November 17, 2026, 5:00 pm
----------- Advertisement -----------
HomeNewsLatest Newsਅਮਿਤ ਅਰੋੜਾ ਦਾ High Voltage Drama: ਕਹਿੰਦਾ-''ਮੈਨੂੰ ਬੰਬ ਨਾਲੋਂ ਉਡਾਉਣ ਆਇਆ ਸੀ...

ਅਮਿਤ ਅਰੋੜਾ ਦਾ High Voltage Drama: ਕਹਿੰਦਾ-”ਮੈਨੂੰ ਬੰਬ ਨਾਲੋਂ ਉਡਾਉਣ ਆਇਆ ਸੀ ਸ਼ੱਕੀ ਵਿਅਕਤੀ”

Published on

----------- Advertisement -----------

ਲੁਧਿਆਣਾ ਵਿੱਚ ਸ਼ਿਵ ਸੈਨਾ ਆਗੂ ਅਮਿਤ ਅਰੋੜਾ ਨੇ ਥਾਣਾ ਡਵੀਜ਼ਨ ਨੰਬਰ 7 ਦੇ ਬਾਹਰ ਹਾਈ ਵੋਲਟੇਜ ਡਰਾਮਾ ਕੀਤਾ। ਅਮਿਤ ਅਰੋੜਾ ਇਕ ਵਿਅਕਤੀ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਆਏ ਸਨ। ਅਮਿਤ ਅਰੋੜਾ ਨੇ ਦੱਸਿਆ ਕਿ ਅੱਜ ਉਹ ਘਰੋਂ ਬਾਹਰ ਗਿਆ ਹੋਇਆ ਸੀ। ਇਲਾਕੇ ਦੇ ਲੋਕਾਂ ਨੇ ਜੰਮੂ-ਕਸ਼ਮੀਰ ਨੰਬਰ ਵਾਲੀ ਕਾਰ ਸਮੇਤ ਗਲੀ ‘ਚ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ। ਇਲਾਕਾ ਵਾਸੀਆਂ ਦਾ ਇਲਜ਼ਾਮ ਹੈ ਕਿ ਫੜੇ ਗਏ ਵਿਅਕਤੀ ਤੋਂ ਜਦੋਂ ਉਸ ਦੀ ਪਛਾਣ ਪੁੱਛੀ ਗਈ ਤਾਂ ਉਸ ਨੇ ਕਿਹਾ ਕਿ ਉਹ ਲੋਕਾਂ ‘ਤੇ ਬੰਬ ਸੁੱਟਣ ਆਇਆ ਸੀ। ਉਨ੍ਹਾਂ ਇਸ ਘਟਨਾ ਦੀ ਸੂਚਨਾ ਅਮਿਤ ਅਰੋੜਾ ਨੂੰ ਦਿੱਤੀ। ਜਿਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਪੁਲਸ ਕਮਿਸ਼ਨਰ ਮਨਦੀਪ ਅਤੇ ਹੋਰ ਪੁਲਸ ਅਧਿਕਾਰੀਆਂ ਨੂੰ ਦਿੱਤੀ।

ਮੌਕੇ ‘ਤੇ ਪਹੁੰਚੀ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਉਕਤ ਵਿਅਕਤੀ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਲਈ ਥਾਣੇ ਲਿਆਂਦਾ | ਅਮਿਤ ਅਰੋੜਾ ਅਨੁਸਾਰ ਉਨ੍ਹਾਂ ਨੂੰ ਪਹਿਲਾਂ ਹੀ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਅਜਿਹੇ ਸ਼ੱਕੀ ਲੋਕ ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਘੁੰਮ ਰਹੇ ਹਨ ਤਾਂ ਪੁਲਿਸ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਪੁਲਿਸ ਉਸ ਦੀ ਗੱਲ ਨਹੀਂ ਸੁਣ ਰਹੀ। ਮਾਮਲੇ ਨੂੰ ਹਲਕੇ ਵਿੱਚ ਲਿਆ ਜਾ ਰਿਹਾ ਹੈ। ਜੇਕਰ ਪੁਲੀਸ ਨੇ ਉਕਤ ਵਿਅਕਤੀ ਖ਼ਿਲਾਫ਼ ਕੇਸ ਦਰਜ ਨਾ ਕੀਤਾ ਤਾਂ ਉਹ ਸੰਘਰਸ਼ ਤੇਜ਼ ਕਰਨਗੇ।

ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 7 ਦੇ ਐਸਐਚਓ ਸਤਪਾਲ ਸਿੰਘ ਨੇ ਦੱਸਿਆ ਕਿ ਅਮਿਤ ਅਰੋੜਾ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਮਿਤ ਨਾਮੀ ਵਿਅਕਤੀ ਅਮਿਤ ਦੇ ਘਰ ਦੇ ਕੋਲ ਕਲੋਨੀ ਵਿੱਚ ਰਹਿਣ ਦੀ ਗੱਲ ਕਰ ਰਿਹਾ ਹੈ। ਵਿਅਕਤੀ ਦਾ ਨਾਂ ਬਨਵਾਰੀ ਲਾਲ ਸ਼ਰਮਾ ਹੈ ਜੋ ਰਾਜਸਥਾਨ ਦਾ ਰਹਿਣ ਵਾਲਾ ਹੈ। ਉਹ 15 ਸਾਲਾਂ ਤੋਂ ਲੁਧਿਆਣਾ ਵਿੱਚ ਰਹਿ ਰਿਹਾ ਹੈ।

ਬਨਵਾਰੀ ਲਾਲ ਬਾਬਾ ਬਾਲਕ ਨਾਥ ਜੀ ਦੇ ਮੰਦਰ ਦਾ ਪੁਜਾਰੀ ਹੈ। ਉਨ੍ਹਾਂ ਦੇ ਸ਼ਰਧਾਲੂ ਜੰਮੂ-ਕਸ਼ਮੀਰ ਤੋਂ ਆਏ ਹਨ ਜਿਨ੍ਹਾਂ ਦੇ ਪਿਤਾ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਹਨ। ਜਦੋਂ ਬਨਵਾਰੀ ਲਾਲ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੀ ਗੱਡੀ ਨੂੰ ਦੇਖ ਕੇ ਲੋਕਾਂ ਨੇ ਉਸ ਨੂੰ ਰੋਕ ਲਿਆ ਅਤੇ ਪੁੱਛਿਆ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ ਤਾਂ ਉਸ ਨੇ ਜਵਾਬ ਦਿੱਤਾ ਕਿ ਮੈਂ ਕਿਹੜਾ ਬੰਬ ਲੈ ਕੇ ਜਾਂਦਾ ਹਾਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ‘ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ: ਲੋੜਵੰਦਾਂ ਨੂੰ ਮਿਲੇਗਾ ਲਾਭ, ਲੋਕਾਂ ਦੇ ਘਰ ਪਹੁੰਚੇਗੀ ਸਰਕਾਰ

ਪੰਜਾਬ ਸਰਕਾਰ ਨੇ ਆਪਣੀ “ਨੋ ਕੈਸ਼, ਨੋ ਡਿਮਾਂਡ” ਨੀਤੀ ਦੇ ਤਹਿਤ 10 ਲੱਖ ਨਵੇਂ...

ਉੱਤਰਖੰਡ ‘ਚ ਵਾਪਰੇ ਦੋ ਸੜਕ ਹਾਦਸਿਆਂ ’ਚ 12 ਵਿਅਕਤੀਆਂ ਦੀ ਹੋਈ ਮੌਤ, 25 ਜ਼ਖ਼ਮੀ

ਉੱਤਰਾਖੰਡ ਵਿੱਚ ਅੱਜ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਨੇ ਕਈ ਪਰਿਵਾਰਾਂ ਨੂੰ ਡੂੰਘੇ ਸਦਮੇ...

ਕੈਨੇਡਾ ’ਚ ਕਾਰਾਂ ਚੋਰੀ ਕਰਨ ਦੇ ਦੋਸ਼ ’ਚ ਪੰਜਾਬੀ ਮੂਲ ਦੇ 2 ਨੌਜਵਾਨਾਂ ਸਣੇ 12 ਗ੍ਰਿਫ਼ਤਾਰ

 ਗਰੇਟਰ ਟੋਰਾਂਟੋ ਏਰੀਆ (ਜੀ ਟੀ ਏ) ਵਿੱਚ ਸਰਗਰਮ ਇੱਕ ਵੱਡੇ ਅੰਤਰਰਾਸ਼ਟਰੀ ਵਾਹਨ ਚੋਰ ਗਰੋਹ...

ਸ਼ਿਵਰਾਜ ਚੌਹਾਨ ਦਾ ਪੰਜਾਬ ਦੌਰਾ, ਮੋਹਾਲੀ ‘ਚ ‘ਖੇਤ ਬਚਾਓ ਮੁਹਿੰਮ’ ਤਹਿਤ ਕਿਸਾਨਾਂ ਨਾਲ ਕੀਤੀ ਗੱਲਬਾਤ

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਮੋਹਾਲੀ ਪਹੁੰਚੇ। ਹਵਾਈ ਅੱਡੇ...

ਪੰਜਾਬ ‘ਚ ਅਗਲੇ 3-4 ਦਿਨਾਂ ਦੌਰਾਨ ਠੰਢ ਵਧਣ ਦੇ ਆਸਾਰ, ਸੰਘਣੀ ਧੁੰਦ ਦੀ ਚੇਤਾਵਨੀ

ਪੰਜਾਬ ਦੇ 4 ਜ਼ਿਲ੍ਹਿਆਂ ‘ਚ ਅੱਜ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ,...

ਪਤਨੀ ਹੀ ਨਿੱਕਲੀ ਪਤੀ ਦੀ ਕਾਤਲ, ਭੂਆ ਦੇ ਮੁੰਡੇ ਨਾਲ ਪ੍ਰੇਮ ਸਬੰਧਾਂ ਦੇ ਚੱਲਦੇ ਦਿੱਤੀ ਸੀ ਸੁਪਾਰੀ, ਪੁਲਿਸ ਦੇ ਵੱਡੇ ਖੁਲਾਸੇ !

 ਧਨੌਲਾ ਪੁਲਿਸ ਨੇ ਭੀਖੀ ਰੋਡ ’ਤੇ ਮਿਲੀ ਨੌਜਵਾਨ ਰੇਸ਼ਮ ਸਿੰਘ ਦੀ ਲਾਸ਼ ਦੇ ਮਾਮਲੇ...

ਕਾਂਸਟੇਬਲ ਦੀ ਮੌਤ ਮਾਮਲੇ ‘ਚ ਵੱਡਾ ਖੁਲਾਸਾ, ਸਿਰ ‘ਚ ਗੋਲੀ ਮਾਰ ਕੀਤਾ ਸੀ ਕਤਲ

ਜ਼ਿਲ੍ਹੇ ਵਿੱਚ ਪੁਲਿਸ ਮੁਲਾਜ਼ਮ ਵਿਨੋਦ ਕੁਮਾਰ ਦੀ ਮੌਤ ਨੂੰ ਲੈ ਕੇੇ ਪੰਜਾਬ ਪੁਲਿਸ ਦੇ...

ਡੇਰਾਬੱਸੀ ਦੇ ਕਿਸਾਨ ਦੀ ਚਮਕੀ ਕਿਸਮਤ, ਨਿਕਲਿਆ 12 ਕਰੋੜ ਰੁਪਏ ਦਾ ਦੀਵਾਲੀ ਬੰਪਰ

ਡੇਰਾਬੱਸੀ ਨੇੜਲੇ ਪਿੰਡ ਹਮਾਯੂੰਪੁਰ ਦੇ ਇਕ ਸਾਧਾਰਨ ਕਿਸਾਨ ਦਾ 12 ਕਰੋੜ ਰੁਪਏ ਦਾ ਦੀਵਾਲੀ...

ਪੰਜਾਬ ਰੋਡਵੇਜ਼ ਡਿਪੂ ਨੰਬਰ 1 ‘ਚ ਲੱਗੀ ਅੱਗ, 40 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਤਾਇਨਾਤ

ਜਲੰਧਰ ਦੇ ਪੰਜਾਬ ਰੋਡਵੇਜ਼ ਡਿਪੂ ਨੰਬਰ 1 ਵਿੱਚ ਰਾਤ 11 ਵਜੇ ਦੇ ਕਰੀਬ ਭਿਆਨਕ...