October 8, 2026, 7:32 pm
----------- Advertisement -----------
HomeNewsBreaking News2027 ਚੋਣਾਂ ਤੋਂ ਪਹਿਲਾਂ BJP ਦੀ ਨਵੀਂ ਟੀਮ, ਮਨਪ੍ਰੀਤ ਬਾਦਲ ਨੂੰ ਵੱਡੀ...

2027 ਚੋਣਾਂ ਤੋਂ ਪਹਿਲਾਂ BJP ਦੀ ਨਵੀਂ ਟੀਮ, ਮਨਪ੍ਰੀਤ ਬਾਦਲ ਨੂੰ ਵੱਡੀ ਜ਼ਿੰਮੇਵਾਰੀ

Published on

----------- Advertisement -----------

ਭਾਜਪਾ ਨੇ 2027 ਦੀਆਂ ਚੋਣਾਂ ਤੋਂ ਪਹਿਲਾਂ ਆਪਣੀ ਕੌਮੀ ਟੀਮ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਪ੍ਰਧਾਨ ਨਿਤਿਨ ਨਵੀਨ ਵੱਲੋਂ ਜਾਰੀ ਕੀਤੀ ਗਈ ਨਵੀਂ ਟੀਮ ਵਿੱਚ ਪੰਜਾਬ ਨੂੰ ਵੀ ਅਹਿਮ ਨੁਮਾਇੰਦਗੀ ਮਿਲੀ ਹੈ।

ਪੰਜਾਬ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ ਨੂੰ ਭਾਜਪਾ ਦਾ ਕੌਮੀ ਉਪ ਪ੍ਰਧਾਨ ਬਣਾਇਆ ਗਿਆ ਹੈ, ਜਦਕਿ ਪੰਜਾਬ ਨਾਲ ਸਬੰਧਤ ਤਰੁਣ ਚੁੱਘ ਨੂੰ ਮੁੱਖ ਦਫ਼ਤਰ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਨਵੀਂ ਟੀਮ ਵਿੱਚ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਅਤੇ ਰਾਮ ਮਾਧਵ ਸਮੇਤ ਕਈ ਵੱਡੇ ਚਿਹਰਿਆਂ ਨੂੰ ਕੌਮੀ ਪੱਧਰ ’ਤੇ ਅਹਿਮ ਅਹੁਦੇ ਦਿੱਤੇ ਗਏ ਹਨ। ਸਮ੍ਰਿਤੀ ਈਰਾਨੀ ਨੂੰ ਵੀ ਕੌਮੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਮਿਲੀ ਹੈ।

13 ਕੌਮੀ ਉਪ ਪ੍ਰਧਾਨਾਂ ਵਿੱਚ ਮਨਪ੍ਰੀਤ ਬਾਦਲ

ਭਾਜਪਾ ਦੀ ਨਵੀਂ ਟੀਮ ਵਿੱਚ ਵਸੁੰਧਰਾ ਰਾਜੇ ਸਿੰਧੀਆ, ਤੀਰਥ ਸਿੰਘ ਰਾਵਤ, ਰਾਮ ਮਾਧਵ, ਬੈਜਯੰਤ ਜੈ ਪਾਂਡਾ, ਡੀ. ਪੁਰੰਦੇਸ਼ਵਰੀ, ਰੇਖਾ ਵਰਮਾ, ਵਰਸ਼ਾਬੇਨ ਨਰਿੰਦਰਭਾਈ ਦੋਸ਼ੀ, ਭਾਰਤੀ ਪ੍ਰਵੀਨ ਪਵਾਰ, ਮਨਪ੍ਰੀਤ ਸਿੰਘ ਬਾਦਲ, ਲਾਲ ਸਿੰਘ ਆਰੀਆ, ਐੱਮ. ਨਾਗਰਾਜ, ਤਾਰਿਕ ਮਨਸੂਰ ਅਤੇ ਮਧੂਚੰਦਰ ਨੂੰ ਕੌਮੀ ਉਪ ਪ੍ਰਧਾਨ ਬਣਾਇਆ ਗਿਆ ਹੈ।

ਇਨ੍ਹਾਂ ਆਗੂਆਂ ਨੂੰ ਮਿਲੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ

ਪਾਰਟੀ ਨੇ ਕਵਿਤਾ ਪਾਟੀਦਾਰ, ਕੇ. ਸੁਰੇਂਦਰਨ, ਡਾ. ਭੋਲਾ ਸਿੰਘ, ਡਾ. ਪ੍ਰਦੀਪ ਵਰਮਾ, ਸੰਦੀਪ ਪਾਠਕ, ਫਾਂਗਨੋਨ ਕੋਨਯਕ, ਸੰਗੀਤਾ ਯਾਦਵ, ਅਨਿਲ ਐਂਟਨੀ, ਡਾ. ਐੱਮ. ਵੈਂਕਟੇਸ਼ਨ, ਮਨੋਜ ਤਿੱਗਾ ਅਤੇ ਸਿਧਾਰਥ ਸ਼ੰਭੂ ਨੂੰ ਕੌਮੀ ਜਨਰਲ ਸਕੱਤਰ ਨਿਯੁਕਤ ਕੀਤਾ ਹੈ।

ਪੰਜਾਬ ਦੇ ਦੋ ਆਗੂਆਂ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਰਣਨੀਤੀ ਲਈ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦਿਲਜੀਤ ਦੇ ਪਿੰਡ ਦੋਸਾਂਝ ਕਲਾਂ ‘ਚ ਕੰਧਾਂ ‘ਤੇ ਲਿਖੇ ਮਿਲੇ ਖਾਲਿਸਤਾਨ ਪੱਖੀ ਨਾਅਰੇ, ਪੁਲਿਸ ਜਾਂਚ ‘ਚ ਜੁਟੀ

ਫਿਲੌਰ ਨੇੜੇ ਪੈਂਦੇ ਪਿੰਡ ਦੋਸਾਂਝ ਕਲਾਂ ‘ਚ ਕੰਧਾਂ ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਜਾਣ...

ਰਾਜਵੀਰ ਜਵੰਧਾ ਦੀ ਪਹਿਲੀ ਬਰਸੀ ‘ਤੇ ਪਰਿਵਾਰ ਨੇ ਪਾਈ ਭਾਵੁਕ ਪੋਸਟ

ਅੱਜ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਧਾ ਦੀ ਮੌਤ ਨੂੰ ਇੱਕ ਸਾਲ ਹੋ...

ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਪਹੁੰਚੇਗਾ ਦਿੱਲੀ

ਅੰਤਰਰਾਸ਼ਟਰੀ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ, ਪਾਕਿਸਤਾਨ ਸਰਕਾਰ ਨੇ 50 ਸਿੱਖ ਸ਼ਰਧਾਲੂਆਂ ਦੇ...

ਜ਼ੀਰਕਪੁਰ ਦੇ ਨੇਚਰ ਪਾਰਕ ’ਚ ਮਿਲੀ ਗਰਦਨ ਕਟੀ ਲਾਸ਼

ਮੋਹਾਲੀ ਦੇ ਜ਼ੀਰਕਪੁਰ ਸਥਿਤ ਪੀਰਮੁਛੱਲਾ ਨੇਚਰ ਪਾਰਕ ਵਿੱਚ ਵੀਰਵਾਰ ਸਵੇਰੇ ਇੱਕ ਵਿਅਕਤੀ ਦੀ ਗਰਦਨ...

ਜੰਮੂ-ਕਸ਼ਮੀਰ ਦੇ ਰਾਮਬਨ ਵਿਚ ਡੂੰਘੀ ਖੱਡ ਵਿਚ ਡਿੱਗੀ ਇਕ SUV, 2 ਦੀ ਮੌਤ

ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਦੇਰ ਰਾਤ ਇਕ SUV ਸੜਕ ਤੋਂ ਤਿਲਕ ਕੇ ਡੂੰਘੀ...

ਸੰਗਰੂਰ ਦੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਜਗਦੇਵ ਸਿੰਘ ਗਾਗਾ ਖ਼ਿਲਾਫ਼ ਜ਼ਬਰ ਜਨਾਹ ਦਾ ਮਾਮਲਾ ਦਰਜ

ਸੰਗਰੂਰ ਦੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਜਗਦੇਵ ਸਿੰਘ ਗਾਗਾ ਖ਼ਿਲਾਫ਼ ਥਾਣਾ ਸਿਟੀ ਸੁਨਾਮ ਵਿੱਚ...

ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ, ਮੈਡ ਸੰਧੂ ਕਤਲ ਮਾਮਲੇ ਵਿਚ ਮੁੱਖ ਸ਼ੂਟਰ ਅਹਿਮਦਾਬਾਦ ਤੋਂ ਕਾਬੂ

 ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ...

ਚਾਵਲਾ ਮਾਮਲੇ ਦੀ ਜਾਂਚ ਲਈ SIT ਦਾ ਗਠਨ, ਬਲਤੇਜ ਪੰਨੂ ਨੇ ਮੁੜ ਚੁੱਕੇ SGPC ਪ੍ਰਧਾਨ ਧਾਮੀ ‘ਤੇ ਸਵਾਲ

ਪੰਜਾਬ ਸਰਕਾਰ ਵੱਲੋਂ ਅਮਰਜੀਤ ਚਾਵਲਾ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਦਾ...

 ਰਾਜੋਆਣਾ ਨੂੰ ਫਾਂਸੀ ਤੋਂ ਰਾਹਤ ਮਿਲੇਗੀ? ਰਹਿਮ ਪਟੀਸ਼ਨ ‘ਤੇ 28 ਨੂੰ ਸੁਣਵਾਈ

ਸੁਪਰੀਮ ਕੋਰਟ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ...