September 30, 2026, 5:00 am
----------- Advertisement -----------
HomeNewsBreaking News‘ਆਪ’ ਨੇ ਸਿੱਖਾਂ ਖ਼ਿਲਾਫ਼ ਕਿਰਨ ਬੇਦੀ ਦੀ ਵਿਵਾਦਿਤ ਟਿੱਪਣੀ ਦੀ ਕੀਤੀ ਨਿੰਦਾ

‘ਆਪ’ ਨੇ ਸਿੱਖਾਂ ਖ਼ਿਲਾਫ਼ ਕਿਰਨ ਬੇਦੀ ਦੀ ਵਿਵਾਦਿਤ ਟਿੱਪਣੀ ਦੀ ਕੀਤੀ ਨਿੰਦਾ

Published on

----------- Advertisement -----------

ਚੰਡੀਗੜ੍ਹ, 14 ਜੂਨ 2022 : – ਦੇਸ਼ ਦੀ ਪਹਿਲੀ ਮਹਿਲਾ IPS ਅਫ਼ਸਰ ਕਿਰਨ ਬੇਦੀ ਨੇ ਸਿੱਖਾਂ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਦਰਅਸਲ, ਕਿਰਨ ਬੇਦੀ ਨੇ ਆਪਣੀ ਕਿਤਾਬ ‘ਫੀਅਰਲੈੱਸ ਗਵਰਨੈਂਸ’ ਦੇ ਹਿੰਦੀ ਐਡੀਸ਼ਨ ਨੂੰ ਲਾਂਚ ਕਰਨ ਮੌਕੇ ’12 ਵਜੇ ਵਾਲੀ’ ਟਿੱਪਣੀ ਕਰ ਕੇ ਸਿਖਾਂ ਦਾ ਮਜ਼ਾਕ ਉਡਾਇਆ ਹੈ। ਭਾਰਤੀ ਜਨਤਾ ਪਾਰਟੀ ਦੀ ਆਗੂ ਅਤੇ ਸਾਬਕਾ ਆਈ.ਪੀ.ਐਸ ਅਧਿਕਾਰੀ ਕਿਰਨ ਬੇਦੀ ਵੱਲੋਂ ਇੱਕ ਸਮਾਰੋਹ ’ਚ ਸਿੱਖਾਂ ਦਾ ਮਜ਼ਾਕ ਉਡਾਉਣ ਦੀ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼ਖਤ ਨਿੰਦਾ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਕਿਰਨ ਬੇਦੀ ਤੁਰੰਤ ਸਿੱਖ ਕੌਮ ਅਤੇ ਸਾਰੇ ਮੁਲਕ ਕੋਲੋਂ ਤੁਰੰਤ ਮੁਆਫ਼ੀ ਮੰਗੇ। ਜ਼ਿਕਰਯੋਗ ਹੈ ਕਿ ਭਾਜਪਾ ਦੀ ਆਗੂ ਕਿਰਨ ਬੇਦੀ ਨੇ ਚਨੇਈ ’ਚ ਇੱਕ ਕਿਤਾਬ ਰਿਲੀਜ਼ ਸਮਾਰੋਹ ਦੌਰਾਨ ਸਿੱਖਾਂ ਦਾ ਮੁਜ਼ਾਕ ਉਡਾਇਆ ਅਤੇ ਗੈਰਵਾਜਬ ਟਿੱਪਣੀਆਂ ਕੀਤੀਆਂ, ਜਿਸ ਦੀ ਵੀਡੀਓ ਜਾਰੀ ਹੋਣ ਤੋਂ ਬਾਅਦ ਸਖ਼ਤ ਅਲੋਚਨਾ ਹੋ ਰਹੀ ਹੈ।
ਸਿੱਖਾਂ ਖ਼ਿਲਾਫ਼ ਭਾਜਪਾ ਆਗੂ ਦੀਆਂ ਟਿੱਪਣੀਆਂ ਦੀ ਨਿੰਦਾ ਕਰਦਿਆਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਪ੍ਰਭਾਰੀ ਜਰਨੈਲ ਸਿੰਘ ਨੇ ਆਪਣੇ ਟਵਿੱਟਰ ’ਤੇ ਲਿਖਿਆ, ‘ ਜਦੋਂ ਮੁਗਲ ਭਾਰਤ ਨੂੰ ਲੁੱਟ ਰਹੇ ਸਨ ਅਤੇ ਔਰਤਾਂ ਨੂੰ ਚੁੱਕ ਕੇ ਲੈ ਜਾਂਦੇ ਸਨ ਤਾਂ ਸਿੱਖ ਉਨ੍ਹਾਂ ਨਾਲ ਲੜਨ ਅਤੇ ਸਾਡੀਆਂ ਭੈਣਾ , ਬੇਟੀਆਂ ਦੀ ਰੱਖਿਆ ਲਈ 12 ਵਜੇ ਮੁਗਲਾਂ ’ਤੇ ਹਮਲੇ ਕਰਦੇ ਸਨ। ਇਹ ਹੈ 12 ਵਜੇ ਦਾ ਇਤਿਹਾਸ। ਸ਼ਰਮ ਆਉਂਦੀ ਹੈ ਭਾਜਪਾ ਦੀ ਘਟੀਆ ਮਾਨਸਿਕਤਾ ਵਾਲੇ ਆਗੂਆਂ ’ਤੇ ਜਿਹੜੇ ਸਿੱਖਾਂ ਨੂੰ ਇੱਜਤ ਦੇਣ ਦੀ ਥਾਂ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ।’’
ਕਿਰਨ ਬੇਦੀ ਦੀ ਇਸ ਟਿੱਪਣੀ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਸੋਸ਼ਲ ਮੀਡੀਆ ’ਤੇ ਵੀ ਉਨ੍ਹਾਂ ਦਾ ਲਗਾਤਾਰ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ । ‘ਆਪ’ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ, ‘‘ਭਾਜਪਾ ਆਗੂ ਕਿਰਨ ਬੇਦੀ ਵੱਲੋਂ ਸਿੱਖਾਂ ਖ਼ਿਲਾਫ਼ ਦਿੱਤਾ ਬਿਆਨ ਬਹੁਤ ਹੀ ਮੰਦਭਾਗਾ ਹੈ। ਜਾਂ ਤਾਂ ਕਿਰਨ ਬੇਦੀ ਨੂੰ ਇਤਿਹਾਸ ਦੀ ਜਾਣਕਾਰੀ ਨਹੀਂ, ਜੇ ਜਾਣਕਾਰੀ ਨਹੀਂ ਹੈ ਤਾਂ ਉਨ੍ਹਾਂ ਦੀ ਵਿਦਵਤਾ ’ਤੇ ਤਰਸ ਆਉਂਦਾ ਹੈ, ਪਰ ਜੇ ਕਿਰਨ ਬੇਦੀ ਨੇ ਜਾਣਬੁੱਝ ਕੇ ਸਿੱਖ ਕੌਮ ਦਾ ਮਜ਼ਾਕ ਉਡਾਉਣੀ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹ ਕਿਰਨ ਬੇਦੀ ਲਈ ਸ਼ਰਮਨਾਕ ਗੱਲ ਹੈ।’’ ਕੰਗ ਨੇ ਕਿਹਾ ਕਿ ਉਹ ਕਿਰਨ ਬੇਦੀ ਨੂੰ ਦੱਸਣਾ ਚਾਹੁੰਦੇ ਹਨ ਕਿ ਜਦੋਂ ਦੇਸ਼ ਵਿੱਚ ਮੁਗਲ ਹਮਲਾਵਰਾਂ ਅਤੇ ਰਾਜਿਆਂ ਦਾ ਅੱਤਿਆਚਾਰ ਹੁੰਦਾ ਸੀ ਅਤੇ ਉਹ ਦੇਸ਼ ਦੀਆਂ ਬਹੁ ਬੇਟੀਆਂ ਦੀ ਇੱਜਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਦੇ ਸਨ ਤਾਂ ਸਿੱਖ ਕੌਮ ਇਨਾਂ ਹਮਲਾਵਰਾਂ ਅਤੇ ਰਾਜਿਆਂ ਖ਼ਿਲਾਫ਼ ਲੜਾਈ ਲੜਨ ਦਾ ਬਿਗਲ (ਹਮਲਾ ਕਰਨ ਦਾ) ਰਾਤ ਨੂੰ 12 ਵਜੇ ਵਜਾਉਂਦੇ ਸਨ। ਉਨ੍ਹਾਂ ਕਿਹਾ ਕਿ ਇਹ ਕਿਰਨ ਬੇਦੀ ਦੀ ਖੁੱਦਗਰਜੀ ਦੀ ਸਿਖ਼ਰ ਹੈ, ਕਿਉਂਕਿ ਕਿਰਨ ਬੇਦੀ ਪੰਜਾਬ ਨਾਲ ਸੰਬੰਧ ਰੱਖਦੀ ਹੈ, ਪਰ ਆਪਣੀ ਸਿਆਸੀ ਆਕਿਆਂ ਨੂੰ ਖੁਸ਼ ਕਰਨ ਲਈ ਆਪਣੀ ਧਰਤੀ ਦੇ ਲੋਕਾਂ ਦਾ ਮਜ਼ਾਕ ਉਡਾ ਰਹੀ ਹੈ। ਇਸ ਲਈ ਕਿਰਨ ਬੇਦੀ ਨੂੰ ਆਪਣੇ ਇਸ ਮੰਦਭਾਗੇ ਬਿਆਨ ਲਈ ਸਿੱਖ ਕੌਮ ਅਤੇ ਸਾਰੇ ਮੁਲਕ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਇਸੇ ਤਰ੍ਹਾਂ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕੀਤਾ, ‘‘ਤੁਹਾਨੂੰ ਆਪਣੀ ਸੋਚ ’ਤੇ ਸ਼ਰਮ ਆਉਣੀ ਚਾਹੀਦੀ ਏ। ਸਿੱਖਾਂ ਦਾ ਇਤਿਹਾਸ ਅਤੇ ਭਾਰਤ ਲਈ ਸਿੱਖਾਂ ਦੇ ਯੋਗਦਾਨ ਬਾਰੇ ਪੜ੍ਹੋ। ਭਾਜਪਾ ਘਟੀਆ ਸੋਚ ਵਾਲੇ ਆਗੂਆਂ ਦਾ ਕਾਰਖਾਨਾ ਹੈ। ਬੀਜੇਪੀ ਚੁੱਪ ਕਿਉਂ ਹੈ?’’

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੰਡੀਗੜ੍ਹ ਹੈੱਡ ਕਾਂਸਟੇਬਲ ਕਤਲ ਕਾਂਡ: ਪੁੱਤ ਨੂੰ ਹਥਿਆਰ ਦੇਣ ਵਾਲਾ ਹਰਿਦੁਆਰ ਤੋਂ ਗ੍ਰਿਫ਼ਤਾਰ, ਮਿਲਿਆ 4 ਦਿਨਾਂ ਦਾ ਰਿਮਾਂਡ

ਚੰਡੀਗੜ੍ਹ ਦੇ ਸੈਕਟਰ-22 ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਨਿਤਿਨ ਦੇ ਸਨਸਨੀਖੇਜ਼ ਕਤਲ...

‘ਮੈਂ ਕਿਸੇ ਧਰਮ ਖਿਲਾਫ ਨਹੀਂ ਬੋਲਿਆ’, ਵਿਵਾਦ ‘ਤੇ ਬੋਲੇ ਧੀਰੇਂਦਰ ਸ਼ਾਸਤਰੀ

ਪੰਡਤ ਧੀਰੇਂਦਰ ਸ਼ਾਸਤਰੀ ਵੱਲੋਂ ਲੁਧਿਆਣਾ ਵਿੱਚ ਕਥਾ ਦੌਰਾਨ ਕੀਤੀਆਂ ਗਈਆਂ ਕੁਝ ਟਿੱਪਣੀਆਂ ‘ਤੇ ਪੰਜਾਬ...

ਅਮਰੀਕਾ ਭਾਰਤ ਸਮੇਤ 20 ਦੇਸ਼ਾਂ ਤੋਂ ਆਉਣ ਵਾਲੀਆਂ ਕੁਝ ਦਵਾਈਆਂ ‘ਤੇ ਡਿਊਟੀ ਨਹੀਂ ਲਗਾਏਗਾ

ਸੰਯੁਕਤ ਰਾਜ ਅਮਰੀਕਾ ਭਾਰਤ ਸਮੇਤ 20 ਦੇਸ਼ਾਂ ਤੋਂ ਆਯਾਤ ਕੀਤੀਆਂ ਜਾਣ ਵਾਲੀਆਂ ਦੁਰਲੱਭ ਬਿਮਾਰੀਆਂ...

‘ਮਿਸ ਪ੍ਰਿਟੀ ਇੰਡੀਆ’ ਨਿਧੀ ਤਿਵਾੜੀ ਨੇ ਚੁੱਕਿਆ ਖੌਫਨਾਕ ਕਦਮ, ਇੰਫਲੂਐਂਸਰ ਦੇ ਸਨ 16 ਲੱਖ Followers

ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ ਦੇ ਮੋਰਵਾ ਥਾਣਾ ਖੇਤਰ ਦੇ ਭੂਸਾ ਮੋਡ ਤੋਂ ਇੱਕ ਹੈਰਾਨ...

ਸੰਗਰੂਰ ਦੇ ਗੁਰਦੁਆਰਾ ਸਾਹਿਬ ਵਿੱਚ ਵੜੇ 4 ਬਦਮਾਸ਼, ਸੇਵਾਦਾਰ ਨੂੰ ਮਾਰੀ ਗੋਲੀ, CCTV ‘ਚ ਕੈਦ ਵਾਰਦਾਤ

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਦਿੜਬਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਬੜਰੁੱਖਾਂ ਤੋਂ ਇੱਕ...

ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ, ਮੁਆਫ਼ੀ ਮੰਗੋ ਨਹੀਂ ਤਾਂ ਕਾਨੂੰਨੀ ਕਾਰਵਾਈ ਲਈ ਰਹੋ ਤਿਆਰ

ਲੁਧਿਆਣਾ ਵਿੱਚ ਸ਼ਾਹੀ ਇਮਾਮ ਨੇ ਧਾਰਮਿਕ ਕਥਾ ਦੌਰਾਨ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਵੱਲੋਂ ਇਸਲਾਮ...

ਝੋਨੇ ਦੀ ਖਰੀਦ ਲਈ ਪੰਜਾਬ ਸਰਕਾਰ ਨੂੰ 42,786 ਕਰੋੜ ਰੁਪਏ ਦੀ CCL ਮਨਜ਼ੂਰ, 1 ਅਕਤੂਬਰ ਤੋਂ ਸਰਕਾਰੀ ਖਰੀਦ ਸ਼ਰੂ

ਪੰਜਾਬ ‘ਚ ਝੋਨੇ ਦੀ ਸਰਕਾਰੀ ਖਰੀਦ ਦਾ ਸੀਜ਼ਨ 1 ਅਕਤੂਬਰ ਤੋਂ ਅਧਿਕਾਰਤ ਤੌਰ ‘ਤੇ...

ਰਾਜੋਆਣਾ ਨੂੰ ਜੇਲ੍ਹ ‘ਚ ਮਿਲਣ ਪਹੁੰਚੇ ਜਥੇਦਾਰ ਗੜਗੱਜ, ਪਟੀਸ਼ਨ ‘ਤੇ ਜਲਦੀ ਫੈਸਲਾ ਕਰਨ ਦੀ ਮੰਗ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ...

ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਕਸ਼ਨ, ਰੂਪ ਕੌਰ ਸੰਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਬਰਖ਼ਾਸਤ

ਸ਼੍ਰੋਮਣੀ ਅਕਾਲੀ ਦਲ ਨੇ ਰੂਪ ਕੌਰ ਸੰਧੂ ‘ ਤੇ ਵੱਡਾ ਐਕਸ਼ਨ ਲਿਆ ਹੈ। ਅਕਾਲਈ...