August 13, 2026, 3:54 am
----------- Advertisement -----------
HomeNewsAutomobilesਰੇਲ ਟਿਕਟ ਕੈਂਸਲ ਕਰਾਉਣ ਤੋਂ ਪਹਿਲਾ ਜ਼ਰੂਰ ਜਾਣੋ ਰੇਲਵੇ ਦੇ ਇਹ ਨਿਯਮ

ਰੇਲ ਟਿਕਟ ਕੈਂਸਲ ਕਰਾਉਣ ਤੋਂ ਪਹਿਲਾ ਜ਼ਰੂਰ ਜਾਣੋ ਰੇਲਵੇ ਦੇ ਇਹ ਨਿਯਮ

Published on

----------- Advertisement -----------

ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਅਤੇ ਇੱਕ ਰਾਜ ਤੋਂ ਦੂਜੇ ਰਾਜ ‘ਚ ਜਾਣ ਲਈ ਰੇਲ ਯਾਤਰਾ ਕਰਦੇ ਹਨ। ਪਰ ਕਈ ਵਾਰ ਕੁਝ ਕਾਰਨਾਂ ਕਰਕੇ ਲੋਕਾਂ ਨੂੰ ਆਪਣੀ ਯਾਤਰਾ ਕੈਂਸਲ ਕਰਨੀ ਪੈਂਦੀ ਹੈ। ਅਜਿਹੇ ‘ਚ ਲੋਕ ਆਪਣੇ ਪੈਸੇ ਵਾਪਸ ਲੈਣ ਲਈ ਟਰੇਨ ਦੀਆਂ ਟਿਕਟਾਂ ਵੀ ਕੈਂਸਲ ਕਰਵਾਉਂਦੇ ਹਨ। ਜੇਕਰ ਤੁਸੀਂ ਰੇਲ ਟਿਕਟਾਂ ਨੂੰ ਕੈਂਸਲ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਪਹਿਲਾਂ ਰੇਲਵੇ ਦੇ ਨਿਯਮਾਂ ਨੂੰ ਜਾਣਨਾ ਜ਼ਰੂਰੀ ਹੈ, ਜਿਸ ਵਿੱਚ ਵੱਖ-ਵੱਖ ਸ਼੍ਰੇਣੀਆਂ ਲਈ ਵੱਖ-ਵੱਖ ਕੈਂਸਲੇਸ਼ਨ ਚਾਰਜ ਤੈਅ ਕੀਤੇ ਗਏ ਹਨ। ਇਨ੍ਹਾਂ ਨਿਯਮਾਂ ਨੂੰ ਜਾਣ ਕੇ ਤੁਸੀਂ ਆਪਣੇ ਬਹੁਤ ਸਾਰੇ ਪੈਸੇ ਬਚਾ ਸਕਦੇ ਹੋ।
ਕੁਝ ਕੁਦਰਤੀ ਆਫ਼ਤਾਂ ਜਿਵੇਂ ਕਿ ਹੜ੍ਹ ਵਰਗੀ ਸਥਿਤੀ ਕਾਰਨ ਰੇਲ ਯਾਤਰਾ ਕੈਂਸਲ ਹੁੰਦੀ ਹੈ, ਤਾਂ ਯਾਤਰੀ ਨੂੰ ਟਿਕਟ ਦਾ ਪੂਰਾ ਰਿਫੰਡ ਮਿਲਦਾ ਹੈ। ਬਸ਼ਰਤੇ ਕਿ ਇਸਦੇ ਲਈ ਤੁਹਾਨੂੰ ਯਾਤਰਾ ਦੇ ਤਿੰਨ ਦਿਨਾਂ ਦੇ ਅੰਦਰ ਆਪਣੀ ਟਿਕਟ ਕੈਂਸਲ ਕਰਨੀ ਪਵੇਗੀ। ਦੂਜੇ ਪਾਸੇ, 12 ਘੰਟੇ ਤੋਂ ਪਹਿਲਾਂ ਕਨਫਰਮ ਟਿਕਟਾਂ ਨੂੰ ਰੱਦ ਕਰਨ ‘ਤੇ 25 ਫੀਸਦੀ ਅਤੇ ਰੇਲਗੱਡੀ ਦੇ ਸਟੇਸ਼ਨ ਤੋਂ ਰਵਾਨਾ ਹੋਣ ਤੋਂ 12 ਤੋਂ 4 ਘੰਟੇ ਪਹਿਲਾਂ ਟਿਕਟਾਂ ਨੂੰ ਰੱਦ ਕਰਨ ‘ਤੇ 50 ਫੀਸਦੀ ਚਾਰਜ ਲਗਾਇਆ ਜਾਂਦਾ ਹੈ।
ਜੇਕਰ ਕਨਫਰਮ ਟਿਕਟਾਂ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਰੇਲਗੱਡੀ ਦੇ ਰਵਾਨਗੀ ਤੋਂ 48 ਘੰਟੇ ਪਹਿਲਾਂ ਤੱਕ ਅਜਿਹੀਆਂ ਰੇਲ ਟਿਕਟਾਂ ਨੂੰ ਰੱਦ ਕਰ ਸਕਦੇ ਹੋ। ਇਸ ‘ਚ ਤੁਹਾਨੂੰ ਏਸੀ ਫਸਟ ਕਲਾਸ ਲਈ 240 ਰੁਪਏ, ਏਸੀ ਟੂ ਟੀਅਰ ਲਈ 200 ਰੁਪਏ, ਸਲੀਪਰ ਕਲਾਸ ਲਈ 120 ਰੁਪਏ, ਟੂ ਸੀਟਰ ਲਈ 60 ਰੁਪਏ, ਏਸੀ ਥ੍ਰੀ ਟੀਅਰ ਅਤੇ ਏਸੀ ਚੇਅਰ ਕਾਰ ਲਈ 180 ਰੁਪਏ ਦਾ ਕੈਂਸਲੇਸ਼ਨ ਚਾਰਜ ਦੇਣਾ ਹੋਵੇਗਾ।
ਜੇਕਰ ਤੁਸੀਂ ਰੇਲਗੱਡੀ ਦੇ ਰਵਾਨਗੀ ਤੋਂ 30 ਮਿੰਟ ਪਹਿਲਾਂ ਤੱਕ RAC ਦੀ ਵੇਟਿੰਗ ਜਾਂ ਸਲੀਪਰ ਕਲਾਸ ਦੀ ਟਿਕਟ ਕੈਂਸਲ ਕਰਦੇ ਹੋ, ਤਾਂ ਤੁਹਾਡੀ ਟਿਕਟ ‘ਤੇ ਕੈਂਸਲੇਸ਼ਨ ਚਾਰਜ ਵਜੋਂ 60 ਰੁਪਏ ਕੱਟੇ ਜਾਣਗੇ।
ਕਈ ਵਾਰ ਲੋਕਾਂ ਨੂੰ ਕਿਸੇ ਜ਼ਰੂਰੀ ਕੰਮ ਲਈ ਅਚਾਨਕ ਕਿਤੇ ਜਾਣਾ ਪੈਂਦਾ ਹੈ ਤਾਂ ਉਨ੍ਹਾਂ ਨੂੰ ਤਤਕਾਲ ਟਿਕਟਾਂ ਬੁੱਕ ਕਰਨੀਆਂ ਪੈਂਦੀਆਂ ਹਨ। ਇਸ ਦੇ ਨਾਲ ਹੀ, ਜੇਕਰ ਤੁਸੀਂ ਤਤਕਾਲ ਟਿਕਟ ਨੂੰ ਰੱਦ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਇਹ ਜਾਣਨਾ ਮਹੱਤਵਪੂਰਨ ਹੈ ਕਿ ਰੇਲਵੇ ਦੇ ਨਿਯਮਾਂ ਦੇ ਅਨੁਸਾਰ, ਤੁਹਾਨੂੰ ਇਸ ਵਿੱਚ ਕੋਈ ਰਿਫੰਡ ਰਾਸ਼ੀ ਨਹੀਂ ਮਿਲਦੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਨਵਾਂਸ਼ਹਿਰ: ਔਨਲਾਈਨ ਗੇਮ ‘ਚ ਪੈਸੇ ਗੁਆਉਣ ਤੋਂ ਬਾਅਦ 3 ਦੋਸਤਾਂ ਨੇ ਖਾਦਾ ਜ਼ਹਿਰ, ਇੱਕ ਦੀ ਮੌਤ

ਨਵਾਂਸ਼ਹਿਰ ਦੇ ਗੜ੍ਹਪਧਾਣਾ ਪਿੰਡ ਤੋਂ ਇੱਕ ਘਟਨਾ ਸਾਹਮਣੇ ਆਈ ਹੈ, ਜਿੱਥੇ ਤਿੰਨ ਦੋਸਤਾਂ ਨੇ...

