March 11, 2026, 10:11 am
----------- Advertisement -----------
HomeNewsBreaking Newsਬਠਿੰਡਾ ਕੋਰਟ ਨੇ ਮੁਲਜ਼ਮ ਅੰਮ੍ਰਿਤਪਾਲ ਮਹਿਰੋਂ ਨੂੰ ਐਲਾਨਿਆ ਭਗੌੜਾ

ਬਠਿੰਡਾ ਕੋਰਟ ਨੇ ਮੁਲਜ਼ਮ ਅੰਮ੍ਰਿਤਪਾਲ ਮਹਿਰੋਂ ਨੂੰ ਐਲਾਨਿਆ ਭਗੌੜਾ

Published on

----------- Advertisement -----------

ਬਠਿੰਡਾ ਵਿੱਚ ਵਾਪਰੇ ਭਾਬੀ ਕਮਲ ਕੌਰ ਉਰਫ ਕੰਚਨ ਕੁਮਾਰੀ ਦੇ ਕਤਲਕਾਂਡ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਬਠਿੰਡਾ ਕੋਰਟ ਨੇ ਭਾਬੀ ਕਮਲ ਕੌਰ ਕਤਲ ਕਾਂਡ ਦੇ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਭਗੌੜਾ ਅਪਰਾਧੀ (PO) ਐਲਾਨ ਦਿੱਤਾ। ਅਦਾਲਤ ਦੇ ਇਸ ਫੈਸਲੇ ਨਾਲ ਪੁਲਿਸ ਨੂੰ ਇੰਟਰਪੋਲ ਰਾਹੀਂ ਉਸ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ‘ਚ ਮਦਦ ਮਿਲੇਗੀ।

ਇਸ ਮਾਮਲੇ ਵਿੱਚ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਕੈਂਟ ਵਿੱਚ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਸੀ। ਇਹਨਾਂ ਵੱਲੋਂ ਲੁਧਿਆਣਾ ਦੀ ਇਨਫਲੈਂਸਰ ਕੰਚਨ ਕੁਮਾਰੀ ਉਰਫ ਕੰਚਨ ਭਾਬੀ ਦਾ ਕਤਲ ਬਠਿੰਡਾ ਦੇ ਆਦੇਸ਼ ਹਸਪਤਾਲ ਦੇ ਪਾਰਕ ਵਿੱਚ ਕੀਤਾ ਗਿਆ ਸੀ। ਮਾਮਲੇ ਵਿੱਚ ਹੁਣ ਤੱਕ ਅਸੀਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦੋ ਲੋਕਾਂ ਦਾ ਕੋਰਟ ਵਿੱਚ ਚਲਾਣ ਵੀ ਪੇਸ਼ ਕਰ ਦਿੱਤਾ ਗਿਆ ਹੈ। ਤੀਸਰੇ ਨੂੰ ਜੋ ਰਣਜੀਤ ਸਿੰਘ ਹੈ, ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਦੀ ਪੁੱਛਗਿੱਛ ਚੱਲ ਰਹੀ ਹੈ।

ਮੁੱਖ ਕਥਿਤ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਜੋ ਕਿ ਮੌਕੇ ਤੋਂ ਭੱਜਣ ਵਿੱਚ ਸਫਲ ਹੋਇਆ ਸੀ ਪਤਾ ਲੱਗਿਆ ਕਿ ਉਹ ਯੂਏਈ ਚਲਾ ਗਿਆ ਹੈ ਜਿਸ ਦੀ ਗ੍ਰਿਫਤਾਰੀ ਨੂੰ ਲੈ ਕੇ ਮਾਨਯੋਗ ਅਦਾਲਤ ਵਿੱਚ ਭਗੌੜਾ ਕਰਾਰ ਦੇਣ ਲਈ ਸਾਡੇ ਵੱਲੋਂ ਐਪਲੀਕੇਸ਼ਨ ਲਾਈ ਗਈ ਸੀ। ਜਿਸ ਦੀ ਸੁਣਵਾਈ ਹੁਣ ਹੋਈ ਹੈ ਅਤੇ ਮਾਨਯੋਗ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ। ਸਾਡੀ ਐਂਟਰਪੋਲ ਨਾਲ ਗੱਲਬਾਤ ਚੱਲ ਰਹੀ ਹੈ ਸਾਨੂੰ ਸ਼ੱਕ ਹੈ ਕਿ ਉਹ ਦੁਬਈ ਵਿੱਚ ਬੈਠਾ ਹੈ ਜਿਸ ਨੂੰ ਜਲਦ ਹੀ ਵਾਪਸ ਲਿਆਂਦਾ ਜਾਵੇਗਾ।

ਪੁਲਿਸ ਮੁਤਾਬਕ, ਮਹਿਰੋ ਮਾਮਲੇ ਤੋਂ ਬਾਅਦ ਦੇਸ਼ ਤੋਂ ਭੱਜ ਗਿਆ ਅਤੇ ਸੰਭਾਵਨਾ ਹੈ ਕਿ ਉਹ ਯੂਏਈ ਵਿੱਚ ਲੁਕਿਆ ਹੋਇਆ ਹੈ। ਉਸਦੇ ਕੁਝ ਸਾਥੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਅਦਾਲਤ ਨੇ ਪਹਿਲਾਂ ਹੀ ਉਸਨੂੰ ਪੇਸ਼ ਹੋਣ ਲਈ ਕਈ ਵਾਰ ਨੋਟਿਸ ਭੇਜੇ ਸਨ, ਪਰ ਉਹ ਹਾਜ਼ਰ ਨਹੀਂ ਹੋਇਆ। ਪੁਲਿਸ ਅਤੇ ਕੇਂਦਰੀ ਏਜੰਸੀਆਂ ਇੰਟਰਪੋਲ ਦੀ ਮਦਦ ਨਾਲ ਉਸਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗਰਮੀ ਕਾਰਨ ਸੂਬੇ ’ਚ ਵਧੀ ਬਿਜਲੀ ਦੀ ਮੰਗ, ਪਾਵਰਕਾਮ ਨੇ 6351 ਮੈਗਾਵਾਟ ਬਾਹਰੀ ਸ੍ਰੋਤਾਂ ਤੋਂ ਬਿਜਲੀ ਪ੍ਰਾਪਤ ਕੀਤੀ ਬਿਜਲੀ

ਗਰਮੀ ਵਧਣ ਨਾਲ ਅੱਜ ਸੂਬੇ ਭਰ ਵਿਚ ਬਿਜਲੀ ਦੀ ਮੰਗ 9422 ਮੈਗਾਵਾਟ ਤੱਕ ਪੁੱਜਣ...

ਟਰੰਪ ਨੇ ਪੁਤਿਨ ਨਾਲ ਮੱਧ ਪੂਰਬ ਤਣਾਅ ਤੇ ਯੂਕਰੇਨ ਬਾਰੇ ਫੋਨ ’ਤੇ ਕੀਤੀ ਲੰਬੀ ਗੱਲਬਾਤ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਦੇਰ ਰਾਤ ਆਪਣੇ ਰੂਸੀ ਹਮਅਹੁਦਾ ਵਲਾਦੀਮੀਰ ਪੁਤਿਨ ਨਾਲ...

ਮੈਂ ਆਪਣੇ ਬਿਆਨ ’ਤੇ ਹਾਂ ਕਾਇਮ- ਸੁਖਪਾਲ ਸਿੰਘ ਖਹਿਰਾ

ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ‘ਆਪ’...

ਪੰਜਾਬ ਸਰਕਾਰ ਰਾਜਪੁਰਾ-ਆਕੜ ਲਿੰਕ ਸੜਕ ਦਾ ਨਾਮ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਨਾਮ ‘ਤੇ ਰੱਖੇਗੀ: ਗੁਰਮੀਤ ਸਿੰਘ ਖੁੱਡੀਆਂ

ਚੰਡੀਗੜ੍ਹ, 10 ਮਾਰਚ::ਗੁਰੂ ਸਾਹਿਬਾਨ ਨੂੰ ਸਤਿਕਾਰ ਸਹਿਤ ਇੱਕ ਹੋਰ ਸਨਮਾਨ ਭੇਟ ਕਰਨ ਦੇ ਉਦੇਸ਼...

ਐਸਵੀਕੇਐਮ ਦੇ ਐਨਐਮਆਈਐਮਐਸ ਚੰਡੀਗੜ੍ਹ ਨੇ ‘ਅਨਸਟੌਪੇਬਲ ਹਰ’ ਥੀਮ ਨਾਲ ਹਾਫ ਮੈਰਾਥਨ 2026 ਦੇ ਚੌਥੇ ਐਡੀਸ਼ਨ ਦਾ ਸਫਲਤਾਪੂਰਵਕ ਆਯੋਜਨ ਕੀਤਾ

ਐਨਐਮਆਈਐਮਐਸ ਚੰਡੀਗੜ੍ਹ ਪਿਛਲੇ ਚਾਰ ਸਾਲਾਂ ਤੋਂ ਇਸ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ, ਜੋ...

ਪੰਜਾਬ ਬਜਟ 2026-27: ਸਕੂਲਾਂ ਦੇ ਬੁਨਿਆਦੀ ਢਾਂਚੇ ਲਈ 690 ਕਰੋੜ ਤੇ ਸਿੱਖਿਆ ਖੇਤਰ ਲਈ 19,279 ਕਰੋੜ ਰੁਪਏ ਦਾ ਬਜਟ ਅਲਾਟ

ਆਮ ਆਦਮੀ ਪਾਰਟੀ (ਆਪ) ਸਰਕਾਰ ਪੰਜਾਬ ਵਿਧਾਨ ਸਭਾ ਵਿਚ ਆਪਣੇ ਪੰਜ ਸਾਲਾਂ ਦੇ ਕਾਰਜਕਾਲ...

ਰਾਤ ਨੂੰ ਚਾਪ ਤੇ Momos ਖਾਣ ਮਗਰੋਂ ਭੈਣ ਭਰਾ ਦੀ ਸ਼ੱਕੀ ਹਾਲਾਤਾਂ ਚ ਮੌਤ

ਤਰਨ ਤਾਰਨ ਸ਼ਹਿਰ ਵਿਚ ਭੈਣ-ਭਰਾ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ। ਬੀਤੀ ਰਾਤ...

ਅਮਰੀਕਾ-ਇਜ਼ਰਾਇਲ ਦੇ ਲਗਾਤਾਰ ਹਮਲਿਆਂ ਕਾਰਨ ਈਰਾਨ ਨੇ ਗੁਆਂਢੀ ਮੁਲਕਾਂ ਤੋਂ ਮੰਗੀ ਮੁਆਫੀ- ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਸਾਡੇ ਲਗਾਤਾਰ ਹਮਲਿਆਂ ਕਾਰਨ ਹੀ ਈਰਾਨ ਨੇ...

ਘਰੇਲੂ ਗੈਸ ਸਿਲੰਡਰ 60 ਰੁਪਏ ਮਹਿੰਗਾ, 7 ਮਾਰਚ ਤੋਂ ਨਵੀਆਂ ਦਰਾਂ ਲਾਗੂ ਕੇਂਦਰ ਸਰਕਾਰ ਨੇ...