ਡੇਰਾ ਬਾਬਾ ਨਾਨਕ ’ਚ ਬੀਐੱਸਐੱਫ ਨੇ ਪਾਕਿਸਤਾਨ ਦੀ ਸਾਜ਼ਿਸ਼ ਨੂੰ ਬੇਨਕਾਬ ਕੀਤਾ ਹੈ।ਭਾਰਤ-ਪਾਕਿ ਸਰਹੱਦ ਤੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਨੌਜਵਾਨ ਨੂੰ ਕਾਬੂ ਕੀਤਾ ਹੈ।ਬੀਐੱਸਐੱਫ ਨੇ ਫੜੇ ਗਏ ਨੌਜਵਾਨ ਤੋਂ ਪਾਕਿਸਤਾਨੀ ਕਰੰਸੀ ਤੇ ਮੋਬਾਈਲ ਫੋਨ ਬਰਾਮਦ ਕੀਤਾ।ਬਹਿਰਾਲ ਇਲਾਕੇ ’ਚ ਸਰਚ ਆਪਰੇਸ਼ਨ ਜਾਰੀ ਹੈ।ਜੇਕਰ ਇਸ ਤੋਂ ਪਹਿਲਾ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਤੇ ਆਏ ਦਿਨ ਸਰਹੱਦੀ ਖੇਤਰਾਂ ’ਚ ਕਦੇ ਡ੍ਰੋਨ ਤੇ ਕਦੇ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ ਜਾ ਰਹੀ ਹੈ।ਇਸ ਤੋਂ ਪਹਿਲਾ ਦਸੰਬਰ ਮਹੀਨੇ ’ਚ ਹੀ ਬੀਐੱਸਐੱਫ ਵੱਲੋਂ ਵੱਡੀ ਮਾਤਰਾ ‘ਆਰਡੀਐੱਕਸ’ ਬਰਾਮਦ ਕੀਤੇ ਗਏ ਸਨ।












