ਫਰੀਦਕੋਟ ‘ਚ ਆਰਮੀ ਜਵਾਨਾਂ ‘ਤੇ ਫਾਇਰਿੰਗ ਦੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਆਰਮੀ ਜਵਾਨ ਸਿਵਲ ਵਰਦੀ ‘ਚ ਤਾਇਨਾਤ ਸੀ। ਪੁਲਿਸ ਮਾਮਲੇ ਦੀ ਜਾਂਚ ‘ਚ ਲੱਗ ਗਈ ਹੈ ਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।
ਅਣਪਛਾਤੇ ਗੱਡੀ ਸਵਾਰ ਵੱਲੋਂ ਫਾਇਰਿੰਗ ਕੀਤੀ ਗਈ ਹੈ। ਤਾਬੜਤੋੜ ਫਾਇਰਿੰਗ ਕੀਤੀ ਹੈ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਮੌਕੇ ਉਤੇ ਹੜਕੰਪ ਮਚ ਜਾਂਦਾ ਹੈ। ਸਕਾਰਪੀਓ ਗੱਡੀ ਵਿਚ ਸਵਾਰ ਲੋਕ ਆਰਮੀ ਜਵਾਨ ਉਤੇ ਫਾਇਰਿੰਗ ਕਰ ਦਿੰਦੇ ਹਨ।
ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ 1 ਤੇ 2 ਦੀ ਦਰਮਿਆਨੀ ਰਾਤ ਨੂੰ ਗੋਲੇਵਾਲਾ ਤੋਂ ਬੇਗੋਵਾਲ ਨੂੰ ਉਥੇ ਇਕ ਆਰਮੀ ਵਾਲਿਆਂ ਦੀ ਇਕ ਐਕਸਰਸਾਈਜ਼ ਕਾਫੀ ਦਿਨਾਂ ਤੋਂ ਚੱਲ ਰਹੀ ਰਾਤ ਨੂੰ 12-1 ਵਜੇ ਦੇ ਕਰੀਬ ਇਕ ਗੱਡੀ ਆਈ ਜਿਨ੍ਹਾਂ ਵੱਲੋਂ ਫਾਇਰਿੰਗ ਕੀਤੀ ਗਈ। ਸਾਡੇ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ FIR ਦਰਜ ਕਰ ਲਈ ਗਈ ਹੈ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਸੀਂ ਜਲਦ ਹੀ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਵੇਗਾ।