ਅਜਮੇਰ ਜ਼ਿਲੇ ‘ਚ ਸ਼ੁੱਕਰਵਾਰ ਦੁਪਹਿਰ ਉਸਾਰੀ ਅਧੀਨ 2 ਮੰਜ਼ਿਲਾ ਇਮਾਰਤ ਡਿੱਗਣ ਕਾਰਨ ਇਕ ਵੱਡਾ ਹਾਦਸਾ ਵਾਪਰਿਆ। ਇਮਾਰਤ ਡਿੱਗਣ ਕਾਰਨ ਦਰਜਨਾਂ ਲੋਕ ਦੱਬ ਗਏ ਹਨ। ਦਸ ਦਈਏ ਕਿ ਅਜਮੇਰ ਜ਼ਿਲ੍ਹੇ ਦੇ ਕੇਕੜੀ ਵਿਖੇ ਇਕ ਕਮਰਸ਼ੀਅਲ ਇਮਾਰਤ ਬਣਾਈ ਜਾ ਰਹੀ ਸੀ ਜਿਥੇ ਕਿ ਤੀਜੀ ਮੰਜ਼ਿਲ ਦੀ ਛੱਤ ਪਾਈ ਜਾ ਰਹੀ ਸੀ ਜਿਸ ਦੌਰਾਨ ਇਹ ਹਾਦਸਾ ਵਾਪਰਿਆ।
ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰਕੇ 6 ਲੋਕਾਂ ਨੂੰ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ। ਇਹ ਛੇ ਗੰਭੀਰ ਜ਼ਖ਼ਮੀ ਹਨ। ਅਜੇ ਕਈ ਹੋਰ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ।
ਜਾਣਕਾਰੀ ਅਨੁਸਾਰ ਜਖਮੀਆਂ ਚ ਮੁੰਨਾ ਖਾਨ ਵਾਸੀ ਖਾਈਗੜ੍ਹ ਪੁਰਾਣੀ ਕੇਕੜੀ, ਕੈਲਾਸ਼ ਵਾਸੀ ਪਾਰਾ, ਸੰਜੂ ਵਾਸੀ ਪਾਰਾ, ਸੋਨੀਆ ਵਾਸੀ ਗੁਲਾਬਗੜ੍ਹ, ਮਾਇਆ ਵਾਸੀ ਕੋਹਾੜਾ, ਮਨੋਜ ਵਾਸੀ ਕੋਹਾੜਾ ਦੇ ਨਾਮ ਸ਼ਾਮਿਲ ਹਨ।
----------- Advertisement -----------
ਅਜਮੇਰ: ਉਸਾਰੀ ਅਧੀਨ ਇਮਾਰਤ ਡਿੱਗਣ ਕਾਰਨ ਦਰਜਨਾਂ ਲੋਕ ਦੱਬੇ
Published on
----------- Advertisement -----------
----------- Advertisement -----------












