ਹੈਦਰਾਬਾਦ ਦੀ ਇੱਕ ਈਵੀ ਕੰਪਨੀ ਨੇ ਈ-ਸਕੂਟਰ ਦੇ 2,000 ਯੂਨਿਟ ਵਾਪਸ ਮੰਗਵਾਏ ਹਨ। Pure EV ਭਾਰਤ ਦੇ ਬਾਜ਼ਾਰ ਵਿੱਚ ਇਲੈਕਟ੍ਰਿਕ ਸਕੂਟਰਾਂ ਜਿਵੇਂ ਕਿ ਈ-ਟ੍ਰਾਂਸ (ETrance), e-Pluto (EPluto) ਅਤੇ e-Tryst ਵੇਚਦੀ ਹੈ। Pure EV ਸਕੂਟਰ ਨੇ ਹਾਲ ਹੀ ਵਿੱਚ ਤੇਲੰਗਾਨਾ ਅਤੇ ਤਾਮਿਲਨਾਡੂ ਵਿੱਚ ਕਈ ਅੱਗ ਦੀਆਂ ਘਟਨਾਵਾਂ ਸਾਹਮਣੇ ਆਉਣ ਬਾਅਦ ਕੰਪਨੀ ਨੇ ਇਹ ਕਦਮ ਚੁੱਕਿਆ ਹੈ। ਨਿਜ਼ਾਮਾਬਾਦ ਦੇ ਸਹਾਇਕ ਪੁਲਿਸ ਕਮਿਸ਼ਨਰ ਵੈਂਕਟੇਸ਼ਵਰਲੂ ਨੇ ਜਾਣਕਾਰੀ ਦਿੱਤੀ ਕਿ Pure EV ਦੇ ਖਿਲਾਫ ਆਈਪੀਸੀ ਦੀ ਧਾਰਾ 304ਏ (ਲਾਪਰਵਾਹੀ ਕਾਰਨ ਮੌਤ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ, ਓਕੀਨਾਵਾ ਆਟੋਟੈਕ ਨੇ ਅੱਗ ਦੀ ਘਟਨਾ ਕਾਰਨ ਆਪਣੇ ਇਲੈਕਟ੍ਰਿਕ ਸਕੂਟਰਾਂ ਦੇ 3,000 ਤੋਂ ਵੱਧ ਯੂਨਿਟਾਂ ਨੂੰ ਵਾਪਸ ਬੁਲਾ ਲਿਆ ਸੀ। ਹਾਲ ਹੀ ਵਿੱਚ Pure EV ਸਕੂਟਰ ਦੀ ਬੈਟਰੀ ਨੂੰ ਅੱਗ ਲੱਗਣ ਕਾਰਨ ਇੱਕ 80 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਦਰਅਸਲ ਘਰ ਦੇ ਅੰਦਰ ਈਵੀ ਚਾਰਜ ਹੋ ਰਹੀ ਸੀ। ਇਸ ਘਟਨਾ ‘ਚ ਤਿੰਨ ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ।
----------- Advertisement -----------
EV ਕੰਪਨੀ ਦਾ ਵੱਡਾ ਕਦਮ: Pure EV ਨੇ ਵਾਪਿਸ ਮੰਗਵਾਏ 2000 ਈ-ਸਕੂਟਰ
Published on
----------- Advertisement -----------
----------- Advertisement -----------