Hero MotoCorp ਨੇ ਹਾਲ ਹੀ ਵਿੱਚ ਆਪਣੇ ਦੋਪਹੀਆ ਵਾਹਨਾਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਇਹ ਵਧੀ ਹੋਈ ਕੀਮਤ ਅੱਜ ਯਾਨੀ ਕਿ 3 ਜੁਲਾਈ ਤੋਂ ਲਾਗੂ ਹੋਵੇਗੀ। ਜਾਣਕਾਰੀ ਦਿੰਦੇ ਹੋਏ ਕੰਪਨੀ ਨੇ ਦੱਸਿਆ ਕਿ ਕੀਮਤਾਂ ‘ਚ ਇਹ ਵਾਧਾ 1 ਤੋਂ 1.5 ਫੀਸਦੀ ਤੱਕ ਹੋਵੇਗਾ। ਕੰਪਨੀ ਨੇ ਆਪਣੀਆਂ ਬਾਈਕਸ ਅਤੇ ਸਕੂਟਰਾਂ ਦੇ ਕੁਝ ਮਾਡਲਾਂ ਦੀਆਂ ਕੀਮਤਾਂ ‘ਚ ਇਹ ਵਾਧਾ ਕੀਤਾ ਹੈ। ਹਾਲਾਂਕਿ ਜਿਨ੍ਹਾਂ ਵਾਹਨਾਂ ਦੀਆਂ ਕੀਮਤਾਂ ‘ਚ ਵਾਧਾ ਕੀਤਾ ਗਿਆ ਹੈ, ਉਨ੍ਹਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਕੰਪਨੀ ਨੇ ਇਸ ਵਾਧੇ ਦੇ ਕਈ ਕਾਰਨ ਦੱਸੇ ਹਨ। ਇਸ ਦਾ ਮੁੱਖ ਕਾਰਨ ਲਗਾਤਾਰ ਵਧ ਰਹੀ ਇਨਪੁਟ ਲਾਗਤ ਹੈ। ਹੀਰੋ ਨੇ ਇੱਕ ਸਾਲ ਵਿੱਚ ਤੀਜੀ ਵਾਰ ਆਪਣੇ ਵਾਹਨਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਮਾਰਚ ਵਿੱਚ, ਨਵੇਂ ਨਿਕਾਸੀ ਨਿਯਮਾਂ ਕਾਰਨ ਮੋਟਰਸਾਈਕਲਾਂ ਅਤੇ ਸਕੂਟਰਾਂ ਦੇ ਇਸ ਦੇ ਚੋਣਵੇਂ ਮਾਡਲਾਂ ਦੀਆਂ ਕੀਮਤਾਂ ਵਿੱਚ 2% ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਬਾਅਦ ਜੁਲਾਈ ‘ਚ ਵਾਹਨਾਂ ਦੀਆਂ ਕੀਮਤਾਂ ‘ਚ 1.5 ਫੀਸਦੀ ਦਾ ਵਾਧਾ ਕੀਤਾ ਗਿਆ ਸੀ।
ਇਸ ਵਾਰ ਹੀਰੋ ਮੋਟੋਕਾਰਪ ਦਾ ਕਹਿਣਾ ਹੈ ਕਿ ਕੀਮਤਾਂ ਵੱਖ-ਵੱਖ ਮਾਡਲਾਂ ਅਤੇ ਬਾਜ਼ਾਰਾਂ ਦੇ ਆਧਾਰ ‘ਤੇ ਤੈਅ ਕੀਤੀਆਂ ਜਾਣਗੀਆਂ। ਮੋਟਰਸਾਈਕਲਾਂ ਅਤੇ ਸਕੂਟਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੰਪਨੀ ਦੁਆਰਾ ਸਮੇਂ-ਸਮੇਂ ‘ਤੇ ਕੀਤੀ ਜਾਂਦੀ ਕੀਮਤ ਸਮੀਖਿਆ ਦਾ ਹਿੱਸਾ ਹੈ। ਕੰਪਨੀ ਨੇ ਕਿਹਾ ਕਿ ਉਹ ਗਾਹਕਾਂ ‘ਤੇ ਇਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਨਵੇਂ ਵਿੱਤੀ ਆਫਰ ਜਾਰੀ ਕਰੇਗੀ।
----------- Advertisement -----------
Hero MotoCorp ਦੇ ਦੋਪਹੀਆ ਵਾਹਨ ਅੱਜ ਤੋਂ ਹੋਏ ਮਹਿੰਗੇ, ਜਾਣੋ ਕੰਪਨੀ ਨੇ ਕੀਮਤਾਂ ‘ਚ ਕਿੰਨਾ ਕੀਤਾ ਵਾਧਾ
Published on
----------- Advertisement -----------
----------- Advertisement -----------












