September 19, 2026, 7:51 am
----------- Advertisement -----------
HomeNewsLatest NewsT20 World Cup: ਅਰਸ਼ਦੀਪ ਦੇ ਪ੍ਰਦਰਸ਼ਨ ਤੋਂ FANS ਹੋਏ ਖ਼ੁਸ਼, ਭਾਵੁਕ ਹੋਈ...

T20 World Cup: ਅਰਸ਼ਦੀਪ ਦੇ ਪ੍ਰਦਰਸ਼ਨ ਤੋਂ FANS ਹੋਏ ਖ਼ੁਸ਼, ਭਾਵੁਕ ਹੋਈ ਮਾਂ ਨੇ ਕਹਿ ਦਿੱਤੀ ਵੱਡੀ ਗੱਲ

Published on

----------- Advertisement -----------

ਟੀ-20 ਵਿਸ਼ਵ ਕੱਪ ‘ਚ ਭਾਰਤੀ ਟੀਮ ਦਾ ਸੈਮੀਫਾਈਨਲ ‘ਚ ਪਹੁੰਚਣ ਦਾ ਰਾਹ ਹੁਣ ਆਸਾਨ ਹੋ ਗਿਆ ਹੈ। ਟੀਮ ਇੰਡੀਆ ਨੇ ਬੁੱਧਵਾਰ ਨੂੰ ਬੰਗਲਾਦੇਸ਼ ਖਿਲਾਫ ਖੇਡੇ ਗਏ ਰੋਮਾਂਚਕ ਮੈਚ ‘ਚ ਜਿੱਤ ਦਰਜ ਕੀਤੀ। ਭਾਰਤ ਦੀ ਇਸ ਜਿੱਤ ਤੋਂ ਜਿੱਥੇ ਕ੍ਰਿਕੇਟ ਪ੍ਰੇਮੀਆਂ ‘ਚ ਖੁਸ਼ੀ ਹੈ ਉੱਥੇ ਹੀ ਪੰਜਾਬ ਦੇ ਹੋਣਹਾਰ ਅਰਸ਼ਪ੍ਰੀਤ ਦੇ ਘਰ ਵੀ ਦੀਵਾਲੀ ਵਰਗਾ ਮਾਹੌਲ ਹੋਇਆ ਪਿਆ ਹੈ। ਪਰਿਵਾਰ ‘ਤੇ ਕੋਚ ਖੁਸ਼ੀ ਨਾਲ ਨੱਚ-ਗਿਆ ਰਹੇ ਹਨ। ਅਰਸ਼ਦੀਪ ਦੀ ਮਾਂ ਦਲਜੀਤ ਕੌਰ ਨੇ ਦੱਸਿਆ ਕਿ ਅਰਸ਼ਦੀਪ ਆਪਣਾ ਪਹਿਲਾ ਵਿਸ਼ਵ ਕੱਪ ਖੇਡ ਰਿਹਾ ਹੈ। ਦਬਾਅ ਦੇ ਬਾਵਜੂਦ ਉਹ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਹਰ ਮੈਚ ਦੇ ਨਾਲ ਕਪਤਾਨ ਰੋਹਿਤ ਸ਼ਰਮਾ ਦਾ ਵੀ ਅਰਸ਼ਦੀਪ ‘ਤੇ ਭਰੋਸਾ ਵਧਦਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਕੋਚ ਜਸਵੰਤ ਰਾਏ ਵੀ ਅਰਸ਼ਦੀਪ ਦੇ ਪ੍ਰਦਰਸ਼ਨ ਤੋਂ ਖੁਸ਼ ਹਨ। ਜਸਵੰਤ ਰਾਏ ਨੇ ਕਿਹਾ ਕਿ ਅਰਸ਼ਦੀਪ ਨੇ ਇੱਕ ਵਾਰ ਫਿਰ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਹੈ। ਦਬਾਅ ਦੇ ਬਾਵਜੂਦ ਅਰਸ਼ਦੀਪ ਨੇ ਬੰਗਲਾਦੇਸ਼ ਖਿਲਾਫ ਸ਼ਾਨਦਾਰ ਗੇਂਦਬਾਜ਼ੀ ਕੀਤੀ। ਅਰਸ਼ਦੀਪ ਦੀ ਗੇਂਦਬਾਜ਼ੀ ਵਿੱਚ ਵਿਭਿੰਨਤਾ ਹੈ, ਉਹ ਪਿੱਚ ਅਤੇ ਬੱਲੇਬਾਜ਼ ਦੇ ਮੂਡ ਨੂੰ ਸਮਝਣ ਲੱਗ ਪਿਆ ਹੈ। ਗੇਂਦਬਾਜ਼ ਲਈ ਇਹ ਸਭ ਤੋਂ ਮਹੱਤਵਪੂਰਨ ਹੈ।

ਤੁਹਾਨੂੰ ਦੱਸ ਦਈਏ ਕਿ ਅਰਸ਼ਦੀਪ ਸਿੰਘ ਨੇ ਡੈੱਥ ਓਵਰਾਂ ਵਿੱਚ ਇੱਕ ਵਾਰ ਫਿਰ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਹੈ। ਮੈਚ ਦੇ ਆਖ਼ਰੀ ਓਵਰ ਵਿੱਚ ਬੰਗਲਾਦੇਸ਼ ਨੂੰ 20 ਦੌੜਾਂ ਦੀ ਲੋੜ ਸੀ ਪਰ ਮੈਚ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰ ਰਹੇ ਅਰਸ਼ਦੀਪ ਸਿੰਘ ਨੇ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਡੈਥ ਓਵਰਾਂ ‘ਚ ਗੇਂਦਬਾਜ਼ੀ ‘ਚ ਮੁਹਾਰਤ ਰੱਖਣ ਵਾਲੇ ਅਰਸ਼ਦੀਪ ਨੇ ਆਖਰੀ ਓਵਰ ‘ਚ 14 ਦੌੜਾਂ ਦੇ ਕੇ ਭਾਰਤੀ ਟੀਮ ਨੂੰ 5 ਦੌੜਾਂ ਨਾਲ ਜਿੱਤ ਦਿਵਾਈ।ਅਰਸ਼ਦੀਪ ਵਰਲਡ ਕੱਪ ‘ਚ ਹੁਣ ਤੱਕ 9 ਵਿਕਟ ਲੈ ਚੁੱਕੇ ਹਨ। ਅਰਸ਼ਦੀਪ ਨੇ ਪਾਕਿਸਤਾਨ ਖਿਲਾਫ 3/32, ਨੀਦਰਲੈਂਡ ਖਿਲਾਫ 2/37, ਦੱਖਣੀ ਅਫਰੀਕਾ ਖਿਲਾਫ 2/25 ਅਤੇ ਬੰਗਲਾਦੇਸ਼ ਖਿਲਾਫ 4 ਓਵਰਾਂ ‘ਚ 38 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਆਪ 20 ਸਤੰਬਰ ਤੋਂ ਪੂਰੇ ਪੰਜਾਬ ਵਿੱਚ ਡੋਰ ਟੂ ਡੋਰ ਮੁਹਿੰਮ ਸ਼ੁਰੂ ਕਰੇਗੀ: ਮਨੀਸ਼ ਸਿਸੋਦੀਆ

ਚੰਡੀਗੜ੍ਹ 18 ਸਤੰਬਰ:ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ...

ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ 5.10 ਲੱਖ ਸ਼ਰਧਾਲੂਆਂ ਨੂੰ ਤੀਰਥ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ: ਤਰੁਨਪ੍ਰੀਤ ਸਿੰਘ ਸੌਂਦ

ਚੰਡੀਗੜ੍ਹ; 17 ਸਤੰਬਰ:ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ...

ਭਾਰਤੀ ਮਹਿਲਾ ਟੀਮ ਨੇ ਏਸ਼ਿਆਈ ਖੇਡਾਂ ਦੇ ਸੈਮੀਫਾਈਨਲ ‘ਚ ਜਗ੍ਹਾ ਕੀਤੀ ਪੱਕੀ, ਜਾਪਾਨ ਨੂੰ 8 ਵਿਕਟਾਂ ਨਾਲ ਹਰਾਇਆ

ਭਾਰਤੀ ਮਹਿਲਾ ਕ੍ਰਿਕਟ ਟੀਮ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ 2026 ਵਿੱਚ ਪਹੁੰਚ ਗਈ ਹੈ। ਟੀਮ...

ਚੰਡੀਗੜ੍ਹ ‘ਚ ਭਲਕੇ ਲਾਂਚ ਹੋਵੇਗੀ ਭਾਰਤ ਟੈਕਸੀ, ਘੱਟ ਕਿਰਾਇਆ, ਡਰਾਈਵਰਾਂ ਨੂੰ ਮਿਲੇਗੀ ਕਮਿਸ਼ਨ

ਚੰਡੀਗੜ੍ਹ ਵਿਚ ਭਲਕੇ ਭਾਰਤ ਟੈਕਸੀ ਲਾਂਚ ਹੋਵੇਗੀ। ਇਹ ਸਕੀਮ ਕੇਂਦਰੀ ਸਹਿਕਾਰਤਾ ਵਿਭਾਗ ਦੇ ਅਧੀਨ...

ਪੰਜਾਬ ਦੇ ਮੁਲਾਜ਼ਮਾਂ ਨੂੰ ਹੁਣ ਮਿਲੇਗਾ 50% DA, CM ਮਾਨ ਨਾਲ ਮੀਟਿੰਗ ‘ਚ 8% ਦੇ ਵਾਧੇ ‘ਤੇ ਬਣੀ ਸਹਿਮਤੀ

ਪੰਜਾਬ ਵਿੱਚ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਡੀਏ ਸਮੇਤ ਲੰਬਿਤ ਡੀਏ ਮੰਗਾਂ ਬਾਰੇ ਅੱਜ ਇੱਕ...

ਹਵਾਰਾ ਨੂੰ ਪੰਜਾਬ ਦੀ ਜੇਲ੍ਹ ਭੇਜਣ ਦੀ ਪਟੀਸ਼ਨ ਦਾ ਦਿੱਲੀ ਸਰਕਾਰ ਵੱਲੋਂ ਵਿਰੋਧ, 13 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ

ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਵਿਚ ਸ਼ਿਫਟ ਕਰਨ ਦਾ...

Zomato ਡਿਲਵਰੀ ਬੁਆਏ ਦਾ ਗੋਲੀਆਂ ਮਾਰ ਕੇ ਕਤਲ, ਇਕ ਸਾਲ ਦੇ ਮਾਸੂਮ ਦਾ ਪਿਤਾ ਸੀ ਸਾਹਿਲ

ਅੰਮ੍ਰਿਤਸਰ ਦੇ ਕੋਟ ਖਾਲਸਾ ਪੁਲਿਸ ਚੌਕੀ ਨੇੜੇ ਇਕ ਨੌਜਵਾਨ ਦਾ ਕਤਲ ਹੋਇਆ ਹੈ। ਮ੍ਰਿਤਕ...

CM ਮਾਨ ਨੇ ਡਿਊਟੀ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ASI ਲਈ ਪ੍ਰਗਟਾਇਆ ਦੁੱਖ, ਪਰਿਵਾਰ ਲਈ ਕੀਤਾ ਵੱਡਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਖੇ...