ਡਰੱਗਜ਼ ਮਾਮਲੇ ‘ਚ ਫਸੇ ਦਿੱਗਜ ਅਕਾਲੀ ਆਗੂ ਬਿਕਰਮ ਮਜੀਠੀਆ ਬੁੱਧਵਾਰ ਯਾਨੀ ਅੱਜ ਸਵੇਰੇ 11 ਵਜੇ ਮੋਹਾਲੀ ‘ਚ ਜਾਂਚ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ। ਇੱਥੇ ਏਆਈਜੀ ਬਲਰਾਜ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਉਨ੍ਹਾਂ ਤੋਂ ਪੁੱਛਗਿੱਛ ਕਰੇਗੀ। ਪੰਜਾਬ ਹਰਿਆਣਾ ਹਾਈਕੋਰਟ ਨੇ ਮਜੀਠੀਆ ਨੂੰ ਅੰਤਰਿਮ ਜ਼ਮਾਨਤ ਦਿੰਦੇ ਹੋਏ ਉਨ੍ਹਾਂ ਨੂੰ ਮੋਹਾਲੀ ਸਟੇਟ ਕ੍ਰਾਈਮ ਬ੍ਰਾਂਚ ‘ਚ ਪੇਸ਼ ਹੋਣ ਲਈ ਕਿਹਾ ਸੀ।
ਹਾਈ ਕੋਰਟ ਨੇ ਮਜੀਠੀਆ ਨੂੰ ਸ਼ਰਤੀਆ ਜ਼ਮਾਨਤ ਦੇ ਦਿੱਤੀ ਸੀ, ਜਿਸ ਵਿੱਚ ਹਾਈ ਕੋਰਟ ਨੇ ਕਿਹਾ ਸੀ ਕਿ ਮਜੀਠੀਆ ਨੂੰ ਲੋੜ ਪੈਣ ‘ਤੇ ਜਾਂਚ ਏਜੰਸੀ ਅੱਗੇ ਪੇਸ਼ ਹੋਣਾ ਪਵੇਗਾ। ਅਗਲੀ ਸੁਣਵਾਈ ਤੱਕ ਮਜੀਠੀਆ ਦੇਸ਼ ਨਹੀਂ ਛੱਡਣਗੇ। ਮਜੀਠੀਆ ਆਪਣਾ ਮੋਬਾਈਲ ਨੰਬਰ ਜਾਂਚ ਏਜੰਸੀ ਨੂੰ ਦੇਣਗੇ। ਜੋ ਹਰ ਸਮੇਂ ਉਪਲਬਧ ਹੈ ਅਤੇ 24 ਘੰਟੇ ਚਾਲੂ ਰਹੇਗੀ। ਮਜੀਠੀਆ ਡਾਇਰੈਕਟ ਜਾਂ ਇਨ ਡਾਇਰੈਕਟ ਇਸ ਕੇਸ ਨਾਲ ਜੁੜੇ ਕਿਸੇ ਵੀ ਗਵਾਹ ਜਾਂ ਵਿਅਕਤੀ ਨਾਲ ਸੰਪਰਕ ਨਹੀਂ ਕਰਨਗੇ। ਮਜੀਠੀਆ ਵਟਸਐਪ ਰਾਹੀਂ ਜਾਂਚ ਏਜੰਸੀ ਨਾਲ ਆਪਣੀ ਲਾਈਵ ਲੋਕੇਸ਼ਨ ਸਾਂਝੀ ਕਰਨਗੇ। ਮਜੀਠੀਆ ਨੂੰ 438(2) ਸੀਆਰਪੀਸੀ ਤਹਿਤ ਨਿਰਧਾਰਤ ਸਾਰੀਆਂ ਸ਼ਰਤਾਂ ਦੀ ਪਾਲਣਾ ਕਰਨੀ ਪਵੇਗੀ।












