂ ਰਹੀਆਂ। ਉਂਝ ਪੰਜਾਬੀ ਫਿਲਮਾਂ ਨੇ ਓ.ਟੀ.ਟੀ ਪਲੇਟਫਾਰਮ ਨੇ ਵੱਡੇ ਤੋਂ ਲੈ ਕੇ ਛੋਟੇ ਕਲਾਕਾਰਾਂ, ਫਿਲਮ ਡਾਇਰੈਕਟਰਾਂ ਅਤੇ ਪੂੰਜੀ ਨਿਵੇਸ਼ ਕਰਨ ਵਾਲਿਆਂ ਦਾ ਜੰਮ ਦੇ ਧਿਆਨ ਖਿੱਚਿਆ ਅਤੇ ਇੰਡਸਟਰੀ ਨੂੰ ਮਾਲਾ-ਮਾਲ ਕਰ ਦਿੱਤਾ।

ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਹਨਾਂ ਫਿਲਮਾਂ ਦੀ ਜੋ ਇਸ ਸਾਲ ਸੂਪਰ ਡੂਪਰ ਹਿੱਟ ਰਹੀਆਂ :


‘ਕਿਸਮਤ 2’
ਜੇਕਰ ਇਸ ਸਾਲ ਦੀਆਂ ਹਿੱਟ ਫਿਲਮਾਂ ਦੀ ਗੱਲ ਕਰੀਏ ਤਾਂ, ਐਮੀ ਵਿਰਕ ਤੇ ਸ਼ਰਗੁਨ ਮਹਿਤਾ ਦੀ ਫਿਲਮ ‘ਕਿਸਮਤ 2’ ਨੂੰ ਕੋਣ ਭੁੱਲ ਸਕਦਾ ਹੈ। ਇਸ ਫਿਲਮ ਨੇ ਦਰਸ਼ਕਾਂ ਦੇ ਦਿਲਾਂ ‘ਤੇ ਇੱਕ ਡੂੰਘੀ ਛਾਪ ਛੱਡੀ ਹੈ। ਇਸ ਫ਼ਿਲਮ ‘ਚ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਕੈਮਿਸਟਰੀ ਨੇ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕੀਤਾ ।


‘ਚੱਲ ਮੇਰਾ ਪੁੱਤ 2’-‘ਚੱਲ ਮੇਰਾ ਪੁੱਤ 3’
ਜੇ ਗੱਲ ਕਰੀਏ ਫਿਲਮ ‘ਚੱਲ ਮੇਰਾ ਪੁੱਤ’ ਸੀਰੀਜ਼ ਦੇ ਅਗਲੇ ਭਾਗਾਂ ਦੀ ਤਾਂ ਇਕੋ ਸਾਲ ‘ਚ ਕਿਸੇ ਸੀਰੀਜ਼ ਦੇ ਦੋ ਭਾਗਾਂ ਨੇ ਰਿਲੀਜ਼ ਹੋਣ ਨਾਲ ਇਹਨਾਂ ਫਿਲਮਾਂ ਨੇ ਇੱਕ ਵੱਖਰਾ ਹੀ ਰਿਕਾਰਡ ਕਾਇਮ ਕੀਤਾ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਿਆਰ ਵੀ ਮਿਲਿਆ। ਇਹ ਫ਼ਿਲਮਾਂ ਸਫ਼ਲ ਫ਼ਿਲਮਾਂ ਦੀ ਲਿਸਟ ‘ਚ ਵੀ ਸ਼ਾਮਲ ਹੋਈਆਂ ਹਨ।

‘ਪੁਆੜਾ’
ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਅਤੇ ਸੋਨਮ ਬਾਜਵਾ ਦੀ ਫ਼ਿਲਮ ‘ਪੁਆੜਾ’ ਵੀ ਦਰਸ਼ਕਾਂ ਦੀ ਉਮੀਦਾਂ ‘ਤੇ ਖਰੀ ਉੱਤਰੀ। ਇਸ ਫ਼ਿਲਮ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਤੇ ਚੰਗੀ ਕਮਾਈ ਵੀ ਕੀਤੀ।

