ਹੈਪੀ ਪਾਸੀਆ ਜਿਸਨੂੰ ਬੀਤੀ ਦਿਨੀਂ ਅਮਰੀਕਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਇਸ ਮਾਮਲੇ ਨੂੰ ਲੈਕੇ ਐਫਬੀਆਈ ਦੇ ਡਾਇਰੈਕਟਰ ਕਾਸ਼ ਪਟੇਲ ਨੇ ਹੁਣ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਦੀ ਗ੍ਰਿਫ਼ਤਾਰੀ ਸਬੰਧੀ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਸਦਾ ਜ਼ਿਕਰ ਕੀਤਾ ਅਤੇ ਖੁਲਾਸਾ ਕੀਤਾ ਕਿ ਹੈਪੀ ਪਾਸੀਅਨ, ਜੋ ਕਿ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਸੀ, ਇੱਕ ਵਿਦੇਸ਼ੀ ਅੱਤਵਾਦੀ ਗਿਰੋਹ ਦਾ ਹਿੱਸਾ ਹੈ ਅਤੇ ਉਸ ‘ਤੇ ਭਾਰਤ ਅਤੇ ਅਮਰੀਕਾ ਦੇ ਪੁਲਿਸ ਸਟੇਸ਼ਨਾਂ ‘ਤੇ ਹਮਲਿਆਂ ਦੀ ਸਾਜ਼ਿਸ਼ ਰਚਣ ਦਾ ਸ਼ੱਕ ਹੈ। ਇਸ ਮਾਮਲੇ ਦੀ ਐਫਬੀਆਈ ਸੈਕਰਾਮੈਂਟੋ ਯੂਨਿਟ ਦੁਆਰਾ ਸਥਾਨਕ ਅਮਰੀਕੀ ਏਜੰਸੀਆਂ ਅਤੇ ਭਾਰਤੀ ਸੁਰੱਖਿਆ ਏਜੰਸੀਆਂ ਦੇ ਤਾਲਮੇਲ ਨਾਲ ਡੂੰਘਾਈ ਨਾਲ ਜਾਂਚ ਕੀਤੀ ਗਈ। ਐਫਬੀਆਈ ਮੁਖੀ ਨੇ ਕਿਹਾ, “ਸਾਰੀਆਂ ਏਜੰਸੀਆਂ ਵਿਚਕਾਰ ਤਾਲਮੇਲ ਸ਼ਾਨਦਾਰ ਸੀ। ਅਸੀਂ ਨਿਆਂ ਯਕੀਨੀ ਬਣਾਵਾਂਗੇ। ਐਫਬੀਆਈ ਹਿੰਸਾ ਫੈਲਾਉਣ ਵਾਲੇ ਲੋਕਾਂ ਨੂੰ ਲੱਭਦਾ ਰਹੇਗਾ, ਉਹ ਜਿੱਥੇ ਵੀ ਹੋਣ।”
----------- Advertisement -----------
ਹੈਪੀ ਪਾਸੀਆ ਦੀ ਗ੍ਰਿਫ਼ਤਾਰੀ ‘ਤੇ FBI ਡਾਇਰੈਕਟਰ ਦਾ ਬਿਆਨ
Published on
----------- Advertisement -----------