July 9, 2026, 7:49 pm
----------- Advertisement -----------
HomeNewsBreaking News17 ਜੁਲਾਈ ਨੂੰ ਮਨਾਈ ਜਾਵੇਗੀ ਸ. ਤੇਜਾ ਸਿੰਘ ਸਮੁੰਦਰੀ ਦੀ 100 ਸਾਲਾ...

17 ਜੁਲਾਈ ਨੂੰ ਮਨਾਈ ਜਾਵੇਗੀ ਸ. ਤੇਜਾ ਸਿੰਘ ਸਮੁੰਦਰੀ ਦੀ 100 ਸਾਲਾ ਸ਼ਹੀਦੀ ਸ਼ਤਾਬਦੀ

Published on

----------- Advertisement -----------

ਗੁਰਦੁਆਰਾ ਸੁਧਾਰ ਲਹਿਰ ਅਤੇ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਸ. ਤੇਜਾ ਸਿੰਘ ਸਮੁੰਦਰੀ ਦੀ 100 ਸਾਲਾ ਸ਼ਹੀਦੀ ਸ਼ਤਾਬਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 17 ਜੁਲਾਈ ਨੂੰ ਉਨ੍ਹਾਂ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸਥਾਪਤ ਸ. ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਮਨਾਈ ਜਾਵੇਗੀ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ 15 ਜੁਲਾਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ, ਜਿਸ ਦੇ ਭੋਗ ਉਪਰੰਤ 17 ਜੁਲਾਈ ਨੂੰ ਸਮਾਗਮ ਹੋਵੇਗਾ।

ਐਡਵੋਕੇਟ ਧਾਮੀ ਨੇ ਕਿਹਾ ਕਿ ਸ. ਤੇਜਾ ਸਿੰਘ ਸਮੁੰਦਰੀ ਨੇ ਗੁਰਦੁਆਰਿਆਂ ਦੇ ਸੁਤੰਤਰ ਪ੍ਰਬੰਧ ਅਤੇ ਪੰਥਕ ਸਿਧਾਂਤਾਂ ਦੀ ਰੱਖਿਆ ਲਈ ਆਪਣਾ ਸਮੁੱਚਾ ਜੀਵਨ ਸਮਰਪਿਤ ਕੀਤਾ। ਸ਼੍ਰੋਮਣੀ ਕਮੇਟੀ ਦੀ ਸਥਾਪਨਾ ਵਿਚ ਵੀ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਸੀ। ਉਨ੍ਹਾਂ ਕਿਹਾ ਕਿ ਸ. ਤੇਜਾ ਸਿੰਘ ਸਮੁੰਦਰੀ ਦੀ ਸ਼ਹਾਦਤ ਸਿੱਖ ਇਤਿਹਾਸ ਦਾ ਅਜਿਹਾ ਸੁਨਹਿਰੀ ਅਧਿਆਇ ਹੈ, ਜੋ ਹਰ ਪੀੜ੍ਹੀ ਨੂੰ ਸੱਚ, ਨਿਆਂ, ਨਿਸ਼ਕਾਮ ਸੇਵਾ ਅਤੇ ਕੌਮੀ ਚੇਤਨਾ ਲਈ ਪ੍ਰੇਰਿਤ ਕਰਦਾ ਰਹੇਗਾ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਸਤਿਕਾਰ ਨਾਲ ਯਾਦ ਕਰਦੀ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਸ. ਤੇਜਾ ਸਿੰਘ ਸਮੁੰਦਰੀ ਦੀ ਯਾਦ ਵਿਚ ਸਥਾਪਤ ਹਾਲ ਉਨ੍ਹਾਂ ਦੇ ਸਿੱਖ ਕੌਮ ਲਈ ਪਾਏ ਮਹੱਤਵਪੂਰਨ ਯੋਗਦਾਨ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸ. ਸਮੁੰਦਰੀ ਦੀ ਯਾਦ ਵਿਚ ਸਮਾਗਮ ਦੌਰਾਨ ਪੰਥ ਦੀਆਂ ਪ੍ਰਮੁੱਖ ਸਖਸ਼ੀਅਤਾਂ ਸ਼ਮੂਲੀਅਤ ਕਰਕੇ ਉਨ੍ਹਾਂ ਦੇ ਜੀਵਨ ਨਾਲ ਸੰਬੰਧਿਤ ਵਿਚਾਰ ਸਾਂਝੇ ਕਰਨਗੀਆਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਡਿਊਟੀ ‘ਚ ਕੁਤਾਹੀ ਵਰਤਣ ‘ਤੇ SHO ਰਾਜਾਸਾਂਸੀ ਖਿਲਾਫ਼ ਹੋਇਆ ਵੱਡਾ ਐਕਸ਼ਨ, DIG ਨੇ ਕੀਤਾ ਸਸਪੈਂਡ

ਅੰਮ੍ਰਿਤਸਰ ਦੇ ਰਾਜਾਸਾਂਸੀ ਥਾਣੇ ਦੇ ਥਾਣਾ ਇੰਚਾਰਜ ਨੂੰ ਡਿਊਟੀ ਵਿਚ ਕੁਤਾਹੀ ਵਰਤਣ ਦੇ ਦੋਸ਼...

ਵੋਟ ਕੱਟੀ ਤਾਂ ਸਕੀਮਾਂ ਤੋਂ ਬਾਹਰ, ਔਰਤਾਂ ਨੂੰ ਨਹੀਂ ਮਿਲਣਗੇ 1000 ਰੁ.! ਮੰਤਰੀ ਅਰੋੜਾ ਵੱਲੋਂ SIR ਕਰਾਉਣ ਦੀ ਅਪੀਲ

ਜੇਕਰ ਤੁਹਾਡਾ ਨਾਮ ਪੰਜਾਬ ਵਿੱਚ ਵੋਟਰ ਸੂਚੀ ਦੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਵਿੱਚੋਂ ਹਟਾ...

ਫਿਲਮੀ ਅੰਦਾਜ਼ ‘ਚ ਸਮਗਲਰਾਂ ਤੇ ਪੁਲਿਸ ਦੀ ਗੱਡੀ ਵਿਚਾਲੇ ਹੋਈ ਟੱਕਰ, ਹਾਦਸੇ ‘ਚ SHO ਜ਼ਖਮੀ

ਨਾਭਾ ਦੇ ਪਿੰਡ ਧੰਗੇੜਾ ਨੇੜੇ ਸਮਗਲਰਾਂ ਦਾ ਪਿੱਛਾ ਕਰ ਰਹੀ ਪੁਲਿਸ ਪਾਰਟੀ ਦੀ ਗੱਡੀ...

ਭਾਰਤ-ਆਸਟ੍ਰੇਲੀਆ ਵਿਚਾਲੇ ਹੋਇਆ ਯੂਰੇਨੀਅਮ ਸਮਝੌਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਆਸਟ੍ਰੇਲੀਆ ਦੌਰੇ ‘ਤੇ ਹਨ। ਪ੍ਰਧਾਨ ਮੰਤਰੀ ਮੋਦੀ ਦੀ...

ਹਾਈਕੋਰਟ ਪਹੁੰਚਿਆ ‘ਸਤਲੁਜ’ ਫ਼ਿਲਮ ਵਿਵਾਦ, ਮੋਹਾਲੀ ਦੇ ਸਰਵਨ ਸਿੰਘ ਨੇ ਫ਼ਿਲਮ ਨੂੰ OTT ਤੋਂ ਹਟਾਉਣ ਖਿਲਾਫ਼ ਪਾਈ ਪਟੀਸ਼ਨ

‘ਸਤਲੁਜ’ ਫ਼ਿਲਮ ਵਿਵਾਦ ਹੁਣ ਹਾਈਕੋਰਟ ਪਹੁੰਚ ਗਿਆ ਹੈ। ਫ਼ਿਲਮ ਨੂੰ OTT ਤੋਂ ਹਟਾਉਣ ਖਿਲਾਫ਼...

Jaswant Singh Khalra ਦੇ ਕਤਲ ਕੇਸ ਨਾਲ ਜੁੜੀ ਵੱਡੀ ਖ਼ਬਰ ; ਮਾਮਲੇ ’ਚ ਦੋਸ਼ੀ ਸਾਬਕਾ DSP ਜਸਪਾਲ ਸਿੰਘ ਗਾਇਬ !

ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਕਤਲ ਮਾਮਲੇ ਵਿੱਚ ਦੋਸ਼ੀ ਸਾਬਕਾ DSP ਜਸਪਾਲ...

ਜੈਪੁਰ ‘ਚ ਧੀ ਨੇ ਜਾਇਦਾਦ ਤੇ ਨੌਕਰੀ ਲਈ ਮਾਂ ਨੂੰ ਉਤਾਰਿਆ ਮੌਤ ਦੇ ਘਾਟ,ਕਤਲ ਦਾ ਨਹੀਂ ਕੋਈ ਪਛਤਾਵਾ

ਜੈਪੁਰ ਦੀ ਏਅਰਪੋਰਟ ਕਲੋਨੀ ਦੀ ਰਹਿਣ ਵਾਲੀ ਆਯੂਸ਼ੀ ਸ਼ਰਮਾ ਰਾਜਸਥਾਨ ਭਰ ਵਿੱਚ ਬਦਨਾਮ ਹੋ...

ਮੋਗਾ ਸਦਰ ਥਾਣੇ ‘ਚ ਧਮਾਕੇ ਦੀ ਜਾਂਚ ‘ਚ ਜੁਟੀਆਂ ਫੋਰੈਂਸਿਕ ਟੀਮਾਂ, ਬਾਈਕ ਸਵਾਰ 2 ਹਮਲਾਵਰਾਂ ਨੇ ਸੁੱਟਿਆ ਸੀ ਹੈਂਡ ਗ੍ਰੇਨੇਡ

ਮੋਗਾ ਪੁਲਿਸ ਥਾਣੇ ‘ਤੇ ਹਮਲਾ ਹੋਇਆ ਹੈ। ਅਣਪਛਾਤੇ ਵੱਲੋਂ ਗ੍ਰੇਨੇਡ ਸੁੱਟਿਆ ਗਿਆ ਜਿਸ ਪਿੱਛੋਂ...

ਧੜੇਬੰਦੀ ਨੇ ਖਿੰਡਾ ਦਿੱਤੀ ਕਾਂਗਰਸ, ਰਵਨੀਤ ਸਿੰਘ ਬਿੱਟੂ ਨੇ ਲਾਏ ਗੰਭੀਰ ਦੋਸ਼

ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੋਸ਼ ਲਾਇਆ ਕਿ ਪੰਜਾਬ ਕਾਂਗਰਸ ਇਸ...