ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਨੇ ਆਪਣੀ ਪ੍ਰੇਮਿਕਾ ਟੀਨਾ ਥਡਾਨੀ ਨਾਲ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹੈ। ਇਸ ਖਾਸ ਮੌਕੇ ‘ਤੇ ਹਨੀ ਨੇ ਟੀਨਾ ਨਾਲ ਰੋਮਾਂਟਿਕ ਵੀਡੀਓ ਸ਼ੇਅਰ ਕੀਤੀ ਹੈ ਅਤੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ। ਇਸ ਵੀਡੀਓ ‘ਚ ਹਨੀ ਸਿੰਘ ਆਪਣੀ ਪ੍ਰੇਮਿਕਾ ਟੀਨਾ ਲਈ ‘ਮੇਰੀ ਜਾਨ… ਮੇਰੀ ਜਾਨ’ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਟੀਨਾ ਵੀ ਹਨੀ ‘ਤੇ ਪਿਆਰ ਦੀ ਵਰਖਾ ਕਰਦੀ ਨਜ਼ਰ ਆ ਰਹੀ ਹੈ। ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਹਨੀ ਸਿੰਘ ਨੇ ਕੈਪਸ਼ਨ ‘ਚ ਲਿਖਿਆ, ‘ਤੁਹਾਡੇ ਸਾਰੇ ਪ੍ਰੇਮੀਆਂ ਨੂੰ ਨਵਾਂ ਸਾਲ ਮੁਬਾਰਕ। ਇਹ ਨਫਰਤਾਂ ਕਰਨ ਵਾਲਿਆਂ ਦਾ ਨਹੀਂ, ਪਿਆਰ ਕਰਨ ਵਾਲਿਆਂ ਦਾ ਸੀਜ਼ਨ ਹੈ।’ ਹਨੀ ਸਿੰਘ ਨੂੰ ਕਾਲੇ ਰੰਗ ਦੀ ਟੀ-ਸ਼ਰਟ ‘ਚ ਲਾਕੇਟ ਪਹਿਨੇ ਦੇਖਿਆ ਜਾ ਸਕਦਾ ਹੈ। ਹਨੀ ਦੀ ਪ੍ਰੇਮਿਕਾ ਟੀਨਾ ਨੇ ਉਸ ਨੂੰ ਪਿੱਛੇ ਤੋਂ ਫੜਿਆ ਹੋਇਆ ਹੈ। ਹਨੀ ਸਿੰਘ ‘ਮੇਰੀ ਜਾਨ’ ਗੀਤ ਗਾ ਰਹੇ ਹਨ Gਦੋਂ ਉਨ੍ਹਾਂ ਦੀ ਪ੍ਰੇਮਿਕਾ ਉਨ੍ਹਾਂ ਦੇ ਨੱਕ ‘ਤੇ Kiss ਕਰਦੀ ਹੈ। ਟੀਨਾ ਨੇ ਹਨੀ ਸਿੰਘ ਦੇ ਨਵੇਂ ਗੀਤ ‘ਪੈਰਿਸ ਕਾ ਟ੍ਰਿਪ’ ‘ਚ ਕੰਮ ਕੀਤਾ ਹੈ। ਆਪਣੇ ਰਿਸ਼ਤੇ ਬਾਰੇ ਐਲਾਨ ਕਰਨ ਤੋਂ ਕੁਝ ਦਿਨ ਬਾਅਦ ਹਨੀ ਸਿੰਘ ਨੇ ਆਪਣੀ ਪ੍ਰੇਮਿਕਾ ਨੂੰ ਉਸ ਦੇ ਜਨਮਦਿਨ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਸੀ।
----------- Advertisement -----------
ਹਨੀ ਸਿੰਘ ਨੇ ਗਰਲਫਰੈਂਡ ਨਾਲ ਮਨਾਇਆ ਨਵਾਂ ਸਾਲ ,ਸ਼ੇਅਰ ਕੀਤਾ ਰੋਮਾਂਟਿਕ ਵੀਡੀਓ
Published on
----------- Advertisement -----------