ਹੌਸਲਾ ਰੱਖ’
ਅਕਤੂਬਰ ਮਹੀਨੇ ‘ਚ ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਦੀ ਫ਼ਿਲਮ ‘ਹੌਸਲਾ ਰੱਖ’ ਰਿਲੀਜ਼ ਹੋਈ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ।ਇਸ ਦੇ ਨਾਲ ਹੀ ਇਸ ਫਿਲਮ ‘ਚ ਗਿੱਪੀ ਗਰੇਵਾਲ ਦੇ ਲਾਡਲੇ ਸ਼ਿੰਦਾ ਗਰੇਵਾਲ ਦੀ ਐਕਟਿੰਗ ਨੂੰ ਵੀ ਖੂਬ ਸਰਾਹਿਆ ਗਿਆ ਹੈ।

‘ਸ਼ਾਵਾ ਨੀ ਗਿਰਧਾਰੀ ਲਾਲ’
ਹੁਣ ਗੱਲ ਕਰਾਂਗੇ ਇਸ ਸਾਲ ਗਿੱਪੀ ਗਰੇਵਾਲ ਦੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦੀ, ਜੋ ਕੀ ਫਿਲਹਾਲ ਸਿਨੇਮਾ ਘਰਾਂ ‘ਚ ਲੱਗੀ ਹੋਈ ਹੈ ਅਤੇ ਹੁਣ ਤੱਕ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਰਲਵਾਂ ਮਿਲਵਾ ਹੁੰਗਾਰਾ ਹੀ ਮਿਲ ਰਿਹਾ ਹੈ।

ਤੇ ਆਓ ਹੁਣ ਗੱਲ ਕਰਦੇ ਹਾਂ ਉਹਨਾਂ ਫਿਮਲਾਂ ਬਾਰੇ ਜੋ ਇਸ ਸਾਲ ਹਿੱਟ ਫਿਲਮਾਂ ਦੀ ਲਿਸਟ ‘ਚ ਆਪਣਾ ਨਾਂਅ ਦਰਕ ਨਹੀਂ ਕਰਵਾ ਪਾਈਆਂ :

‘ਪਿੰਕੀ ਮੋਗੇ ਵਾਲੀ 2’
ਸਾਲ 2012 ‘ਚ ਰਿਲੀਜ਼ ਹੋਈ ਫ਼ਿਲਮ ‘ਪਿੰਕੀ ਮੋਗੇ ਵਾਲੀ’ ਦੀ ਸੀਕੁਅਲ ‘ਪਿੰਕੀ ਮੋਗੇ ਵਾਲੀ 2’ ਵੀ ਇਸੇ ਸਾਲ ਰਿਲੀਜ਼ ਹੋਈ ਸੀ। ਪਰ ਇਹ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਨ ‘ਚ ਪੂਰੀ ਤਰ੍ਹਾਂ ਅਸਫ਼ਲ ਰਹੀ।

‘ਉੱਚਾ ਪਿੰਡ’
ਹੁਣ ਗੱਲ ਕਰਦੇ ਆ ਫ਼ਿਲਮ ‘ਉੱਚਾ ਪਿੰਡ’ਦੀ, ਐਕਸ਼ਨ ਦੇ ਤਰਜ਼ ‘ਤੇ ਬਣੀ ਇਸ ਫ਼ਿਲਮ ‘ਚ ਮੁੱਖ ਕਿਰਦਾਰ ਨਵਦੀਪ ਕਲੇਰ ਅਤੇ ਪੂਨਮ ਸੂਦ ਨੇ ਨਿਭਾਇਆ ਸੀ। ਪਰ ਕਈ ਦਿੱਗਜ਼ ਕਲਾਕਾਰਾਂ ਨੂੰ ਲੈ ਬਣਾਈ ਗਈ ਇਹ ਫ਼ਿਲਮ ਵੀ ਦਰਸ਼ਕਾਂ ‘ਤੇ ਆਪਣਾ ਜਾਦੂ ਨਹੀਂ ਚਲਾ ਪਾਈ।
‘ਪਾਣੀ ‘ਚ ਮਧਾਣੀ’
ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਰਿਲੀਜ਼ ਹੋਈ ਫ਼ਿਲਮ ‘ਪਾਣੀ ‘ਚ ਮਧਾਣੀ’ ਨੇ ਦਰਸ਼ਕਾਂ ਦਾ ਮਨੋਰੰਜਨ ਤਾਂ ਕੀਤਾ ਪਰ ਇਹ ਫ਼ਿਲਮ ਗਿੱਪੀ ਗਰੇਵਾਲ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ‘ਚ ਸ਼ਾਮਲ ਨਾ ਹੋ ਸਕੀ।