ਚੰਡੀਗੜ੍ਹ ‘ਚ ਵਾਇਰਲ ਹੋਇਆ ‘ਪੈਸਿਆਂ ਦਾ ਲੰਗਰ’: 500 ਦੇ ਨੋਟ, ਬਰਗਰ ਤੇ ਕੋਲਡ ਡ੍ਰਿੰਕਸ ਵੰਡੇ

ਚੰਡੀਗੜ੍ਹ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ...

ਲੁਧਿਆਣਾ ’ਚ AAP ਕੌਂਸਲਰ ਦੇ ਪੁੱਤਰ ਨਾਲ ਕੁੱਟਮਾਰ, ਦੋਸਤ ਦੇ ਹਾਦਸੇ ਦਾ ਸਮਝੌਤਾ ਕਰਾਉਣ ਗਿਆ ਸੀ ਮੌਕੇ ’ਤੇ

ਲੁਧਿਆਣਾ ਵਿੱਚ ਸੜਕ ਹਾਦਸੇ ਤੋਂ ਬਾਅਦ ਪੈਦਾ ਹੋਇਆ ਵਿਵਾਦ ਉਸ ਸਮੇਂ ਹਿੰਸਕ ਹੋ ਗਿਆ,...

ਹਿਮਾਚਲ ‘ਚ ਦਰਦਨਾਕ ਹਾਦਸਾ: ਮ੍ਰਿਤਕ ਦੇਹ ਲੈ ਕੇ ਜਾ ਰਹੀ ਪਿਕਅੱਪ ਖੱਡ ‘ਚ ਡਿੱਗੀ, 4 ਮੌਤਾਂ

ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਮੰਗਲਵਾਰ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ।...

ਕੀਨੀਆ ਤੇ ਯੂਗਾਂਡਾ ‘ਚ ਫਸੇ ਤਿੰਨੋਂ ਨੌਜਵਾਨ ਬਚਾਏ, ਰੰਗ ਲਿਆਈਆਂ MP ਸਤਨਾਮ ਸੰਧੂ ਦੀਆਂ ਕੋਸ਼ਿਸ਼ਾਂ

ਕੀਨੀਆ ਵਿੱਚ ਫਸੇ ਤਿੰਨ ਭਾਰਤੀ ਨੌਜਵਾਨਾਂ ਦਾ ਸਫਲਤਾਪੂਰਵਕ ਰੈਸਕਿਊ ਕਰ ਲਿਆ ਗਿਆ ਹੈ। ਬੀਤੇ...

*ਐਨ.ਈ.ਈ.ਟੀ/ ਜੇ.ਈ.ਈ. ਵਿੱਚ ਸਫ਼ਲ ਅਤੇ ਜਮਾਤਾਂ ਵਿੱਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਮੈਡਲਾਂ ਨਾਲ ਕੀਤਾ ਸਨਮਾਨਤ

ਸੁਨਾਮ/ ਲੌਂਗੋਵਾਲ, 11 ਅਗਸਤ:ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਵਿੱਚ...

ਆਪ ਨੇ ਪੰਜਾਬ ਯੂਨੀਵਰਸਿਟੀ ਚੋਣਾਂ ਲਈ ਐਮਪੀ ਮੀਤ ਹੇਅਰ ਅਤੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੂੰ ਬਣਾਇਆ ਚੋਣ ਇੰਚਾਰਜ

ਚੰਡੀਗੜ੍ਹ, 11 ਅਗਸਤ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੱਜ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ...

ਫਰੀਦਪੁਰਾ ਨੌਗਾਜ਼ਾ ਵਿਖੇ 25 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ-ਆਫ-ਦ-ਆਰਟ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਬਣੇਗਾ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ/ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਅਗਸਤ, 2026:ਪੰਜਾਬ ਦੇ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ...