ਜੇਕਰ ਤੁਸੀਂ ਵੀ ਅਪ੍ਰੈਲ ਮਹੀਨੇ ‘ਚ ਬੈਂਕ ਦੇ ਕੰਮਕਾਜ ਕਰਨ ਦੀ ਯੋਜਨਾ ਬਣਾ ਰਹੇ ਹੋ ਜਾਂ ਬੈਂਕ ਨਾਲ ਜੁੜਿਆ ਕੋਈ ਕੋਈ ਜਰੂਰੀ ਕੰਮ ਹੈ ਤਾਂ RBI ਨੇ ਵੱਡੀ ਜਾਣਕਾਰੀ ਦਿੱਤੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਦੱਸਿਆ ਹੈ ਕਿ ਅਪ੍ਰੈਲ ਮਹੀਨੇ ‘ਚ ਬੈਂਕ 4 ਜਾਂ 5 ਦਿਨ ਨਹੀਂ ਸਗੋਂ 14 ਦਿਨ ਬੰਦ ਰਹਿਣਗੇ।
ਅਪ੍ਰੈਲ ਮਹੀਨੇ ‘ਚ ਕਈ ਜਯੰਤੀ ਅਤੇ ਤਿਓਹਾਰ ਹਨ, ਜਿਸ ਕਾਰਨ ਬੈਂਕ ਬੰਦ ਰਹਿਣਗੇ। ਇਸ ਦੇ ਨਾਲ ਹੀ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਬੈਂਕ ਬੰਦ ਰਹਿੰਦੇ ਹਨ, ਇਸ ਲਈ ਬੈਂਕ ਕਈ ਦਿਨ ਬੰਦ ਰਹਿਣਗੇ। ਦੱਸ ਦੇਈਏ ਕਿ ਇਹ ਬੈਂਕ ਛੁੱਟੀਆਂ ਸੂਬੇ ਦੇ ਹਿਸਾਬ ਨਾਲ ਹਨ, ਇਸ ਲਈ ਤੁਸੀਂ ਆਪਣੇ ਸੂਬੇ ਦੀਆਂ ਛੁੱਟੀਆਂ ਹੇਠਾਂ ਦਿੱਤੀ ਸੂਚੀ ‘ਚ ਦੇਖ ਸਕਦੇ ਹੋ-
ਛੁੱਟੀਆਂ ਦੀ ਸੂਚੀ
1 ਅਪ੍ਰੈਲ (ਸ਼ਨੀਵਾਰ)- ਸਾਲਾਨਾ ਰੱਖ-ਰਖਾਅ ਲਈ ਬੈਂਕ 1 ਅਪ੍ਰੈਲ ਨੂੰ ਬੰਦ ਰਹਿਣਗੇ।
2 ਅਪ੍ਰੈਲ (ਐਤਵਾਰ) – ਐਤਵਾਰ
4 ਅਪ੍ਰੈਲ (ਮੰਗਲਵਾਰ) – ਮਹਾਵੀਰ ਜਯੰਤੀ (ਕਈ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ)
5 ਅਪ੍ਰੈਲ (ਬੁੱਧਵਾਰ) – ਬਾਬੂ ਜਗਜੀਵਨ ਰਾਮ ਜਨਮ ਦਿਨ (ਤੇਲੰਗਾਨਾ)
8 ਅਪ੍ਰੈਲ (ਸ਼ਨੀਵਾਰ)- ਮਹੀਨੇ ਦਾ ਦੂਜਾ ਸ਼ਨੀਵਾਰ
9 ਅਪ੍ਰੈਲ (ਐਤਵਾਰ) – ਐਤਵਾਰ
14 ਅਪ੍ਰੈਲ (ਸ਼ੁੱਕਰਵਾਰ)- ਬਾਬਾ ਸਾਹਿਬ ਅੰਬੇਡਕਰ ਜਯੰਤੀ/ਬੋਹਾਗ ਬਿਹੂ/ ਵਿਸਾਖੀ।
15 ਅਪ੍ਰੈਲ (ਸ਼ਨੀਵਾਰ) – ਵਿਸ਼ੂ / ਬੋਹਾਗ ਬਿਹੂ / ਹਿਮਾਚਲ ਦਿਵਸ / ਬੰਗਾਲੀ ਨਵਾਂ ਸਾਲ
16 ਅਪ੍ਰੈਲ (ਐਤਵਾਰ) – ਐਤਵਾਰ
18 ਅਪ੍ਰੈਲ (ਮੰਗਲਵਾਰ)- ਸ਼ਬ-ਏ-ਕਦਰ
21 ਅਪ੍ਰੈਲ (ਸ਼ੁੱਕਰਵਾਰ) – ਈਦ-ਉਲ-ਫਿਤਰ (ਰਮਜ਼ਾਨ ਈਦ) / ਗੜਿਆ ਪੂਜਾ / ਜਮਤ-ਉਲ-ਵਿਦਾ
22 ਅਪ੍ਰੈਲ (ਸ਼ਨੀਵਾਰ) – ਮਹੀਨੇ ਦਾ ਚੌਥਾ ਸ਼ਨੀਵਾਰ / ਰਮਜ਼ਾਨ ਈਦ (ਈਦ-ਉਲ-ਫਿਤਰ)
23 ਅਪ੍ਰੈਲ (ਐਤਵਾਰ) – ਐਤਵਾਰ
30 ਅਪ੍ਰੈਲ (ਐਤਵਾਰ) – ਐਤਵਾਰ
----------- Advertisement -----------
ਅਪ੍ਰੈਲ ਮਹੀਨੇ ‘ਚ ਕਿੰਨੇ ਦਿਨ ਬੰਦ ਰਹਿਣਗੇ ਬੈਂਕ, ਦੇਖੋ List
Published on
----------- Advertisement -----------
----------- Advertisement -----------












