ਭਾਰਤ ਦੇ ਦਿੱਗਜ਼ ਨਿਸ਼ਾਨੇਬਾਜ਼ ਰਹੇ ਜਸਪਾਲ ਰਾਣਾ ਹੁਣ ਇਸ ਦੁਨੀਆ ਵਿਚ ਨਹੀ ਰਹੇ। ਦਿੱਲੀ ਦੇ ਇਕ ਹਸਪਤਾਲ ਵਿਚ ਉਨ੍ਹਾਂ ਦਾ ਅੱਜ ਦੇਹਾਂਤ ਹੋ ਗਿਆ। ਉਹ 49 ਸਾਲ ਦੇ ਸਨ। ਸਾਬਕਾ ਕੌਮਾਂਤਰੀ ਨਿਸ਼ਾਨੇਬਾਜ਼ ਜਸਪਾਲ ਰਾਣਾ ਨਿਸ਼ਾਨੇਬਾਜ਼ੀ ਨੂੰ ਅਲਵਿਦਾ ਕਹਿਣ ਦੇ ਬਾਅਦ ਉਹ ਬਤੌਰ ਕੋਚ ਉਭਰਦੀ ਨਿਸ਼ਾਨੇਬਾਜ਼ੀ ਪ੍ਰਤਿਭਾਵਾਂ ਨੂੰ ਨਿਖਾਰਨ ਦੀ ਦਿਸ਼ਾ ਵਿਚ ਕੰਮ ਕਰ ਰਹੇ ਸਨ।
ਜਸਪਾਲ ਰਾਣਾ ਦੇ ਦੇਹਾਂਤ ਦੀ ਖਬਰ ਨਾਲ ਖੇਡ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਮੁਤਾਬਕ ਜਸਪਾਲ ਰਾਮਾ ਹੁਣੇ ਜਿਹੇ ਹੀ ਮਿਊਨਿਖ ਤੋਂ ਭਾਰਤ ਵਾਪਸ ਪਰਤੇ ਸਨ। ਜਸਪਾਲ ਰਾਣਾ ISF ਵਰਲਡ ਕੱਪ ਵਿਚ ਹਿੱਸਾ ਲੈਣ ਗਏ ਭਾਰਤੀ ਟੀਮ ਦੇ ਹਾਈ ਪਰਫਾਰਮੈਂਸ ਕੋਚ ਸਨ। ਇਸ ਵਰਲਡ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਭਾਰਤੀ ਟੀਮ ਦੇ ਨਾਲ ਉਹ ਮਿਊਨਿਖ ਤੋਂ ਨਵੀਂ ਦਿੱਲੀ ਵਾਪਸ ਪਰਤ ਰਹੇ ਸਨ।
ਮਿਊਨਿਖ ਤੋਂ ਨਵੀਂ ਦਿੱਲੀ ਦੀ ਯਾਤਰਾ ਦੌਰਾਨ ਜਸਪਾਲ ਰਾਣਾ ਨੂੰ ਅਸਹਿਜ ਮਹਿਸੂਸ ਹੋਇਆ। ਫਲਾਈਟ ਦੇ ਦਿੱਲੀ ਪਹੁੰਚਣ ‘ਤੇ ਜਸਪਾਲ ਰਾਣਾ ਨੂੰ ਏਅਰਪੋਰਟ ਤੋਂ ਸਿੱਧੇ ਸਾਕੇਤ ਦੇ ਮੈਕਸ ਹਸਪਤਾਲ ਲਿਜਾਇਆ ਗਿਆ। ਮੈਕਸ ਹਸਪਤਾਲ ਦੇ ਡਾਕਟਰ ਜਸਪਾਲ ਰਾਣਾ ਇਲਾਜ ਵਿਚ ਲੱਗੇ ਸਨ। ਜਸਪਾਲ ਰਾਣਾ ਦਾ ਅੱਜ ਸਵੇਰੇ ਇਲਾਜ ਦੌਰਾਨ ਦੇਹਾਂਤ ਹੋ ਗਿਆ।
ਜਸਪਾਲ ਰਾਣਾ ਨੇ ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ਤੇ ਏਸ਼ੀਅਨ ਗੇਮਸ ਵਿਚ ਦੇਸ਼ ਲਈ ਗੋਲਡ ਮੈਡਲ ਜਿੱਤੇਸਨ। ਦੇਸ਼ ਵਿਚ ਨਿਸ਼ਾਨੇਬਾਜ਼ੀ ਨੂੰ ਲੋਕਪ੍ਰਿਯ ਬਣਾਉਣ ਵਿਚ ਜਸਪਾਲ ਰਾਣਾ ਦੀ ਵੱਡੀ ਭੂਮਿਕਾ ਮੰਨੀ ਜਾਂਦੀਹੈ। ਮੂਲ ਤੌਰ ਤੋਂ ਉਤਰਾਖੰਡ ਦੇ ਉਤਰਾਕਾਸ਼ੀ ਵਾਸੀ ਜਸਪਾਲ ਰਾਣਾ ਨੂੰ ਨਿਸ਼ਾਨੇਬਾਜ਼ੀ ਦੇ ਖੇਤਰ ਵਿਚ ਉਨ੍ਹਾਂ ਦੀ ਸ਼ਾਨਦਾਰ ਸਫਲਤਾ ਲਈ ਸਾਲ 2002 ਵਿਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।
ਜਸਪਾਲ ਰਾਣਾ ਨੇ ਪੈਰਿਸ ਓਲੰਪਿਕ ਤਮਗਾ ਜੇਤੂ ਮਨੂ ਭਾਕਰ ਨੂੰ ਵੀ ਕੋਚਿੰਗ ਦਿੱਤੀ ਸੀ। ਸਾਲ 2023 ਵਿਚ ਜਸਪਾਲ ਰਾਣਾ ਨਿਸ਼ਾਨੇਬਾਜ਼ ਮਨੂ ਭਾਕਰ ਦੇ ਕੋਚ ਬਣੇ ਤੇ ਇਸ ਦੇ ਬਾਅਦ ਪੈਰਿਸ ਓਲੰਪਿਕ ਦੀ ਤਿਆਰੀ ਸ਼ੁਰੂ ਕਰਾਈ। ਮਨੂ ਭਾਕਰ ਨੇ ਜਦੋਂ ਓਲੰਪਿਕ ਤਮਗਾ ਜਿੱਤਿਆ, ਉਨ੍ਹਾਂ ਦੇ ਕੋਚ ਜਸਪਾਲ ਰਾਣਾ ਹੀ ਸਨ












