ਪਰਾਂਠੇ ਖਾਣ ਦੇ ਸ਼ੌਕੀਨਾਂ ਲਈ ਜ਼ਰੂਰੀ ਖ਼ਬਰ ਹੈ। ਲਿਫਾਫੇ ਬੰਦ ਪਰਾਂਠੇ ‘ਤੇ 18 ਫੀਸਦੀ ਜੀ.ਐੱਸ.ਟੀ. ਲੱਗੇਗਾ। ਅਥਾਰਟੀ ਫਾਰ ਐਡਵਾਂਸ ਰੂਲਿੰਗ (ਏ.ਏ.ਆਰ.) ਦੀ ਗੁਜਰਾਤ ਬੈਂਚ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਲਿਫਾਫੇ ਬੰਦ ਪਰਾਂਠੇ ‘ਤੇ 18 ਫੀਸਦੀ ਦੀ ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਦਰ ਲਾਗੂ ਹੋਵੇਗੀ। ਇਹ ਫੈਸਲਾ ਅਹਿਮਦਾਬਾਦ ਸਥਿਤ ਬ੍ਰਾਂਡੇਡ ਪਰਾਂਠੇ ਬਣਾਉਣ ਵਾਲੀ ਕੰਪਨੀ ਦੀ ਦਲੀਲ ਦੇ ਖਿਲਾਫ ਗਿਆ ਹੈ। ਕਿਉਂਕਿ HSN ਕੋਡ 1905 ਦੇ ਤਹਿਤ ਰੋਟੀਆਂ 5% ਜੀਐਸਟੀ ਦੇ ਅਧੀਨ ਹਨ- ਇਹੀ ਪਰਾਂਠੇ ‘ਤੇ ਲਾਗੂ ਹੋਣਾ ਚਾਹੀਦਾ ਹੈ। ਚਪਾਤੀਆਂ, ਰੋਟੀਆਂ (ਫੁਲਕਾ) ਅਤੇ ਪਰਾਠੇ ਇੱਕ ਦੂਜੇ ਨਾਲ ਬਹੁਤ ਮਿਲਦੇ-ਜੁਲਦੇ ਹਨ, ਇਨ੍ਹਾਂ ਨੂੰ ਬਣਾਉਣ ਜਾਂ ਪਕਾਉਣ ਦੀ ਵਿਧੀ ਤੋਂ ਇਲਾਵਾ, ਵਰਤੋਂ ਅਤੇ ਖਪਤ ਦਾ ਤਰੀਕਾ ਵੀ ਇੱਕੋ ਜਿਹਾ ਹੈ।
ਉਹ ਚੀਜ਼ਾਂ ਜੋ ਜੀਐਸਟੀ ਦੇ ਦਾਇਰੇ ਤੋਂ ਬਾਹਰ ਹਨ। ਇਨ੍ਹਾਂ ਵਿੱਚ ਮੱਖਣ, ਦੁੱਧ, ਸਬਜ਼ੀਆਂ, ਫਲ, ਬਰੈੱਡ, ਗੁੜ, ਦੁੱਧ, ਆਂਡਾ, ਦਹੀਂ, ਲੱਸੀ, ਪਨੀਰ, ਬਿਨਾਂ ਬ੍ਰਾਂਡ ਵਾਲਾ ਆਟਾ, ਬਿਨਾਂ ਬ੍ਰਾਂਡ ਵਾਲਾ ਮੈਦਾ, ਬਿਨਾਂ ਬਰਾਂਡ ਵਾਲਾ ਛੋਲਿਆਂ ਦਾ ਆਟਾ, ਪ੍ਰਸਾਦ, ਕਾਜਲ, ਫੁੱਲਭੜੀ ਝਾੜੂ ਅਤੇ ਨਮਕ ਸ਼ਾਮਲ ਹਨ। ਤਾਜ਼ੇ ਮੀਟ, ਮੱਛੀ, ਚਿਕਨ ‘ਤੇ ਵੀ ਕੋਈ ਜੀਐਸਟੀ ਨਹੀਂ ਹੈ।ਬੱਚਿਆਂ ਦੇ ਕੰਮ ਦੀਆਂ ਚੀਜ਼ਾਂ ਅਤੇ ਅਖਬਾਰਾਂ – ਬੱਚਿਆਂ ਦੀਆਂ ਡਰਾਇੰਗ ਅਤੇ ਰੰਗਦਾਰ ਕਿਤਾਬਾਂ ਅਤੇ ਸਿੱਖਿਆ ਸੇਵਾਵਾਂ ‘ਤੇ ਵੀ ਜੀਐਸਟੀ ਨਹੀਂ ਦੇਣਾ ਪੈਂਦਾ।












