ਚੇਨਈ ਸਥਿਤ ਆਈਟੀ ਕੰਪਨੀ ਆਈਡੀਆਜ਼ 2ਆਈਟੀ ਨੇ ਆਪਣੇ 100 ਕਰਮਚਾਰੀਆਂ ਨੂੰ ਕਾਰਾਂ ਗਿਫਟ ਕੀਤੀਆਂ ਹਨ। ਕੰਪਨੀ ਨੇ ਕਰਮਚਾਰੀਆਂ ਦੇ ਕੰਮ ਤੋਂ ਖੁਸ਼ ਹੋ ਕੇ ਇਹ ਫੈਸਲਾ ਲਿਆ ਹੈ। Ideas2IT ਦੇ CEO ਗਾਇਤਰੀ ਵਿਵੇਕਾਨੰਦਨ ਨੇ 100 ਕਰਮਚਾਰੀਆਂ ਨੂੰ ਮਾਰੂਤੀ ਸੁਜ਼ੂਕੀ ਕਾਰਾਂ ਤੋਹਫੇ ਵਜੋਂ ਦਿੱਤੀਆ ਹਨ।

Ideas2IT ਦੇ ਮਾਰਕੀਟਿੰਗ ਹੈੱਡ ਸੁਬਰਾਮਨੀਅਮ ਮੁਤਾਬਕ ਇਹ ਕਾਰ ਉਨ੍ਹਾਂ ਕਰਮਚਾਰੀਆਂ ਨੂੰ ਦਿੱਤੀ ਜਾ ਰਹੀ ਹੈ ਜੋ ਸਾਡੇ ਨਾਲ 10 ਸਾਲ ਤੋਂ ਵੱਧ ਸਮੇਂ ਤੋਂ ਜੁੜੇ ਹੋਏ ਹਨ। ਇਸ ਕੰਪਨੀ ਵਿੱਚ 500 ਕਰਮਚਾਰੀ ਕੰਮ ਕਰਦੇ ਹਨ। ਸਾਡੀ ਕੋਸ਼ਿਸ਼ ਹੈ ਕਿ ਮੁਲਾਜ਼ਮਾਂ ਤੋਂ ਕਮਾਇਆ ਮੁਨਾਫਾ ਮੁਲਾਜ਼ਮਾਂ ਵਿੱਚ ਵੰਡਿਆ ਜਾਵੇ।

ਆਈਡੀਆਜ਼ 2IT ਦੇ ਸੰਸਥਾਪਕ ਅਤੇ ਪ੍ਰਧਾਨ ਮੁਰਲੀ ਵਿਵੇਕਾਨੰਦਨ ਨੇ ਕਿਹਾ ਕਿ ਕਰਮਚਾਰੀਆਂ ਨੇ ਕੰਪਨੀ ਨੂੰ ਬਿਹਤਰ ਬਣਾਉਣ ਲਈ ਬਹੁਤ ਕੰਮ ਕੀਤਾ ਹੈ। ਉਹਨਾਂ ਨੂੰ ਇਹ ਕਾਰ ਕੰਪਨੀ ਤੋਂ ਨਹੀਂ ਮਿਲ ਰਹੀ ਸਗੋਂ ਉਹਨਾਂ ਨੇ ਆਪਣੀ ਮਿਹਨਤ ਨਾਲ ਇਹ ਕਾਰ ਹਾਸਲ ਕੀਤੀ ਹੈ।
ਵਿਵੇਕਾਨੰਦਨ ਨੇ ਕਿਹਾ, ”ਸੱਤ-ਅੱਠ ਸਾਲ ਪਹਿਲਾਂ ਅਸੀਂ ਵਾਅਦਾ ਕੀਤਾ ਸੀ ਕਿ ਜਦੋਂ ਅਸੀਂ ਆਪਣਾ ਟੀਚਾ ਹਾਸਲ ਕਰਾਂਗੇ ਤਾਂ ਅਸੀਂ ਆਪਣੀ ਕਮਾਈ ਦਾ ਹਿੱਸਾ ਕਰਮਚਾਰੀਆਂ ਨਾਲ ਸਾਂਝਾ ਕਰਾਂਗੇ। ਇਨ੍ਹਾਂ ਕਰਮਚਾਰੀਆਂ ਨੂੰ ਕਾਰਾਂ ਦੇਣਾ ਕੰਪਨੀ ਦਾ ਪਹਿਲਾ ਕਦਮ ਹੈ। ਜਲਦੀ ਹੀ ਕੰਪਨੀ ਭਵਿੱਖ ਵਿੱਚ ਕਰਮਚਾਰੀਆਂ ਲਈ ਅਜਿਹੇ ਹੋਰ ਕਦਮ ਚੁੱਕੇਗੀ।












