March 11, 2026, 9:00 am
----------- Advertisement -----------
HomeNewsHaryanaਨਸ਼ੇ ਦੇ ਟਿਕਾਣੇ ਦੱਸ ਕੇ ਨਸ਼ਾ ਤਸਕਰਾਂ ਨੂੰ ਪ੍ਰਮੋਟ ਕਰ ਰਹੇ ਹਨ...

ਨਸ਼ੇ ਦੇ ਟਿਕਾਣੇ ਦੱਸ ਕੇ ਨਸ਼ਾ ਤਸਕਰਾਂ ਨੂੰ ਪ੍ਰਮੋਟ ਕਰ ਰਹੇ ਹਨ ਸੰਸਦ ਮੈਂਬਰ ਚਰਨਜੀਤ ਚੰਨੀ: ਬਲਤੇਜ ਪੰਨੂ

Published on

----------- Advertisement -----------

*ਚੰਡੀਗੜ੍ਹ, 7 ਫਰਵਰੀ 2026*ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ‘ਤੇ ਹਮਲਾ ਬੋਲਦਿਆਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰਕੇ ਚਿੱਟੇ (ਨਸ਼ੇ) ਦੇ ਟਿਕਾਣੇ ਦੱਸਣਾ ਇੱਕ ਸੰਸਦ ਮੈਂਬਰ ਦੀ ਬੇਹੱਦ ਘਟੀਆ ਅਤੇ ਗੈਰ-ਜ਼ਿੰਮੇਵਾਰਾਨਾ ਹਰਕਤ ਹੈ। ਇੱਕ ਜ਼ਿੰਮੇਵਾਰ ਅਹੁਦੇ ‘ਤੇ ਬੈਠੇ ਵਿਅਕਤੀ ਨੂੰ ਨਸ਼ਾ ਰੋਕਣ ਦੀ ਬਜਾਏ ਨਸ਼ਾ ਵਿਕਣ ਵਾਲੀਆਂ ਥਾਵਾਂ ਨੂੰ ਪ੍ਰਮੋਟ ਕਰਨਾ ਸ਼ੋਭਾ ਨਹੀਂ ਦਿੰਦਾ।

ਪੰਨੂ ਨੇ ਕਿਹਾ ਕਿ ਚਾਹੇ 10 ਸਾਲਾਂ ਦਾ ਅਕਾਲੀ-ਭਾਜਪਾ ਰਾਜ ਰਿਹਾ ਹੋਵੇ ਜਾਂ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਅਤੇ ਖੁਦ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ, ਇਨ੍ਹਾਂ ਸਾਰਿਆਂ ਨੇ ਪੰਜਾਬ ਵਿੱਚ ਨਸ਼ੇ ਨੂੰ ਫਲਣ-ਫੁੱਲਣ ਦਿੱਤਾ ਅਤੇ ਇਸ ਨੂੰ ਰੋਕਣ ਲਈ ਕਦੇ ਵੀ ਕੋਈ ਠੋਸ ਕਦਮ ਨਹੀਂ ਚੁੱਕੇ।

ਅੱਜ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸਮੂਹ ਸੂਬਾ ਵਾਸੀਆਂ ਨੂੰ ਨਾਲ ਲੈ ਕੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾ ਰਹੀ ਹੈ, ਜਿਸ ਨੇ ਨਸ਼ਾ ਤਸਕਰਾਂ ਵਿੱਚ ਖੌਫ ਪੈਦਾ ਕਰ ਦਿੱਤਾ ਹੈ, ਉਦੋਂ ਚੰਨੀ ਵਰਗੇ ਨੇਤਾ ਵੀਡੀਓ ਪਾ ਕੇ ਇਹ ਦੱਸ ਰਹੇ ਹਨ ਕਿ ਚਿੱਟਾ ਕਿੱਥੇ ਉਪਲਬਧ ਹੈ। ਇਹ ਸਿੱਧੇ ਤੌਰ ‘ਤੇ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਤਾਰਪੀਡੋ ਕਰਨ ਅਤੇ ਨਸ਼ੇ ਦੇ ਸੌਦਾਗਰਾਂ ਦੀ ਮਦਦ ਕਰਨ ਦੀ ਇੱਕ ਸੋਚੀ-ਸਮਝੀ ਸਾਜ਼ਿਸ਼ ਹੈ।

ਬਲਤੇਜ ਪੰਨੂ ਨੇ ਅੱਗੇ ਕਿਹਾ ਕਿ ਇੱਕ ਜ਼ਿੰਮੇਵਾਰ ਜਨਪ੍ਰਤੀਨਿਧ ਦਾ ਕੰਮ ਪੁਲਿਸ ਨੂੰ ਜਾਣਕਾਰੀ ਦੇ ਕੇ ਨਸ਼ੇ ਨੂੰ ਰੁਕਵਾਉਣਾ ਹੁੰਦਾ ਹੈ, ਨਾ ਕਿ ਵੀਡੀਓ ਰਾਹੀਂ ਨਸ਼ੇ ਦੇ ਟਿਕਾਣਿਆਂ ਦਾ ਪ੍ਰਚਾਰ ਕਰਨਾ। ਉਨ੍ਹਾਂ ਸਵਾਲ ਚੁੱਕਿਆ ਕਿ ਕੀ ਚੰਨੀ ਹੁਣ ਨਸ਼ਾ ਵੇਚਣ ਵਾਲਿਆਂ ਦੇ ਬ੍ਰਾਂਡ ਅੰਬੈਸਡਰ ਵਜੋਂ ਕੰਮ ਕਰ ਰਹੇ ਹਨ?

ਪੰਨੂ ਨੇ ਕਿਹਾ ਕਿ ਪੰਜਾਬ ਦੀ ਜਨਤਾ ਦੇਖ ਰਹੀ ਹੈ ਕਿ ਕਿਵੇਂ ਕਾਂਗਰਸ ਦੇ ਨੇਤਾ ਨਸ਼ੇ ਵਿਰੁੱਧ ਜੰਗ ਵਿੱਚ ਸਾਥ ਦੇਣ ਦੀ ਬਜਾਏ ਰੁਕਾਵਟਾਂ ਪੈਦਾ ਕਰ ਰਹੇ ਹਨ। ਉਨ੍ਹਾਂ ਕਾਂਗਰਸ ਪਾਰਟੀ ਅਤੇ ਉਸ ਦੇ ਨੇਤਾਵਾਂ ਤੋਂ ਸਪੱਸ਼ਟੀਕਰਨ ਮੰਗਦਿਆਂ ਪੁੱਛਿਆ ਕਿ ਉਹ ਦੱਸਣ ਕਿ ਉਨ੍ਹਾਂ ਦੀ ਪਾਰਟੀ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਨਾਲ ਖੜ੍ਹੀ ਹੈ ਜਾਂ ਨਸ਼ਾ ਵੇਚਣ ਵਾਲਿਆਂ ਦੇ ਨਾਲ?

ਪੰਨੂ ਨੇ ਚੇਤਾਵਨੀ ਦਿੱਤੀ ਕਿ ਅਜਿਹੀ ਘਟੀਆ ਰਾਜਨੀਤੀ ਨਾਲ ‘ਆਪ’ ਸਰਕਾਰ ਦਾ ਨਸ਼ਾ ਮੁਕਤੀ ਦਾ ਸੰਕਲਪ ਕਮਜ਼ੋਰ ਨਹੀਂ ਹੋਵੇਗਾ। ਸਰਕਾਰ ਨਸ਼ੇ ਦੇ ਖਾਤਮੇ ਤੱਕ ਆਪਣੀ ਜੰਗ ਜਾਰੀ ਰੱਖੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗਰਮੀ ਕਾਰਨ ਸੂਬੇ ’ਚ ਵਧੀ ਬਿਜਲੀ ਦੀ ਮੰਗ, ਪਾਵਰਕਾਮ ਨੇ 6351 ਮੈਗਾਵਾਟ ਬਾਹਰੀ ਸ੍ਰੋਤਾਂ ਤੋਂ ਬਿਜਲੀ ਪ੍ਰਾਪਤ ਕੀਤੀ ਬਿਜਲੀ

ਗਰਮੀ ਵਧਣ ਨਾਲ ਅੱਜ ਸੂਬੇ ਭਰ ਵਿਚ ਬਿਜਲੀ ਦੀ ਮੰਗ 9422 ਮੈਗਾਵਾਟ ਤੱਕ ਪੁੱਜਣ...

ਟਰੰਪ ਨੇ ਪੁਤਿਨ ਨਾਲ ਮੱਧ ਪੂਰਬ ਤਣਾਅ ਤੇ ਯੂਕਰੇਨ ਬਾਰੇ ਫੋਨ ’ਤੇ ਕੀਤੀ ਲੰਬੀ ਗੱਲਬਾਤ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਦੇਰ ਰਾਤ ਆਪਣੇ ਰੂਸੀ ਹਮਅਹੁਦਾ ਵਲਾਦੀਮੀਰ ਪੁਤਿਨ ਨਾਲ...

ਮੈਂ ਆਪਣੇ ਬਿਆਨ ’ਤੇ ਹਾਂ ਕਾਇਮ- ਸੁਖਪਾਲ ਸਿੰਘ ਖਹਿਰਾ

ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ‘ਆਪ’...

ਪੰਜਾਬ ਸਰਕਾਰ ਰਾਜਪੁਰਾ-ਆਕੜ ਲਿੰਕ ਸੜਕ ਦਾ ਨਾਮ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਨਾਮ ‘ਤੇ ਰੱਖੇਗੀ: ਗੁਰਮੀਤ ਸਿੰਘ ਖੁੱਡੀਆਂ

ਚੰਡੀਗੜ੍ਹ, 10 ਮਾਰਚ::ਗੁਰੂ ਸਾਹਿਬਾਨ ਨੂੰ ਸਤਿਕਾਰ ਸਹਿਤ ਇੱਕ ਹੋਰ ਸਨਮਾਨ ਭੇਟ ਕਰਨ ਦੇ ਉਦੇਸ਼...

ਐਸਵੀਕੇਐਮ ਦੇ ਐਨਐਮਆਈਐਮਐਸ ਚੰਡੀਗੜ੍ਹ ਨੇ ‘ਅਨਸਟੌਪੇਬਲ ਹਰ’ ਥੀਮ ਨਾਲ ਹਾਫ ਮੈਰਾਥਨ 2026 ਦੇ ਚੌਥੇ ਐਡੀਸ਼ਨ ਦਾ ਸਫਲਤਾਪੂਰਵਕ ਆਯੋਜਨ ਕੀਤਾ

ਐਨਐਮਆਈਐਮਐਸ ਚੰਡੀਗੜ੍ਹ ਪਿਛਲੇ ਚਾਰ ਸਾਲਾਂ ਤੋਂ ਇਸ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ, ਜੋ...

ਪੰਜਾਬ ਬਜਟ 2026-27: ਸਕੂਲਾਂ ਦੇ ਬੁਨਿਆਦੀ ਢਾਂਚੇ ਲਈ 690 ਕਰੋੜ ਤੇ ਸਿੱਖਿਆ ਖੇਤਰ ਲਈ 19,279 ਕਰੋੜ ਰੁਪਏ ਦਾ ਬਜਟ ਅਲਾਟ

ਆਮ ਆਦਮੀ ਪਾਰਟੀ (ਆਪ) ਸਰਕਾਰ ਪੰਜਾਬ ਵਿਧਾਨ ਸਭਾ ਵਿਚ ਆਪਣੇ ਪੰਜ ਸਾਲਾਂ ਦੇ ਕਾਰਜਕਾਲ...

ਰਾਤ ਨੂੰ ਚਾਪ ਤੇ Momos ਖਾਣ ਮਗਰੋਂ ਭੈਣ ਭਰਾ ਦੀ ਸ਼ੱਕੀ ਹਾਲਾਤਾਂ ਚ ਮੌਤ

ਤਰਨ ਤਾਰਨ ਸ਼ਹਿਰ ਵਿਚ ਭੈਣ-ਭਰਾ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ। ਬੀਤੀ ਰਾਤ...

ਅਮਰੀਕਾ-ਇਜ਼ਰਾਇਲ ਦੇ ਲਗਾਤਾਰ ਹਮਲਿਆਂ ਕਾਰਨ ਈਰਾਨ ਨੇ ਗੁਆਂਢੀ ਮੁਲਕਾਂ ਤੋਂ ਮੰਗੀ ਮੁਆਫੀ- ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਸਾਡੇ ਲਗਾਤਾਰ ਹਮਲਿਆਂ ਕਾਰਨ ਹੀ ਈਰਾਨ ਨੇ...

ਘਰੇਲੂ ਗੈਸ ਸਿਲੰਡਰ 60 ਰੁਪਏ ਮਹਿੰਗਾ, 7 ਮਾਰਚ ਤੋਂ ਨਵੀਆਂ ਦਰਾਂ ਲਾਗੂ ਕੇਂਦਰ ਸਰਕਾਰ ਨੇ...