ਮਈ 2024 ‘ਚ ਦੇਸ਼ ਭਰ ‘ਚ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ ਸਾਲ-ਦਰ-ਸਾਲ ਇਕ ਫੀਸਦੀ ਘਟ ਕੇ 3,03,358 ਇਕਾਈ ਰਹਿ ਗਈ। ਲੋਕ ਸਭਾ ਚੋਣਾਂ ਅਤੇ ਅੱਤ ਦੀ ਗਰਮੀ ਕਾਰਨ ਮੰਗ ਪ੍ਰਭਾਵਿਤ ਹੋਣ ਕਾਰਨ ਵਿਕਰੀ ਵਿੱਚ ਕਮੀ ਆਈ ਹੈ। ਮਈ 2023 ਵਿੱਚ ਘਰੇਲੂ ਬਾਜ਼ਾਰ ਵਿੱਚ ਕੁੱਲ 3,35,123 ਯਾਤਰੀ ਵਾਹਨ ਵੇਚੇ ਗਏ ਸਨ।
ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (FADA) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਅੱਤ ਦੀ ਗਰਮੀ ਕਾਰਨ ਪਿਛਲੇ ਮਹੀਨੇ ਸ਼ੋਅਰੂਮਾਂ ‘ਤੇ ਆਉਣ ਵਾਲੇ ਗਾਹਕਾਂ ਦੀ ਗਿਣਤੀ ‘ਚ 18 ਫੀਸਦੀ ਦੀ ਕਮੀ ਆਈ ਹੈ। FADA ਦੇ ਪ੍ਰਧਾਨ ਮਨੀਸ਼ ਰਾਜ ਸਿੰਘਾਨੀਆ ਨੇ ਕਿਹਾ ਕਿ ਬਿਹਤਰ ਸਪਲਾਈ, ਬਕਾਇਆ ਬੁਕਿੰਗਾਂ ਅਤੇ ਛੂਟ ਸਕੀਮਾਂ, ਤਿੱਖੀ ਪ੍ਰਤੀਯੋਗਤਾ, ਮਾੜੀ ਮਾਰਕੀਟਿੰਗ ਕੋਸ਼ਿਸ਼ਾਂ ਅਤੇ ਮਾਰਕੀਟ ਵਿੱਚ ਨਕਦੀ ਦੀ ਕਮੀ ਅਤੇ ਨਵੇਂ ਮਾਡਲਾਂ ਦੀ ਘਾਟ ਕਾਰਨ ਵੀ ਵਿਕਰੀ ਪ੍ਰਭਾਵਿਤ ਹੋਈ। ਦੱਸ ਦਈਏ ਕਿ ਦੋਪਹੀਆ ਵਾਹਨਾਂ ਦੀ ਵਿਕਰੀ ਪਿਛਲੇ ਮਹੀਨੇ 2 ਫੀਸਦੀ ਵਧ ਕੇ 15,34,856 ਇਕਾਈ ਹੋ ਗਈ। ਮਈ, 2023 ਵਿੱਚ 14,97,778 ਦੋਪਹੀਆ ਵਾਹਨ ਵੇਚੇ ਗਏ।
----------- Advertisement -----------
ਕੜਾਕੇ ਦੀ ਗਰਮੀ ਕਾਰਨ ਘਟੀ ਗਾਹਕਾਂ ਦੀ ਗਿਣਤੀ, ਯਾਤਰੀ ਵਾਹਨਾਂ ਦੀ ਵਿਕਰੀ ‘ਚ ਆਈ ਇਕ ਫੀਸਦੀ ਕਮੀ
Published on
----------- Advertisement -----------
----------- Advertisement -----------