‘ਫੁੱਫੜ ਜੀ’
ਬਿਨੂੰ ਢਿੱਲੋਂ ਤੇ ਗੁਰਨਾਮ ਭੁੱਲਰ ਨੂੰ ਲੈ ਕੇ ਬਣਾਈ ਗਈ ਫ਼ਿਲਮ ‘ਫੁੱਫੜ ਜੀ’ ਵੀ ਦਰਸ਼ਕਾਂ ਦੇ ਦਿਲਾਂ ‘ਚ ਕੋਈ ਖਾਸ ਜਗ੍ਹਾ ਨਹੀਂ ਬਣਾ ਸਕੀ, ਤੇ ਇਹ ਫਿਲਮ ਵੀ ਇਸ ਸਾਲ ਦੀਆਂ ਫਲਾਪ ਮੂਵੀਜ਼ ‘ਚ ਸ਼ਾਮਲ ਹੋ ਗਈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਲਾਪਤਾ ਆਸਟ੍ਰੇਲੀਅਨ ਨਾਗਰਿਕ ਮਾਮਲੇ ’ਚ ਵੱਡੀ ਅਪਡੇਟ; ਭਰਾ ਵੱਲੋਂ ਹੀ ਕੀਤਾ ਗਿਆ ਕਤਲ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਸਟ੍ਰੇਲੀਆ ਸਥਿਤ ਐਨਆਰਆਈ ਅਤੇ ਗਣਿਤ ਅਧਿਆਪਕ ਸੁਨੀਲ ਸ਼ਰਮਾ ਦੇ ਲਾਪਤਾ...

ਜਲੰਧਰ ਵਿਚ ਪੁਲਿਸ ਰੇਡ ਵੇਲੇ ਹੰਗਾਮਾ, ਲਵਪ੍ਰੀਤ ਦੀ ਗੋਲੀ ਲੱਗਣ ਨਾਲ ਮੌਤ

ਜਲੰਧਰ 'ਚ ਪੁਲਿਸ ਦੀ ਗੋਲੀ ਲੱਗਣ ਕਾਰਨ ਮੁਲਜ਼ਮ ਦੀ ਮੌਤ ਹੋ ਗਈ। ਲਵਪ੍ਰੀਤ ਦੀ...

•ਹੁਸ਼ਿਆਰਪੁਰ ਵਿਖੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਏ.ਐਫ.ਪੀ.ਆਈ. ਦਾ ਉਦਘਾਟਨ ਜਲਦ ਕੀਤਾ ਜਾਵੇਗਾ: ਰੋਜ਼ਗਾਰ ਉਤਪੱਤੀ ਮੰਤਰੀ

ਚੰਡੀਗੜ੍ਹ, 5 ਜੂਨ:ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ,...

ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ‘ਤੇ ਨਕੇਲ ਕੱਸਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ – ਕੇਜਰੀਵਾਲ

ਨਵੀਂ ਦਿੱਲੀ, 05 ਜੂਨ 2026:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ...

‘ਚਿੱਟੇ’ ਦੀ ਲਤ ਕਾਰਨ ਵੇਚ ਦਿੱਤਾ 16 ਦਿਨਾਂ ਦਾ ਬੱਚਾ, ਖਰੀਦਣ ਵਾਲੇ ਨੇ ਪੈਸੇ ਵਾਪਸ ਮੰਗੇ ਤਾਂ ਹੋਇਆ ਖੁਲਾਸਾ

ਜਲੰਧਰ ‘ਚ ਇੱਕ ਵਿਅਕਤੀ ਨੇ ‘ਚਿੱਟੇ’ ਦੀ ਲਤ ਨੂੰ ਪੂਰਾ ਕਰਨ ਲਈ ਆਪਣੀ ਤਲਾਕਸ਼ੁਦਾ...

ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ 9,300 ਕਰੋੜ ਰੁਪਏ ਕੀਤੇ ਅਲਾਟ 

ਚੰਡੀਗੜ੍ਹ; 5 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਨਵਾਂਸ਼ਹਿਰ ‘ਚ ਵੱਡੀ ਵਾਰਦਾਤ, ਕੁੜੀ ਦਾ ਬੇਰਹਿਮੀ ਨਾਲ ਕਤਲ, ਬੰਦ ਅਟੈਚੀ ‘ਚੋਂ ਮਿਲੀ ਦੇਹ

ਨਵਾਂਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ 15 ਸਾਲਾ ਕੁੜੀ...