ਪੰਜਾਬ ਚੋਣਾਂ ‘ਚ ਤਿੰਨ ਸੀਟਾਂ ‘ਤੇ ਸਿਮਟ ਚੁੱਕੇ ਅਕਾਲੀ ਦਲ ਦੀ ਅੱਜ ਦੂਜੇ ਦਿਨ ਚੰਡੀਗੜ੍ਹ ‘ਚ ਮੁੜ ਮੀਟਿੰਗ ਹੋਵੇਗੀ। ਜਿਸ ਦੀ ਅਗਵਾਈ ਪ੍ਰਧਾਨ ਸੁਖਬੀਰ ਬਾਦਲ ਕਰਨਗੇ। ਜਿਸ ਵਿੱਚ ਅਕਾਲੀ ਦਲ ਦੇ ਵੱਡੇ ਆਗੂਆਂ ਨੂੰ ਬੁਲਾਇਆ ਗਿਆ ਹੈ। ਪੰਜਾਬ ਚੋਣਾਂ ਵਿੱਚ ਹਾਰ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਉੱਚ ਪੱਧਰੀ ਕਮੇਟੀ ਬਣਾਉਣ ‘ਤੇ ਚਰਚਾ ਹੋਵੇਗੀ। ਕਮੇਟੀ ਬਣਾਉਣ ਦਾ ਫੈਸਲਾ ਸੋਮਵਾਰ ਨੂੰ ਹੋਈ ਕੋਰ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ।
ਅਕਾਲੀ ਦਲ ਦੀ ਨਮੋਸ਼ੀ ਭਰੀ ਹਾਰ ਦੇ ਬਾਵਜੂਦ ਆਗੂਆਂ ਨੇ ਸੁਖਬੀਰ ਬਾਦਲ ਦੀ ਤਾਰੀਫ ਕੀਤੀ। ਕੋਰ ਕਮੇਟੀ ਵਿੱਚ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ਕੀਤੇ ਜਾਣ ਦੀ ਸੰਭਾਵਨਾ ਸੀ। ਇਸ ਦੇ ਉਲਟ ਮੀਟਿੰਗ ਵਿੱਚ ਸੁਖਬੀਰ ਦੇ ਹੱਕ ਵਿੱਚ ਮਤਾ ਪਾਸ ਕੀਤਾ ਗਿਆ।












