ਦਿੜ੍ਹਬਾ : – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਅੱਜ ਦਿੜ੍ਹਬੇ ਚੋਣ ਪ੍ਰਚਾਰ ਲਈ ਪਹੁੰਚੇ ਸਨ ਜਿਥੇ ਓਹਨਾ ਨੂੰ ਸੈਂਕੜੇ ਲੋਕਾਂ ਵਲੋਂ ਸੜਕਾਂ ਉੱਪਰ ਆ ਕੇ ਕਾਲੀਆਂ ਝੰਡੀਆਂ ਵਿਖਾ ਕੇ ਜ਼ਬਰਦਸਤ ਰੋਸ ਵਿਖਾਵਾ ਕੀਤਾ।
ਦੱਸ ਦਈਏ ਕਿ ਇੱਥੇ ਇਕੱਤਰ ਹੋਏ ਲੋਕਾਂ ਦਾ ਕਹਿਣਾ ਸੀ ਕਿ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਹੋਰ ਕਈ ਸਿੱਖ ਯੋਧੇ ਵੱਖ – ਵੱਖ ਜੇਲ੍ਹਾਂ ਵਿਚ ਬੰਦ ਹਨ ਜਿਨ੍ਹਾਂ ਦੀ ਰਿਹਾਈ ਅਰਵਿੰਦ ਕੇਜਰੀਵਾਲ ਦੇ ਦਸਤਖਤਾਂ ‘ਤੇ ਟਿਕੀ ਹੋਈ ਹੈ | ਪਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਵਿਰੋਧੀ ਹਨ ਤੇ ਸਿੱਖ ਵਿਰੋਧੀ ਹਨ | ਉਨ੍ਹਾਂ ਕਿਹਾ ਕਿ ਇੱਥੇ ਹਲਕੇ ਅੰਦਰ ਕੁਝ ਬੇਸਮਝ ਲੋਕ ਹਨ ਜੋ ਆਮ ਆਦਮੀ ਪਾਰਟੀ ਦਾ ਰੌਲਾ ਪਾ ਰਹੇ ਹਨ ਜਦਕਿ ਆਮ ਆਦਮੀ ਪਾਰਟੀ ਦਾ ਇੱਥੇ ਕੋਈ ਵੀ ਵਜੂਦ ਨਹੀਂ ਹੈ |
----------- Advertisement -----------
ਭਗਵੰਤ ਮਾਨ ਦਾ ਦਿੜ੍ਹਬੇ ਹੋਇਆ ਜਬਰਦਸਤ ਵਿਰੋਧ; ਕਾਲੇ ਝੰਡੇ ਦਿਖਾਏ
Published on
----------- Advertisement -----------
----------- Advertisement -----------












