September 13, 2026, 10:24 am
----------- Advertisement -----------
HomeNewsAutomobilesMaruti Alto K10 CNG ਲਾਂਚ: 33.85 ਕਿਲੋਮੀਟਰ ਦੀ ਮਾਈਲੇਜ, ਜਾਣੋ ਕੀਮਤ

Maruti Alto K10 CNG ਲਾਂਚ: 33.85 ਕਿਲੋਮੀਟਰ ਦੀ ਮਾਈਲੇਜ, ਜਾਣੋ ਕੀਮਤ

Published on

----------- Advertisement -----------

ਮਾਰੂਤੀ ਸੁਜ਼ੂਕੀ ਨੇ ਆਪਣੀ ਮਸ਼ਹੂਰ ਹੈਚਬੈਕ ਆਲਟੋ K10 ਦਾ CNG ਵਰਜ਼ਨ ਲਾਂਚ ਕੀਤਾ ਹੈ। ਫਿਲਹਾਲ ਇਸ ਨੂੰ ਸਿਰਫ ਇਕ ਹੀ VXi ਵੇਰੀਐਂਟ ‘ਚ ਪੇਸ਼ ਕੀਤਾ ਗਿਆ ਹੈ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 5.94 ਲੱਖ ਰੁਪਏ ਹੈ। ਇਹ ਇਸਦੇ ਰੈਗੂਲਰ ਪੈਟਰੋਲ ਮਾਡਲ ਨਾਲੋਂ 94,000 ਰੁਪਏ ਮਹਿੰਗਾ ਹੈ।
ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਮਾਈਲੇਜ 33.85 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ ਹੈ। ਜਦਕਿ, ਆਲਟੋ K10 ਪੈਟਰੋਲ ਮੈਨੂਅਲ ਵੇਰੀਐਂਟ 24.39 kmpl ਦੀ ਮਾਈਲੇਜ ਦਿੰਦਾ ਹੈ। ਆਲਟੋ K10 CNG ਨੂੰ ਇੱਕ 1.0-ਲੀਟਰ ਡਿਊਲਜੈੱਟ, ਡਿਊਲ VVT ਪੈਟਰੋਲ ਇੰਜਣ ਮਿਲਦਾ ਹੈ ਜੋ ਇੱਕ ਫੈਕਟਰੀ-ਫਿੱਟ CNG ਕਿੱਟ ਨਾਲ ਮੇਲ ਖਾਂਦਾ ਹੈ। ਕੰਪਨੀ ਦੇ CNG ਪੋਰਟਫੋਲੀਓ ‘ਚ ਇਹ 13ਵਾਂ ਮਾਡਲ ਹੈ।
ਆਲਟੋ K10 CNG ਦਾ VXi ਵੇਰੀਐਂਟ ਬਲੂਟੁੱਥ ਕਨੈਕਟੀਵਿਟੀ ਦੇ ਨਾਲ 2-DIN ਸਮਾਰਟਪਲੇ ਆਡੀਓ ਸਿਸਟਮ, 2 ਸਪੀਕਰ, ਸੈਂਟਰਲ ਲਾਕਿੰਗ, AUX ਅਤੇ USB ਪੋਰਟ ਅਤੇ ਫਰੰਟ ਪਾਵਰ ਵਿੰਡੋਜ਼ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹੈ। ਇਹ ਸਾਰੀਆਂ ਵਿਸ਼ੇਸ਼ਤਾਵਾਂ ਆਲਟੋ ਦੇ ਆਮ VXi ਵੇਰੀਐਂਟ ਵਿੱਚ ਵੀ ਉਪਲਬਧ ਹਨ। Alto K10 ਕੰਪਨੀ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ਵਿੱਚੋਂ ਇੱਕ ਹੈ।
ਕੰਪਨੀ ਨੇ 18 ਅਗਸਤ ਨੂੰ ਆਲਟੋ ਕੇ 10 ਦਾ ਨਵਾਂ ਮਾਡਲ ਲਾਂਚ ਕੀਤਾ ਸੀ। 2022 ਆਲਟੋ ਕੇ10 ਪੁਰਾਣੀ ਆਲਟੋ ਨਾਲੋਂ ਵੱਡੀ ਹੈ। ਇਸ ਦਾ ਇੰਜਣ 998cc ਦਾ ਹੈ। ਨਵੀਂ ਆਲਟੋ K10 ਦੇ ਮਾਪ ਦੀ ਗੱਲ ਕਰੀਏ ਤਾਂ, ਇਸਦੀ ਲੰਬਾਈ 3,530 ਮਿਲੀਮੀਟਰ, ਚੌੜਾਈ 1,490 ਮਿਲੀਮੀਟਰ ਅਤੇ ਉਚਾਈ 1,520 ਮਿਲੀਮੀਟਰ ਹੈ, ਜਿਸ ਦੀ ਵ੍ਹੀਲਬੇਸ ਲੰਬਾਈ 2,380 ਮਿਲੀਮੀਟਰ ਅਤੇ ਵਜ਼ਨ 1,150 ਕਿਲੋਗ੍ਰਾਮ ਹੈ।
ਇਸਨੂੰ ਮੈਨੂਅਲ ਅਤੇ ਆਟੋ ਦੋਨਾਂ ਵਿੱਚ ਲਾਂਚ ਕੀਤਾ ਗਿਆ ਸੀ। ਇਸ ਵਿੱਚ 17 ਲੀਟਰ ਦੀ ਸਮਰੱਥਾ ਵਾਲੀ ਫਿਊਲ ਟੈਂਕ ਅਤੇ 177 ਲੀਟਰ ਬੂਟ ਸਪੇਸ ਮਿਲਦੀ ਹੈ। ਗਰਾਊਂਡ ਕਲੀਅਰੈਂਸ 160mm ਅਨਲੀਡਿਡ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

*ਯੂਰਪ ਤੋਂ ਗੈਂਗਸਟਰ ਦੀ ਪਹਿਲੀ ਹਵਾਲਗੀ ਭਗਵੰਤ ਮਾਨ ਸਰਕਾਰ ਦੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਸਟੈਂਡ...

ਸਾਬਕਾ ਮੰਤਰੀ ਦੇ ਪੁੱਤ ਨੇ ਚੁੱਕਿਆ ਖੌਫਨਾਕ ਕਦਮ, ਚੰਡੀਗੜ੍ਹ ਦੇ ਫਾਰਮ ਹਾਊਸ ‘ਚ ਖੁਦ ਨੂੰ ਮਾਰੀ ਗੋ/ਲੀ

ਹਰਿਆਣਾ ਦੇ ਸਾਬਕਾ ਮੰਤਰੀ ਜਸਵਿੰਦਰ ਸਿੰਘ ਸੰਧੂ ਦੇ ਪੁੱਤਰ ਗਗਨਜੋਤ ਸੰਧੂ (48) ਨੇ ਬੀਤੇ...

ਹਲਵਾਰਾ ਏਅਰਪੋਰਟ ‘ਤੇ ਮੁੜ ਖੱਜਲ ਹੋਏ ਯਾਤਰੀ, 6 ਦਿਨਾਂ ‘ਚ ਤੀਜੀ ਵਾਰ ਦਿੱਲੀ ਫ਼ਲਾਈਟ ਰੱਦ

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਫ਼ਰ ਕਰਨ ਦਾ ਸੁਪਨਾ ਹੁਣ ਮੁਸਾਫ਼ਰਾਂ ਲਈ ਸਹੂਲਤ ਦੀ...

ਨਿੱਜੀ ਸਕੱਤਰ ਦੇ ਘਰੋਂ ਵੱਡੀ ਬਰਾਮਦਗੀ ਮਗਰੋਂ ਕਾਂਗਰਸੀ ਆਗੂ Harish Rawat ਵੱਲੋਂ ਅਹੁਦਿਆਂ ਤੋਂ ਅਸਤੀਫ਼ਾ

ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਹਰੀਸ਼ ਰਾਵਤ ਨੇ ਸ਼ੁੱਕਰਵਾਰ ਨੂੰ ਆਪਣੇ...

ਜਲੰਧਰ ‘ਚ ਬਦਮਾਸ਼ ਦਾ ਐਨਕਾਊਂਟਰ, ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲਿਸ ‘ਤੇ ਕੀਤੀ ਫਾਇਰਿੰਗ

ਜਲੰਧਰ ਪੁਲਿਸ ਨੇ ਮੁਠਭੇੜ ਦੌਰਾਨ ਗੋਲੀ ਮਾਰ ਕੇ ਇੱਕ ਬਦਮਾਸ਼ ਨੂੰ ਗ੍ਰਿਫਰਾਤ ਕੀਤਾ ਹੈ।...

ਯੂਰਪ ਤੱਕ ਪਹੁੰਚੀ ਪੰਜਾਬ ਪੁਲਿਸ, ਗੈਂਗਸਟਰ ਅੰਮ੍ਰਿਤ ਦਲਮ ਲਿਆਂਦਾ ਭਾਰਤ; ਕਈ ਮਾਮਲਿਆਂ ‘ਚ ਸੀ ਲੋੜੀਂਦਾ

ਕੌਮਾਂਤਰੀ ਪੱਧਰ ‘ਤੇ ਸਰਗਰਮ ਸੰਗਠਿਤ ਅਪਰਾਧਿਕ ਗਿਰੋਹਾਂ ਵਿਰੁੱਧ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ...

ਮਨਜੀਤ ਕੌਰ ਦਾ ਵੀਡੀਓ ਆਇਆ ਸਾਹਮਣੇ, PGI ‘ਚ Bed ‘ਤੇ ਪਈ ਹੋਈ ਇਨਫਲੁਐਂਸਰ

ਪੰਜਾਬੀ ਇਨਫਲੁਐਂਸਰ ਮਨਜੀਤ ਕੌਰ ਦਾ ਮੌਤ ਤੋਂ ਪਹਿਲਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।...

ਲਾਹੌਰ ਹਾਈ ਕੋਰਟ ਨੇ ਪੰਜਾਬੀ ਮਹਿਲਾ ਸਰਬਜੀਤ ਕੌਰ ਦੇ ਪਾਕਿਸਤਾਨੀ ਪਤੀ ਨੂੰ ਕੀਤਾ ਤਲਬ

ਲਾਹੌਰ ਹਾਈ ਕੋਰਟ ਨੇ ਪੰਜਾਬ ਦੇ ਕਪੂਰਥਲਾ ਤੋਂ ਪਾਕਿਸਤਾਨ ਆਈ ਸਰਬਜੀਤ ਕੌਰ ਦੇ ਮੁਸਲਿਮ...