September 5, 2026, 8:21 pm
----------- Advertisement -----------
HomeNewsBreaking Newsਫਿਰੋਜ਼ਪੁਰ : “ਦੋਸਤ ਨਾਲ ਕੱਪੜੇ ਲੈਣ ਚੱਲੇ ਹਾਂ”… ਇਹ ਕਹਿ ਕੇ ਘਰੋਂ...

ਫਿਰੋਜ਼ਪੁਰ : “ਦੋਸਤ ਨਾਲ ਕੱਪੜੇ ਲੈਣ ਚੱਲੇ ਹਾਂ”… ਇਹ ਕਹਿ ਕੇ ਘਰੋਂ ਨਿਕਲੇ 6 ਮੁੰਡੇ ਹੋਏ ਲਾਪਤਾ, ਪ੍ਰੇਸ਼ਾਨ ਮਾਪੇ ਪਹੁੰਚੇ ਥਾਣੇ

Published on

----------- Advertisement -----------

ਫਿਰੋਜ਼ਪੁਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ 6 ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ। ਇਲਾਕੇ ਵਿਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇਕੋ ਹੀ ਕਲਾਸ ਵਿਚ ਪੜ੍ਹਨ ਵਾਲੇ 4 ਵਿਦਿਆਰਥੀਆਂ ਸਣੇ 6 ਮੁੰਡੇ ਲਾਪਤਾ ਹੋ ਗਏ। ਉਹ ਮਾਪਿਆਂ ਨੂੰ ਕਹਿ ਕੇ ਗਏ ਸੀ ਕਿ ਅਸੀਂ ਕੱਪੜੇ ਖਰੀਦਣ ਜਾ ਰਹੇ ਹਾਂ ਤੇ ਘਰ ਨਹੀਂ ਪਰਤੇ। ਮਾਪੇ ਰੋਂਦੇ ਕੁਰਲਾਉਂਦੇ ਥਾਣੇ ਵਿਚ ਸ਼ਿਕਾਇਤ ਕਰਨ ਲਈ ਪਹੁੰਚੇ ਹਨ।ਜਾਣਕਾਰੀ ਮੁਤਾਬਕ ਲਾਪਤਾ ਵਿਦਿਆਰਥੀਆਂ ਵਿਚ ਬੇਦੀ ਕਾਲੋਨੀ ਦੇ ਗੁਰਜੀਤ ਸਿੰਘ, ਗੋਬਿੰਦ ਇਨਕਲੇਵ ਮੱਖੂ ਗੇਟ ਦੇ ਗੁਰਦਿੱਤ ਸਿੰਘ, ਪਿੰਡ ਅਲੀ ਦੇ ਲਵ ਤੇ ਪਿੰਡ ਇੱਛੇ ਵਾਲਾ ਦੇ ਵਿਸ਼ਵੀਪ ਸਿੰਘ ਹਨ। ਇਸ ਤੋਂ ਇਲਾਵਾ ਆਰਐੱਸਡੀ ਕਾਲਜ ਦੇ ਪਿੱਛੇ ਰਹਿਣ ਵਾਲਾ ਇਨਵਰਟਰ ਮਕੈਨਿਕ ਵਰਿੰਦਰ ਸਿੰਘ ਤੇ ਬਸਤੀ ਆਵਾ ਦਾ ਕ੍ਰਿਸ਼ ਕੁਮਾਰ ਵੀ ਲਾਪਤਾ ਹੈ। ਸਾਰੇ ਮੁੰਡੇ ਸ਼ੁੱਕਰਵਾਰ ਸ਼ਾਮ 5 ਵਜੇ ਤੋਂ ਬਾਅਦ ਲਾਪਤਾ ਹਨ ਤੇ ਸਾਰਿਆਂ ਦੇ ਮੋਬਾਈਲ ਵੀ ਬੰਦ ਹਨ।

ਲਵ ਪਿਜ਼ਾ ਡਲਿਵਰੀ ਬੁਆਏ ਵਜੋਂ ਕੰਮ ਕਰਦਾ ਹੈ। ਕੁਝ ਲੋਕਾਂ ਨੇ ਵਰਿੰਦਰ ਸਿੰਘ ਉਰਫ ਤੋਤੀ ਨੂੰ ਗੁਰਦਿੱਤ ਤੇ ਵਿਸ਼ਵਦੀਪ ਨਾਲ ਮੋਟਰਸਾਈਕਲ ਉਤੇ ਜਾਂਦੇ ਦੇਖਿਆ। 4 ਮੁੰਡੇ ਇਕੋ ਹੀ ਕਲਾਸ ਵਿਚ ਪੜ੍ਹਦੇ ਹਨ। ਉੁਨ੍ਹਾਂ ਨਾਲ 42 ਸਾਲਾ ਵਿਅਕਤੀ ਵੀ ਹੈ, ਜੋ ਇਨਵਰਟਰ ਠੀਕ ਕਰਨ ਦਾ ਕੰਮ ਕਰਦਾ ਹੈ। ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਮਾਪਿਆਂ ਬਹੁਤ ਪ੍ਰੇਸ਼ਾਨ ਹਨ। ਮਾਪਿਆਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਸਾਡੇ ਬੱਚਿਆਂ ਨੂੰ ਲੱਭਿਆ ਜਾਵੇ।ਪਰਿਵਾਰ ਵਾਲੇ ਬੀਤੀ ਰਾਤ 9 ਵਜੇ ਥਾਣਾ ਸਿਟੀ ਪਹੁੰਚੇ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਸਾਨੂੰ ਪਤਾ ਲੱਗਾ ਕਿ 6 ਮੁੰਡੇ ਲਾਪਤਾ ਹਨ ਤਾਂ ਸਾਡੇ ਵੱਲੋਂ ਉਨ੍ਹਾਂ ਦੀ ਭਾਲ ਤੁਰੰਤ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਸਾਰੇ ਮੁੰਡਿਆਂ ਦੇ ਫੋਨ ਵੀ ਬੰਦ ਆ ਰਹੇ ਹਨ। ਲਾਪਤਾ ਹੋਏ ਮੁੰਡਿਆਂ ਵਿਚੋਂ ਇਕ ਇਨਵਰਟਰ ਮਕੈਨਿਕ ਹੈ ਤੇ ਬਾਕੀ ਸਾਰੇ 12ਵੀਂ ਕਲਾਸ ਦੇ ਵਿਦਿਆਰਥੀ ਹਨ। ਪੁਲਿਸ ਬੱਚਿਆਂ ਦੀ ਭਾਲ ਕਰ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...

Kal Dosanjh ਗ੍ਰਿਫ਼ਤਾਰੀ ਮਾਮਲਾ: ਕੈਲ ਦੀ ਪਤਨੀ ਸੈਂਡੀ ਦੋਸਾਂਝ ਨੇ ਛੱਡੀ ਸਿਟੀ ਕੌਂਸਲਰ ਦੀ ਚੋਣ, ਪਾਰਟੀ ਵੱਲੋਂ ਉਮੀਦਵਾਰੀ ਰੱਦ

ਕੈਨੇਡਾ ਪੁਲੀਸ ਵੱਲੋਂ ਧੋਖਾਧੜੀ, ਚੋਰੀ ਅਤੇ ਵਿਸ਼ਵਾਸ਼ਘਾਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਵੈਨਕੂਵਰ...

ਲਹਿਰਾ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚਾਲੂ, ਬਿਜਲੀ ਉਤਪਾਦਨ ਵਧਿਆ

ਖੇਤਰ ਵਿੱਚ ਝੋਨੇ ਦੀਆਂ ਫ਼ਸਲਾਂ ਲਈ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ...

ਆਸਟ੍ਰੇਲੀਆ ‘ਚ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਗਏ 34 ਨੌਜਵਾਨ ਇੰਡੋਨੇਸ਼ੀਆ ‘ਚ ਫਸੇ, ਏਜੰਟਾਂ ਨੇ ਕੀਤੀ ਠੱਗੀ

ਆਸਟ੍ਰੇਲੀਆ ਵਿੱਚ ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਏ ਪੰਜਾਬ ਦੇ...

ਮਾਨ ਸਰਕਾਰ ਦਾ ਵੱਡਾ ਕਦਮ, ਹੁਣ ਆਨਲਾਈਨ ਹੋਵੇਗੀ ਲਾਵਾਰਿਸ ਲਾਸ਼ਾਂ ਦੀ ਪਛਾਣ

ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਮੋਰਚਰੀ ਵਿਚ ਪਹੁੰਚਣ ਵਾਲੇ ਲਾਵਾਰਿਸ (ਅਣਪਛਾਤੀਆਂ) ਮ੍ਰਿਤਕ ਦੇਹਾਂ ਦੀ...

ਪੰਜਾਬ ‘ਚ ਭਲਕੇ ਲੱਗਣਗੇ ‘ਵਿਸ਼ੇਸ਼ ਵੋਟਰ ਕੈਂਪ’, ਸ਼ਾਮ 4 ਵਜੇ ਤੱਕ BLO ਕਰਨਗੇ ਵੋਟਰਾਂ ਨਾਲ ਜੁੜੇ ਕੰਮ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਤੇ ਭਾਰਤ ਚੋਣ ਕਮਿਸ਼ਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਅਧੀਨ...

ਕੋਟ ਸ਼ਮੀਰ ’ਚ ਛਾਇਆ ਮਾਤਮ, ਇੱਕੋ ਦਿਨ 4 ਲੋਕਾਂ ਦੀ ਮੌਤ; ਕਾਰਨਾਂ ਦੀ ਜਾਂਚ ਜਾਰੀ

ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਇੱਕੋ ਦਿਨ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ...