May 15, 2025, 9:33 pm
----------- Advertisement -----------
HomeNewsBreaking Newsਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਭਗਤਾਂ ਲਈ ਵੱਡੀ ਖਬਰ, ਹੁਣ ਆਰਤੀ ਲਈ...

ਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਭਗਤਾਂ ਲਈ ਵੱਡੀ ਖਬਰ, ਹੁਣ ਆਰਤੀ ਲਈ ਦੇਣੇ ਪੈਣਗੇ ਵੱਧ ਪੈਸੇ

Published on

----------- Advertisement -----------

ਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਭਗਤਾ ਲਈ ਅਹਿਮ ਖਬਰ ਹੈ। ਮਾਤਾ ਵੈਸ਼ਣੋ ਦੇਵੀ ਭਵਨ ਕੰਪਲੈਕਸ ਵਿਖੇ ਸਵੇਰੇ-ਸ਼ਾਮ ਕਰਵਾਈ ਜਾਣ ਵਾਲੀ ਅਲੌਕਿਕ ਆਰਤੀ ਦੀ ਤਰਜ਼ ‘ਤੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼ਰਾਈਨ ਬੋਰਡ ਵੱਲੋਂ ਪਿਛਲੇ ਸਾਲ ਜੁਲਾਈ ਮਹੀਨੇ ‘ਚ ਭਵਨ ਮਾਰਗ ‘ਤੇ ਸਥਿਤ ਧਾਰਮਿਕ ਅਰਧਕੁਆਰੀ ਮੰਦਿਰ ‘ਚ ਪਵਿੱਤਰ ਗਰਭ ਜੂਨ ਗੁਫਾ ਦੇ ਕੰਪਲੈਕਸ ‘ਚ ਅਲੌਕਿਕ ਆਰਤੀ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਪਵਿੱਤਰ ਗਰਭ ਜੂਨ ਦਿਵਿਆ ਆਰਤੀ ਵਿੱਚ ਭਾਗ ਲੈਣ ਵਾਲੇ ਹਰੇਕ ਸ਼ਰਧਾਲੂ ਤੋਂ 300 ਰੁਪਏ ਦੀ ਫੀਸ ਲਈ ਜਾ ਰਹੀ ਹੈ। ਹੁਣ ਸ਼੍ਰਾਈਨ ਬੋਰਡ 1 ਜੂਨ ਤੋਂ ਫੀਸ ਵਧਾਉਣ ਜਾ ਰਿਹਾ ਹੈ ਅਤੇ 1 ਜੂਨ 2025 ਤੋਂ ਦਿਵਯ ਆਰਤੀ ਵਿੱਚ ਹਿੱਸਾ ਲੈਣ ਵਾਲੇ ਹਰੇਕ ਸ਼ਰਧਾਲੂ ਤੋਂ 500 ਰੁਪਏ ਫੀਸ ਵਸੂਲੀ ਜਾਵੇਗੀ।

ਇਸ ਦੇ ਨਾਲ ਹੀ ਅੰਗਹੀਣ ਸ਼ਰਧਾਲੂਆਂ ਨੂੰ ਇਹ ਸਹੂਲਤ ਬਿਲਕੁਲ ਮੁਫ਼ਤ ਉਪਲਬਧ ਹੋਵੇਗੀ ਅਤੇ ਅੰਗਹੀਣ ਸ਼ਰਧਾਲੂ ਗਰਭ ਜੂਨ ਦੀ ਦਿਵਯ ਆਰਤੀ ਵਿੱਚ ਮੁਫ਼ਤ ਵਿਚ ਸ਼ਾਮਲ ਹੋ ਸਕਣਗੇ।

ਆਰਤੀ ਲਈ ਬੈਠੇ ਸ਼ਰਧਾਲੂਆਂ ਨੂੰ ਸ਼੍ਰਾਈਨ ਬੋਰਡ ਵੱਲੋਂ ਪੈਕਡ ਪ੍ਰਸਾਦ ਦੀ ਥੈਲੀ ਅਤੇ ਮਾਂ ਵੈਸ਼ਨੋ ਦੇਵੀ ਦਾ ਪਟਕਾ ਦਿੱਤਾ ਜਾਂਦਾ ਹੈ, ਉੱਥੇ ਹੀ ਦਿਵਿਆ ਆਰਤੀ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਨੂੰ ਪਹਿਲ ਦੇ ਆਧਾਰ ‘ਤੇ ਗਰਭ ਜੂਨ ਗੁਫਾ ਦੇ ਦਰਸ਼ਨ ਕਰਵਾਏ ਜਾਂਦੇ ਹਨ।

ਹੁਣ 1 ਜੂਨ 2025 ਤੋਂ ਸ਼੍ਰਾਈਨ ਬੋਰਡ ਸ਼ਰਧਾਲੂਆਂ ਤੋਂ ਪ੍ਰਤੀ ਸ਼ਰਧਾਲੂ 500 ਰੁਪਏ ਵਸੂਲੇਗਾ। ਵਧਾਈ ਗਈ ਫੀਸ ਨੂੰ ਲੈ ਕੇ ਆਰਤੀ ਵਿਚ ਸ਼ਾਮਲ ਹਰੇਕ ਸ਼ਰਧਾਲੂ ਨੂੰ ਦਿੱਤੇ ਜਾਣ ਵਾਲੇ ਪ੍ਰਸ਼ਾਦ ਦੀ ਮਾਤਰਾ ਵੀ ਵਧਾ ਦਿੱਤੀ ਗਈ ਹੈ। ਦਰਅਸਲ ਇਸ ਤੋਂ ਪਹਿਲਾਂ ਸ਼ਰਧਾਲੂਆਂ ਨੂੰ 25 ਰੁਪਏ ਦਾ ਪ੍ਰਸ਼ਾਦ ਦਿੱਤਾ ਜਾਂਦਾ ਸੀ, ਜੋਕਿ ਹੁਣ 100 ਰੁਪਏ ਯਾਨੀ ਜ਼ਿਆਦਾ ਮਾਤਰਾ ਵਿਚ ਕਰ ਦਿੱਤਾ ਜਾਵੇਗਾ। ਵਧੀ ਹੋਈ ਫੀਸ ਦੇ ਸਬੰਧ ਵਿੱਚ ਆਰਤੀ ਵਿੱਚ ਭਾਗ ਲੈਣ ਵਾਲੇ ਹਰੇਕ ਸ਼ਰਧਾਲੂ ਨੂੰ ਚਾਰ ਪਾਉਚ ਪ੍ਰਸ਼ਾਦ ਦੇ ਨਾਲ ਇੱਕ ਡੱਬਾ ਦਿੱਤਾ ਜਾਵੇਗਾ, ਇਸ ਦੇ ਨਾਲ ਹੀ ਮਾਤਾ ਵੈਸ਼ਣੋ ਦੇਵੀ ਦਾ ਇੱਕ ਪਟਕਾ ਵੀ ਦਿੱਤਾ ਜਾਵੇਗਾ ਅਤੇ ਸ਼ਰਧਾਲੂ ਪਵਿੱਤਰ ਗਰਭ ਜੂਨ ਦੇ ਦਰਸ਼ਨ ਵੀ ਕਰ ਸਕਣਗੇ। ਦੱਸ ਦੇਈਏ ਕਿ ਗਰਭ ਜੂਨ ਗੁਫਾ ਆਰਤੀ ਦੌਰਾਨ ਲਗਭਗ 200 ਤੋਂ 225 ਸ਼ਰਧਾਲੂ ਇੱਕੋ ਸਮੇਂ ਬੈਠਦੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਟਰੰਪ ਦਾ ਵੱਡਾ ਬਿਆਨ ! ਐਪਲ ਦੇ CEO ਨੂੰ ਕਿਹਾ- ‘ਮੈਂ ਨਹੀਂ ਚਾਹੁੰਦਾ ਤੁਸੀਂ ਭਾਰਤ ‘ਚ ਐਪਲ ਦੇ ਉਤਪਾਦਨ ਦਾ ਵਿਸਥਾਰ ਕਰੋ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਐਪਲ ਦੇ ਸੀਈਓ...

ਪਾਕਿਸਤਾਨ ਤੇ ਚੀਨ ਵੱਲੋਂ ਭਾਰਤ ਨੂੰ ਹੁਣ ਪਾਣੀ ਦੇ ਰਸਤੇ ਘੇਰਨ ਦੀ ਤਿਆਰੀ ?

ਭਾਰਤ ਦੇ ਨਾਲ ਮਸਲਾ ਨਿਬੜਿਆ ਨਹੀਂ ਹੈ ਅਤੇ ਪਾਕਿਸਤਾਨ ਲਗਾਤਾਰ ਆਪਣੀਆਂ ਸ਼ਕਤੀਆਂ ਦਾ ਪ੍ਰਦਰਸ਼ਨ...

ਹਰਿਆਣਾ ਨੂੰ ਪਾਣੀ ਦੇਣ ਦੇ ਮੁੱਦੇ ਤੇ BBMB ਦੀ ਬੈਠਕ ਅੱਜ, HC ਨੇ 20 ਮਈ ਤੱਕ ਦਾ ਦਿੱਤਾ ਹੈ ਸਮਾਂ

ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਦੀ ਤਕਨੀਕੀ ਕਮੇਟੀ ਦੀ ਮੀਟਿੰਗ ਵੀਰਵਾਰ ਨੂੰ ਹੋਵੇਗੀ। ਇਸ...

ਝੋਨੇ ਦੀ ਸਿੱਧੀ ਬਿਜਾਈ ਸ਼ੁਰੂ, 5 ਲੱਖ ਏਕੜ ਦਾ ਟੀਚਾ ਤੈਅ, ਕਿਸਾਨਾਂ ਨੂੰ ਮਿਲਣਗੇ 1500 ਰੁ. ਪ੍ਰਤੀ ਏਕੜ

ਪੰਜਾਬ ਵਿਚ ਅੱਜ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੋ ਜਾਵੇਗੀ। ਇਸ ਵਾਰ ਸਰਕਾਰ ਦਾ...

PSEB 12ਵੀਂ ਦਾ Result ਜਾਰੀ, ਟੌਪ-3 ‘ਚ ਤਿੰਨੋਂ ਕੁੜੀਆਂ, ਬਰਨਾਲਾ ਦੀ ਹਰਸੀਰਤ ਨੇ ਲਏ 500/500 ਨੰਬਰ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ।...

‘ਰੰਗਲਾ ਪੰਜਾਬ ਸੁਸਾਇਟੀ’ ਦੀ ਸ਼ੁਰੂਆਤ ਕਰੇਗਾ ਪੰਜਾਬ ਸਰਕਾਰ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੈਬਨਿਟ ਮੀਟਿੰਗ ਵਿੱਚ...

ਪੰਜਾਬ ਸਰਕਾਰ ਵੱਲੋਂ 2 IPS ਅਧਿਕਾਰੀਆਂ ਦੇ ਤਬਾਦਲੇ, ਹਰਮਨਦੀਪ ਸਿੰਘ ਹੰਸ ਹੋਣਗੇ ਮੋਹਾਲੀ ਦੇ ਨਵੇਂ SSP

ਪੰਜਾਬ ਸਰਕਾਰ ਵੱਲੋਂ 2 ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। SSP ਦੀਪਕ ਪਾਰੀਕ...

ਪਾਕਿਸਤਾਨ ਨੇ ਰਿਹਾਅ ਕੀਤਾ BSF ਜਵਾਨ

ਪਾਕਿਸਤਾਨ ਵੱਲੋਂ ਹਿਰਾਸਤ ਵਿੱਚ ਲਏ BSF ਜਵਾਨ ਸ਼ਾਹੂ ਦੀ ਘਰ ਵਾਪਸੀ ਹੋ ਗਈ ਹੈ।...

ਮਜੀਠਾ ਸ਼ਰਾਬ ਕਾਂਡ ‘ਚ ਮੌ. ਤਾਂ ਦੀ ਗਿਣਤੀ ਵਧ ਕੋ ਹੋਈ 2

ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ...