October 8, 2026, 7:02 am
----------- Advertisement -----------
HomeNewsAutomobilesਸਾਲ ਦੇ ਅਖੀਰਲੇ 3 ਦਿਨਾਂ 'ਚ ਮਾਰੂਤੀ 75 ਹਜ਼ਾਰ, ਟਾਟਾ 1 ਲੱਖ...

ਸਾਲ ਦੇ ਅਖੀਰਲੇ 3 ਦਿਨਾਂ ‘ਚ ਮਾਰੂਤੀ 75 ਹਜ਼ਾਰ, ਟਾਟਾ 1 ਲੱਖ ਅਤੇ ਜੀਪ ਕਾਰਾਂ 2.50 ਲੱਖ ਰੁਪਏ ਮਿਲ ਰਹੀਆਂ ਸਸਤੀਆਂ, ਦੇਖੋ ਆਫ਼ਰ ਸੂਚੀ

Published on

----------- Advertisement -----------

ਸਾਲ 2022 ਖਤਮ ਹੋਣ ‘ਚ ਸਿਰਫ 3 ਦਿਨ ਬਾਕੀ ਹਨ ਅਤੇ ਵਾਹਨ ਨਿਰਮਾਤਾ ਕੰਪਨੀਆਂ 1 ਜਨਵਰੀ 2023 ਤੋਂ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕਰ ਚੁੱਕੀਆਂ ਹਨ। ਨਾਲ ਹੀ, ਕੰਪਨੀਆਂ ਨੇ ਸਟਾਕ ਨੂੰ ਸਾਫ਼ ਕਰਨ ਅਤੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਸਾਲ ਦੇ ਅੰਤ ਦੀਆਂ ਪੇਸ਼ਕਸ਼ਾਂ ਦੀ ਬਾਰਿਸ਼ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਮਹਿੰਦਰਾ ਸਕਾਰਪੀਓ-ਐਨ, ਮਾਰੂਤੀ ਸੁਜ਼ੂਕੀ ਗ੍ਰੈਂਡ ਵਿਟਾਰਾ, ਹੁੰਡਈ ਕ੍ਰੇਟਾ ਅਤੇ ਮਹਿੰਦਰਾ XUV700 ਵਰਗੇ ਕੁਝ ਮਾਡਲਾਂ ਨੂੰ ਲੰਬੀ ਉਡੀਕ ਸੂਚੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਨੂੰ ਕੋਈ ਛੋਟ ਨਹੀਂ ਮਿਲ ਰਹੀ ਹੈ।
ਵਾਹਨ ਨਿਰਮਾਤਾ ਚੁਣੇ ਹੋਏ ਮਾਡਲਾਂ ‘ਤੇ 5% ਤੋਂ 2.5 ਲੱਖ ਰੁਪਏ ਤੱਕ ਦੀ ਛੋਟ ਦੇ ਰਹੇ ਹਨ। ਇਨ੍ਹਾਂ ਕੰਪਨੀਆਂ ਵਿੱਚ ਟਾਟਾ, ਮਾਰੂਤੀ ਸੁਜ਼ੂਕੀ ਹੁੰਡਈ, ਮਹਿੰਦਰਾ, ਸਕੋਡਾ, ਵੋਲਕਸਵੈਗਨ ਅਤੇ ਜੀਪ ਸ਼ਾਮਲ ਹਨ। ਅਜਿਹੇ ‘ਚ ਜੇਕਰ ਤੁਸੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅਗਲੇ ਤਿੰਨ ਦਿਨ ਤੁਹਾਡੇ ਲਈ ਬਹੁਤ ਮਹੱਤਵਪੂਰਨ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੀ ਕੰਪਨੀ ਕਿਸ ਮਾਡਲ ‘ਤੇ ਕਿੰਨਾ ਡਿਸਕਾਊਂਟ ਦੇ ਰਹੀ ਹੈ।
ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਜਨਵਰੀ ਵਿੱਚ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਜਾ ਰਹੀ ਹੈ। ਕੰਪਨੀ ਨੇ ਪਿਛਲੇ ਮਹੀਨੇ ਦੇ ਮੁਕਾਬਲੇ ਆਲਟੋ, ਐੱਸ-ਪ੍ਰੇਸੋ, ਡਿਜ਼ਾਇਰ ਅਤੇ ਈਕੋ ‘ਤੇ ਨਕਦ ਛੋਟ ਵਧਾ ਦਿੱਤੀ ਹੈ। ਕੰਪਨੀ ਦਸੰਬਰ ‘ਚ Ciaz, Baleno ਅਤੇ Ignis ਵਰਗੇ ਪ੍ਰੀਮੀਅਮ ਮਾਡਲਾਂ ‘ਤੇ ਆਕਰਸ਼ਕ ਆਫਰ ਦੇ ਰਹੀ ਹੈ। ਹਾਲਾਂਕਿ, ਮਾਰੂਤੀ ਨੇ ਨਵੀਂ ਵੈਗਨਆਰ ਅਤੇ ਸੇਲੇਰੀਓ ‘ਤੇ ਛੋਟ ਘਟਾ ਦਿੱਤੀ ਹੈ। Brezza ਅਤੇ Ertiga ‘ਤੇ ਕੋਈ ਆਫਰ ਨਹੀਂ ਹੈ।
ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ‘ਤੇ ਛੋਟ
ਮਾਰੂਤੀ ਸੁਜ਼ੂਕੀ ਐੱਸ-ਪ੍ਰੈਸੋ – 75 ਹਜ਼ਾਰ
ਮਾਰੂਤੀ ਸੁਜ਼ੂਕੀ ਸੇਲੇਰੀਓ – 75 ਹਜ਼ਾਰ
ਟਾਟਾ
ਟਾਟਾ ਮੋਟਰਜ਼ ਨੇ ਵੀ ਜਨਵਰੀ ਤੋਂ ਆਪਣੇ ਯਾਤਰੀ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਕੰਪਨੀ ਨਕਦ ਛੋਟ ਅਤੇ ਐਕਸਚੇਂਜ ਲਾਭਾਂ ਦੀ ਪੇਸ਼ਕਸ਼ ਕਰ ਰਹੀ ਹੈ। ਕੰਪਨੀ ਆਪਣੇ ਸਪੋਰਟਸ ਯੂਟੀਲਿਟੀ ਵ੍ਹੀਕਲ (SUV) Safari ਅਤੇ Harrier ਤੋਂ ਇਲਾਵਾ Tiago ਅਤੇ Tigor ਵਰਗੇ ਹੋਰ ਮਾਡਲਾਂ ‘ਤੇ ਛੋਟ ਦੇ ਰਹੀ ਹੈ।
ਟਾਟਾ ਕਾਰਾਂ ‘ਤੇ ਛੋਟ
ਸਫਾਰੀ – 1 ਲੱਖ
ਹੈਰੀਅਰ – 1 ਲੱਖ
ਟਿਆਗੋ – 38 ਹਜ਼ਾਰ
ਟਿਗੋਰ – 43 ਹਜ਼ਾਰ

ਮਹਿੰਦਰਾ
ਭਾਰਤ ਦੀ ਸਭ ਤੋਂ ਸੁਰੱਖਿਅਤ ਕਾਰ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਆਪਣੇ ਵਾਹਨਾਂ ‘ਤੇ 1 ਲੱਖ ਤੱਕ ਦੀ ਛੋਟ ਦੇ ਰਹੀ ਹੈ।
ਮਹਿੰਦਰਾ ਗੱਡੀਆਂ ‘ਤੇ ਆਫਰ
ਮਰਾਜ਼ੋ – 67,200
ਬੋਲੇਰੋ ਨਿਓ – 95 ਹਜ਼ਾਰ
ਬੋਲੈਰੋ – 95 ਹਜ਼ਾਰ
XUV300 – 1 ਲੱਖ

ਹੁੰਡਈ
Hyundai ਆਪਣੇ ਮਾਡਲਾਂ ਜਿਵੇਂ Aura, Grand i10 ਅਤੇ i20 ‘ਤੇ 43 ਤੋਂ 63 ਹਜ਼ਾਰ ਰੁਪਏ ਤੱਕ ਦੀ ਛੋਟ ਦੇ ਰਹੀ ਹੈ।
ਹੁੰਡਈ ਕਾਰਾਂ ‘ਤੇ ਛੋਟ
ਹੁੰਡਈ ਔਰਾ – 43 ਹਜ਼ਾਰ
Hyundai Grand I10 Nios – 63 ਹਜ਼ਾਰ
Hyundai Grand I20 – 63 ਹਜ਼ਾਰ
ਜੀਪ ਅਤੇ ਨਿਸਾਨ
ਜੀਪ ਆਪਣੀ SUV Meridian ‘ਤੇ ਵੱਧ ਤੋਂ ਵੱਧ 2.50 ਲੱਖ ਰੁਪਏ ਤੱਕ ਦੀ ਛੋਟ ਦੇ ਰਹੀ ਹੈ। ਕੰਪਨੀ ਨੇ ਇਸ ਨੂੰ ਇਸ ਸਾਲ ਮਈ ‘ਚ ਲਾਂਚ ਕੀਤਾ ਸੀ, ਜੋ ਕਿ ਐਂਟਰੀ ਲੈਵਲ SUV ਕੰਪਾਸ ‘ਤੇ ਆਧਾਰਿਤ ਹੈ। ਕੰਪਾਸ ‘ਤੇ ਵੱਧ ਤੋਂ ਵੱਧ 1.50 ਲੱਖ ਰੁਪਏ ਤੱਕ ਦੀ ਛੋਟ ਉਪਲਬਧ ਹੈ। ਇਸ ਦੇ ਨਾਲ ਹੀ ਜਾਪਾਨੀ ਕਾਰ ਨਿਰਮਾਤਾ ਕੰਪਨੀ ਨਿਸਾਨ ਆਪਣੇ ਮੈਗਨਾਈਟ ਅਤੇ ਕਿਕਸ ‘ਤੇ 55 ਤੋਂ 70 ਹਜ਼ਾਰ ਰੁਪਏ ਦੇ ਡਿਸਕਾਊਂਟ ਆਫਰ ਦੇ ਰਹੀ ਹੈ।
ਜੀਪ ਅਤੇ ਨਿਸਾਨ ਕਾਰਾਂ ‘ਤੇ ਛੋਟ
ਜੀਪ ਕੰਪਾਸ – 1.50 ਲੱਖ
ਜੀਪ ਮੈਰੀਡੀਅਨ – 2.50 ਲੱਖ
ਨਿਸਾਨ ਮੇਗਨਾਈਟ – 55 ਹਜ਼ਾਰ
ਨਿਸਾਨ ਕਿਕਸ – 70 ਹਜ਼ਾਰ
ਹੌਂਡਾ
ਹੌਂਡਾ ਆਪਣੀ WR-V ਕਰਾਸਓਵਰ ਅਤੇ ਹੌਂਡਾ ਸਿਟੀ (5ਵੀਂ ਜਨਰੇਸ਼ਨ) ਸੇਡਾਨ ‘ਤੇ 75,000 ਰੁਪਏ ਤੱਕ ਦੀ ਛੋਟ ਦੇ ਰਿਹਾ ਹੈ। ਹਾਲਾਂਕਿ, ਆਫਰ ਸਿਰਫ ਹੌਂਡਾ ਸਿਟੀ ਦੇ ਚੁਣੇ ਹੋਏ ਵੇਰੀਐਂਟਸ ‘ਤੇ ਹੀ ਦਿੱਤੇ ਜਾ ਰਹੇ ਹਨ। ਹੋਂਡਾ ਸਿਟੀ ਦੇ ਡੀਜ਼ਲ ਵੇਰੀਐਂਟ ਨੂੰ ਆਰਡੀਆਈ ਨਿਯਮਾਂ ਕਾਰਨ ਜਲਦੀ ਹੀ ਬੰਦ ਕੀਤਾ ਜਾ ਸਕਦਾ ਹੈ।
ਹੌਂਡਾ ਕਾਰਾਂ ‘ਤੇ ਆਫਰ
ਹੌਂਡਾ ਸਿਟੀ 5ਵੀਂ ਜਨਰੇਸ਼ਨ – 75 ਹਜ਼ਾਰ
ਹੌਂਡਾ ਡਬਲਯੂਆਰਵੀ – 75 ਹਜ਼ਾਰ

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ਕਤਲਕਾਂਡ: 2 ਲੋਕ ਪੁਲਿਸ ਹਿਰਾਸਤ ‘ਚ, ਸੁਪਾਰੀ ਦੇ ਕੇ ਵਾਰਦਾਤ ਦਾ ਸ਼ੱਕ

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇਕ...

 4 ਖਿਡਾਰੀਆਂ ਦੀ ਹਾਦਸੇ ਵਿਚ ਮੌਤ, ਟਰੱਕ ਨਾਲ ਟਕਰਾਈ ਕਾਰ

ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿਚ ਅੱਜ ਸਵੇਰੇ ਇਕ ਭਿਆਨਕ ਹਾਦਸਾ ਵਾਪਰਿਆ। ਪੂਰਵਾਂਚਲ ਐਕਸਪ੍ਰੈਸਵੇਅ 'ਤੇ...

ਸੜਕ ਹਾਦਸੇ ਨੇ ਬੁਝਾਏ ਤਿੰਨ ਘਰਾਂ ਦੇ ਚਿਰਾਗ; ਜੋੜ ਮੇਲਾ ਦੇਖਣ ਜਾਂਦਿਆਂ ਵਾਪਰਿਆ ਹਾਦਸਾ

ਜੋੜ ਮੇਲੇ ਤੋਂ ਪਹਿਲਾਂ ਭਿੱਖੀਵਿੰਡ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਨਾਬਾਲਗਾਂ ਦੀ ਦਰਦਨਾਕ...

 ਹਾਈ ਕੋਰਟ ਵੱਲੋਂ ਈਡੀ ਨੂੰ ਨੋਟਿਸ ਜਾਰੀ; 15 ਦਿਨਾਂ ਅੰਦਰ ਮੰਗਿਆ ਜਵਾਬ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਅਤੇ ਗਮਾਡਾ ਵੱਲੋਂ ਦਾਇਰ ਪਟੀਸ਼ਨ...

‘ਆਪ’ਲੀਡਰ ਨਾਲ ਵਿਆਹ ਕਰਕੇ ਲੱਖਾਂ ਦੇ ਗਹਿਣੇ ਲੈ ਗਈ ਫਰਜ਼ੀ PCS ਅਫਸਰ!

ਫਤਿਹਗੜ੍ਹ ਸਾਹਿਬ ਵਿੱਚ ਇੱਕ ਔਰਤ ਨੇ ਖੁਦ ਨੂੰ PCS ਅਫਸਰ ਦੱਸ ਕੇ ‘ਆਪ’ ਨੇਤਾ...

 PM ਮੋਦੀ ਦਾ 25 ਸਾਲਾਂ ਦਾ ਸਿਆਸੀ ਸਫ਼ਰ, ਵਿਨਾਇਕ ਮੰਦਰ ‘ਚ ਟੇਕਿਆ ਮੱਥਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਰਕਾਰ ਦੇ ਮੁਖੀ ਵਜੋਂ ਆਪਣੇ 25 ਸਾਲ...

 Fake ਮੈਰਿਜ ਕਰਕੇ ਕੈਨੇਡਾ ਜਾਣ ਵਾਲਿਆਂ ਦੀ ਖੈਰ ਨਹੀਂ, 5 ਸਾਲ ਦਾ ਬੈਨ!

ਪੰਜਾਬ ਤੋਂ ਫਰਜ਼ੀ ਵਿਆਹਾਂ ਰਾਹੀਂ ਕੈਨੇਡਾ ਵਿੱਚ ਦਾਖਲ ਹੋਣਾ ਹੁਣ ਸੌਖਾ ਨਹੀਂ ਰਹੇਗਾ। ਇਸ...

‘7-8 ਘੰਟੇ ਫਰੋਲਨ ਮਗਰੋਂ ਕਲੀਨ ਚਿੱਟ ਦੇ ਕੇ ਚਲੀ ਗਈ’, CBI ਰੇਡ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ

ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ CBI ਰੇਡ ਨੂੰ ਲੈ ਕੇ ਦਾਅਵਾ ਕੀਤਾ ਹੈ...

ਭਗਵੰਤ ਮਾਨ ਸਰਕਾਰ ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਦਾ ਹਿੱਸਾ ਬਣਾਇਆ

ਚੰਡੀਗੜ੍ਹ, 03 ਅਕਤੂਬਰ 2026:ਐੱਚਆਈਵੀ, ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ ਦੀ ਜਾਂਚ ਲਈ ਟ੍ਰਿਪਲ ਐੱਚ ਸਕ੍ਰੀਨਿੰਗ ਜਲਦ...