ਬਾਲੀਵੁੱਡ ਅਦਾਕਾਰ ਗੋਵਿੰਦਾ ਸ਼ਿਵ ਸੈਨਾ (ਸ਼ਿੰਦੇ ਧੜਾ) ਵਿੱਚ ਸ਼ਾਮਲ ਹੋ ਗਏ ਹਨ। ਉਹ ਵੀਰਵਾਰ (28 ਮਾਰਚ) ਸ਼ਾਮ ਕਰੀਬ 5 ਵਜੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਨਾਲ ਸ਼ਿਵ ਸੈਨਾ ਦੇ ਦਫ਼ਤਰ ਪਹੁੰਚੇ। ਕੁਝ ਸਮੇਂ ਬਾਅਦ ਉਹ ਪਾਰਟੀ ਵਿਚ ਸ਼ਾਮਲ ਹੋ ਗਏ।ਗੋਵਿੰਦਾ ਮੁੰਬਈ ਦੀ ਉੱਤਰ-ਪੱਛਮੀ ਲੋਕ ਸਭਾ ਸੀਟ ਤੋਂ ਚੋਣ ਲੜ ਸਕਦੇ ਹਨ। ਇਸ ਸੀਟ ‘ਤੇ ਊਧਵ ਧੜੇ ਦੀ ਸ਼ਿਵ ਸੈਨਾ ਨੇ ਅਮੋਲ ਕੀਰਤੀਕਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ।
ਪਾਰਟੀ ‘ਚ ਸ਼ਾਮਲ ਹੋਣ ਤੋਂ ਬਾਅਦ ਗੋਵਿੰਦਾ ਨੇ ਕਿਹਾ, ‘ਮੈਂ ਸੋਚਿਆ ਸੀ ਕਿ ਮੈਂ ਦੁਬਾਰਾ ਰਾਜਨੀਤੀ ‘ਚ ਨਹੀਂ ਆਵਾਂਗਾ ਪਰ ਹੁਣ ਮੈਂ ਸ਼ਿਵ ਸੈਨਾ ‘ਚ ਸ਼ਾਮਲ ਹੋ ਰਿਹਾ ਹਾਂ ਅਤੇ ਮੇਰੇ ਲਈ ਇਹ ਭਗਵਾਨ ਦਾ ਆਸ਼ੀਰਵਾਦ ਹੈ।’ ਇਸ ਦੇ ਨਾਲ ਹੀ ਇਸ ਦੌਰਾਨ ਅਦਾਕਾਰ ਨੇ ਸੀਐਮ ਏਕਨਾਥ ਸ਼ਿੰਦੇ ਦੀ ਵੀ ਤਾਰੀਫ ਕੀਤੀ।
ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗੋਵਿੰਦਾ ਲੋਕ ਸਭਾ ਚੋਣ ਲੜਨਗੇ। ਇਸ ਤੋਂ ਪਹਿਲਾਂ 2004 ‘ਚ ਉਨ੍ਹਾਂ ਨੇ ਕਾਂਗਰਸ ਦੀ ਟਿਕਟ ‘ਤੇ ਮੁੰਬਈ ਉੱਤਰੀ ਤੋਂ ਲੋਕ ਸਭਾ ਚੋਣ ਲੜੀ ਸੀ। ਉਨ੍ਹਾਂ ਨੇ ਭਾਜਪਾ ਦੇ ਰਾਮ ਨਾਇਕ ਨੂੰ 48,271 ਵੋਟਾਂ ਨਾਲ ਹਰਾਇਆ ਸੀ। ਗੋਵਿੰਦਾ 2004 ਤੋਂ 2009 ਤੱਕ ਸੰਸਦ ਮੈਂਬਰ ਰਹੇ।
----------- Advertisement -----------
ਸ਼ਿਵ ਸੈਨਾ ‘ਚ ਸ਼ਾਮਿਲ ਹੋਏ ਦਿੱਗਜ ਅਦਾਕਾਰ ਗੋਵਿੰਦਾ
Published on
----------- Advertisement -----------
----------- Advertisement -----------