ਚੰਡੀਗੜ੍ਹ: ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ‘ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਅੱਤਵਾਦੀ ਹਨ ਤਾਂ ਉਨ੍ਹਾਂ ਨੇ ਮੈਨੂੰ 10 ਸਾਲਾਂ ‘ਚ ਗ੍ਰਿਫਤਾਰ ਕਿਉਂ ਨਹੀਂ ਕੀਤਾ?” ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਯੂਪੀ ਬਿਹਾਰ ਤੇ ਪੰਜਾਬ ਦੇ ਮੁੱਦਿਆਂ ਬਾਰੇ ਵੀ ਕੇਜਰੀਵਾਲ ਨੇ ਕਿਹਾ ਕਿ -”ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਕਿ ਸਾਰੇ ਲੋਕ ਇੱਕ ਹਨ। ਚੰਨੀ ਸਾਹਿਬ ਵੀ ਆਪਣੀ ਗੰਦੀ ਰਾਜਨੀਤੀ ਲਈ ਗੁਰੂ ਮਹਾਰਾਜ ਦਾ ਸੰਦੇਸ਼ ਪਿੱਛੇ ਛੱਡ ਗਏ ਹਨ। ਉਹ ਮਨੁੱਖ ਤੇ ਮਨੁੱਖ ਵਿੱਚ ਪਾੜਾ ਪੈਦਾ ਕਰ ਰਿਹਾ ਹੈ। ਕੋਈ ਵੀ ਪਾਰਟੀ ਆਪਣੀ ਗੰਦੀ ਰਾਜਨੀਤੀ ਨਾਲ ਭਾਈਚਾਰਕ ਸਾਂਝ ਨੂੰ ਵਿਗਾੜ ਨਹੀਂ ਸਕਦੀ। ਮੈਨੂੰ ਨਹੀਂ ਪਤਾ ਕਿ ਉਹ ਕਿਸ ਨੂੰ ਆਕਰਸ਼ਿਤ ਕਰਨ ਲਈ ਕਰ ਰਹੇ ਹਨ, ਪਰ ਇਹ ਦੇਸ਼ ਅਤੇ ਪੰਜਾਬ ਲਈ ਖ਼ਤਰਾ ਹੈ। ਪੰਜਾਬ ਦੀ ਇੱਜ਼ਤ ਭਾਈਚਾਰਾ ਹੈ। ਹਰ ਕੋਈ ਗੁਰੂ ਜੀ ਦਾ ਸਤਿਕਾਰ ਕਰਦਾ ਹੈ।”
----------- Advertisement -----------
ਮੈਂ ਅੱਤਵਾਦੀ ਹਾਂ ਤਾਂ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ: ਕੇਜਰੀਵਾਲ
Published on
----------- Advertisement -----------












