November 18, 2026, 12:04 am
----------- Advertisement -----------
HomeNewsAutomobiles5 ਦਰਵਾਜ਼ੇ ਵਾਲੀ ਥਾਰ ਦੀ ਉਡੀਕ ਖਤਮ, ਮਹਿੰਦਰਾ ਨੇ ਲਾਂਚ ਕੀਤੀ Thar...

5 ਦਰਵਾਜ਼ੇ ਵਾਲੀ ਥਾਰ ਦੀ ਉਡੀਕ ਖਤਮ, ਮਹਿੰਦਰਾ ਨੇ ਲਾਂਚ ਕੀਤੀ Thar ROXX

Published on

----------- Advertisement -----------

ਲੰਬੇ ਇੰਤਜ਼ਾਰ ਤੋਂ ਬਾਅਦ ਮਹਿੰਦਰਾ ਨੇ 5 ਡੋਰ ਥਾਰ ਨੂੰ ਬਹੁਤ ਹੀ ਦਿਲਚਸਪ ਕੀਮਤ ‘ਤੇ ਲਾਂਚ ਕੀਤਾ ਹੈ। ਆਪਣੇ 5-ਦਰਵਾਜ਼ੇ ਦੇ ਅਵਤਾਰ ਵਿੱਚ, ਮਹਿੰਦਰਾ ਥਾਰ ਰੌਕਸ ਮੌਜੂਦਾ 3-ਦਰਵਾਜ਼ੇ ਵਿੱਚ ਮੌਜੂਦ ਸਾਰੀਆਂ ਆਫ-ਰੋਡ ਤਕਨਾਲੋਜੀ ਨਾਲ ਲੈਸ ਹੈ। ਅਜਿਹੇ ‘ਚ ਆਓ ਜਾਣਦੇ ਹਾਂ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ।

ਇਸ ਦੀ ਸ਼ੁਰੂਆਤੀ ਕੀਮਤ ਪੈਟਰੋਲ ਵੇਰੀਐਂਟ ਲਈ 12 ਲੱਖ 99 ਹਜ਼ਾਰ ਰੁਪਏ ਅਤੇ ਡੀਜ਼ਲ ਵੇਰੀਐਂਟ ਦੀ 13 ਲੱਖ 99 ਹਜ਼ਾਰ ਰੁਪਏ ਹੋਵੇਗੀ, ਜੋ ਕਿ ਐਕਸ-ਸ਼ੋਰੂਮ ਕੀਮਤਾਂ ਹਨ। ਮਹਿੰਦਰਾ ਥਾਰ ਰੌਕਸ ਨੂੰ ਲਗਜ਼ਰੀ, ਪਰਫਾਰਮੈਂਸ ਅਤੇ ਅਤਿ ਆਧੁਨਿਕ ਤਕਨੀਕ ਨਾਲ ਇੱਕ ਨਵੇਂ ਪਲੇਟਫਾਰਮ ‘ਤੇ ਬਣਾਇਆ ਗਿਆ ਹੈ। 4 ਵ੍ਹੀਲ ਡਰਾਈਵ ਵੇਰੀਐਂਟ ਦੀ ਕੀਮਤ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ ਹੈ। 3 ਦਰਵਾਜ਼ੇ ਵਾਲੇ ਮਾਡਲ ਦੀ ਤੁਲਨਾ ਵਿੱਚ, ਨਵੇਂ ਥਾਰ ਰੌਕਸ ਵਿੱਚ ਬਹੁਤ ਖਾਸ ਵਿਸ਼ੇਸ਼ਤਾਵਾਂ ਦੇ ਨਾਲ-ਨਾਲ ਇੱਕ ਸ਼ਕਤੀਸ਼ਾਲੀ ਇੰਜਣ ਹੈ, ਜਿਸ ਕਾਰਨ ਇਹ ਗਾਹਕਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਨਵੀਂ ਮਹਿੰਦਰਾ ਥਾਰ ਰੌਕਸ 5 ਡੋਰ SUV ਦੀ ਕੀਮਤ ਕੋਚੀ ਵਿੱਚ ਅਭਿਨੇਤਾ ਅਤੇ ਗਾਇਕ ਫਰਹਾਨ ਅਖਤਰ ਦੇ ਸੰਗੀਤ ਸਮਾਰੋਹ ਵਿੱਚ ਸਾਹਮਣੇ ਆਈ ਸੀ। ਆਓ ਜਾਣਦੇ ਹਾਂ ਮਹਿੰਦਰਾ ਥਾਰ ਰੌਕਸ ਦੀਆਂ ਵਿਸ਼ੇਸ਼ਤਾਵਾਂ ਬਾਰੇ।

ਮਹਿੰਦਰਾ ਥਾਰ ਰੌਕਸ 10.25-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਐਪਲ ਕਾਰਪਲੇ, ਐਂਡਰੌਇਡ ਆਟੋ ਕਨੈਕਟੀਵਿਟੀ, ਡਿਜੀਟਲ ਕਲਰ ਇੰਸਟਰੂਮੈਂਟ ਕਲੱਸਟਰ, ਆਟੋਮੈਟਿਕ ਕਲਾਈਮੇਟ ਕੰਟਰੋਲ, AC ਵੈਂਟਸ ਅਤੇ ਡਿਊਲ ਟੋਨ ਅਪਹੋਲਸਟ੍ਰੀ ਦੇ ਨਾਲ ਆਉਂਦਾ ਹੈ। ਮਹਿੰਦਰਾ ਥਾਰ ਰੌਕਸ ਵਿੱਚ ਹਵਾਦਾਰ ਫਰੰਟ ਸੀਟਾਂ ਅਤੇ ਪੈਨੋਰਾਮਿਕ ਸਨਰੂਫ ਹਨ। ਇਹ ਵਿਸ਼ੇਸ਼ਤਾ 3-ਦਰਵਾਜ਼ੇ ਵਾਲੇ ਮਾਡਲ ਵਿੱਚ ਸ਼ਾਮਲ ਨਹੀਂ ਕੀਤੀ ਗਈ ਸੀ।

ਮਹਿੰਦਰਾ ਥਾਰ ਰੌਕਸ ਦੀ ਪਾਵਰਟ੍ਰੇਨ ਦੀ ਗੱਲ ਕਰੀਏ ਤਾਂ ਇਸ ‘ਚ 2 ਲੀਟਰ, 4 ਸਿਲੰਡਰ, mStallion ਟਰਬੋ ਇੰਜਣ ਦਿੱਤਾ ਗਿਆ ਹੈ, ਜੋ 160bhp ਦੀ ਪਾਵਰ ਅਤੇ 330nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਤੋਂ ਇਲਾਵਾ ਇਸ ਥਾਰ ‘ਚ 2.2 ਲੀਟਰ, 4 ਸਿਲੰਡਰ, mHawk ਡੀਜ਼ਲ ਇੰਜਣ ਦਾ ਵਿਕਲਪ ਵੀ ਮੌਜੂਦ ਹੈ। ਇਹ 150bhp ਦੀ ਪਾਵਰ ਅਤੇ 330nm ਦਾ ਟਾਰਕ ਜਨਰੇਟ ਕਰਦਾ ਹੈ।

Thor Rocks ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ‘ਚ ਨਵੀਂ ਗਰਿੱਲ, C ਸ਼ੇਪਡ LED ਲਾਈਟਾਂ, ਬਿਹਤਰ ਬੂਟ ਸਪੇਸ, ਸਰਕੂਲਰ ਫੌਗ ਲੈਂਪ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਮਹਿੰਦਰਾ ਦੀ ਇਸ ਕੰਪੈਕਟ SUV ‘ਚ ADAS ਲੈਵਲ 2 ਫੀਚਰ ਦਿੱਤਾ ਗਿਆ ਹੈ। ਇਸ ਵਿੱਚ ਰੀਅਰ ਏਸੀ ਵੈਂਟਸ ਹਨ ਅਤੇ ਕਾਰ ਵਿੱਚ ਫਰੰਟ ਅਤੇ ਰੀਅਰ ਆਰਮਰੇਸਟ ਵੀ ਦਿੱਤੇ ਗਏ ਹਨ। ਇਸ ਕਾਰ ‘ਚ LED ਪ੍ਰੋਜੈਕਟਰ ਹੈੱਡਲੈਂਪ ਲਗਾਏ ਗਏ ਹਨ ਅਤੇ ਸੁਰੱਖਿਆ ਲਈ 6 ਏਅਰਬੈਗ ਵੀ ਦਿੱਤੇ ਗਏ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਇੰਸਟਾਗ੍ਰਾਮ ‘ਤੇ ਮਿਲੀ ਬਚਪਨ ਦੀ ਸਹੇਲੀ ਨੇ ਮਾਰੀ ਠੱਗੀ! 10 ਤੋਲੇ ਸੋਨਾ ਚੋਰੀ ਕਰਨ ਦੇ ਲੱਗੇ ਇਲਜ਼ਾਮ

ਲੁਧਿਆਣਾ ਦੇ ਜਗਰਾਓਂ ਵਿਚ ਅੱਠਵੀਂ ਕਲਾਸ ਤੱਕ ਇਕੱਠੇ ਪੜ੍ਹੀਆਂ ਬਚਪਨ ਦੀ ਸਹੇਲੀ ਨੇ ਸਹੇਲੀ...

ਪੰਜਾਬ ‘ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ: ਲੋੜਵੰਦਾਂ ਨੂੰ ਮਿਲੇਗਾ ਲਾਭ, ਲੋਕਾਂ ਦੇ ਘਰ ਪਹੁੰਚੇਗੀ ਸਰਕਾਰ

ਪੰਜਾਬ ਸਰਕਾਰ ਨੇ ਆਪਣੀ “ਨੋ ਕੈਸ਼, ਨੋ ਡਿਮਾਂਡ” ਨੀਤੀ ਦੇ ਤਹਿਤ 10 ਲੱਖ ਨਵੇਂ...

ਉੱਤਰਖੰਡ ‘ਚ ਵਾਪਰੇ ਦੋ ਸੜਕ ਹਾਦਸਿਆਂ ’ਚ 12 ਵਿਅਕਤੀਆਂ ਦੀ ਹੋਈ ਮੌਤ, 25 ਜ਼ਖ਼ਮੀ

ਉੱਤਰਾਖੰਡ ਵਿੱਚ ਅੱਜ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਨੇ ਕਈ ਪਰਿਵਾਰਾਂ ਨੂੰ ਡੂੰਘੇ ਸਦਮੇ...

ਕੈਨੇਡਾ ’ਚ ਕਾਰਾਂ ਚੋਰੀ ਕਰਨ ਦੇ ਦੋਸ਼ ’ਚ ਪੰਜਾਬੀ ਮੂਲ ਦੇ 2 ਨੌਜਵਾਨਾਂ ਸਣੇ 12 ਗ੍ਰਿਫ਼ਤਾਰ

 ਗਰੇਟਰ ਟੋਰਾਂਟੋ ਏਰੀਆ (ਜੀ ਟੀ ਏ) ਵਿੱਚ ਸਰਗਰਮ ਇੱਕ ਵੱਡੇ ਅੰਤਰਰਾਸ਼ਟਰੀ ਵਾਹਨ ਚੋਰ ਗਰੋਹ...

ਸ਼ਿਵਰਾਜ ਚੌਹਾਨ ਦਾ ਪੰਜਾਬ ਦੌਰਾ, ਮੋਹਾਲੀ ‘ਚ ‘ਖੇਤ ਬਚਾਓ ਮੁਹਿੰਮ’ ਤਹਿਤ ਕਿਸਾਨਾਂ ਨਾਲ ਕੀਤੀ ਗੱਲਬਾਤ

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਮੋਹਾਲੀ ਪਹੁੰਚੇ। ਹਵਾਈ ਅੱਡੇ...

ਪੰਜਾਬ ‘ਚ ਅਗਲੇ 3-4 ਦਿਨਾਂ ਦੌਰਾਨ ਠੰਢ ਵਧਣ ਦੇ ਆਸਾਰ, ਸੰਘਣੀ ਧੁੰਦ ਦੀ ਚੇਤਾਵਨੀ

ਪੰਜਾਬ ਦੇ 4 ਜ਼ਿਲ੍ਹਿਆਂ ‘ਚ ਅੱਜ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ,...

ਪਤਨੀ ਹੀ ਨਿੱਕਲੀ ਪਤੀ ਦੀ ਕਾਤਲ, ਭੂਆ ਦੇ ਮੁੰਡੇ ਨਾਲ ਪ੍ਰੇਮ ਸਬੰਧਾਂ ਦੇ ਚੱਲਦੇ ਦਿੱਤੀ ਸੀ ਸੁਪਾਰੀ, ਪੁਲਿਸ ਦੇ ਵੱਡੇ ਖੁਲਾਸੇ !

 ਧਨੌਲਾ ਪੁਲਿਸ ਨੇ ਭੀਖੀ ਰੋਡ ’ਤੇ ਮਿਲੀ ਨੌਜਵਾਨ ਰੇਸ਼ਮ ਸਿੰਘ ਦੀ ਲਾਸ਼ ਦੇ ਮਾਮਲੇ...

ਕਾਂਸਟੇਬਲ ਦੀ ਮੌਤ ਮਾਮਲੇ ‘ਚ ਵੱਡਾ ਖੁਲਾਸਾ, ਸਿਰ ‘ਚ ਗੋਲੀ ਮਾਰ ਕੀਤਾ ਸੀ ਕਤਲ

ਜ਼ਿਲ੍ਹੇ ਵਿੱਚ ਪੁਲਿਸ ਮੁਲਾਜ਼ਮ ਵਿਨੋਦ ਕੁਮਾਰ ਦੀ ਮੌਤ ਨੂੰ ਲੈ ਕੇੇ ਪੰਜਾਬ ਪੁਲਿਸ ਦੇ...

ਡੇਰਾਬੱਸੀ ਦੇ ਕਿਸਾਨ ਦੀ ਚਮਕੀ ਕਿਸਮਤ, ਨਿਕਲਿਆ 12 ਕਰੋੜ ਰੁਪਏ ਦਾ ਦੀਵਾਲੀ ਬੰਪਰ

ਡੇਰਾਬੱਸੀ ਨੇੜਲੇ ਪਿੰਡ ਹਮਾਯੂੰਪੁਰ ਦੇ ਇਕ ਸਾਧਾਰਨ ਕਿਸਾਨ ਦਾ 12 ਕਰੋੜ ਰੁਪਏ ਦਾ ਦੀਵਾਲੀ...