ਰਾਜਸਥਾਨ : – ਰਾਜਸਥਾਨ ਦੇ ਕੋਟਾ ਵਿੱਚ ਐਤਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਲਾੜੇ ਸਮੇਤ ਵਿਆਹ ਦੇ 9 ਬਰਾਤੀਆਂ ਨੂੰ ਲੈ ਕੇ ਜਾ ਰਹੀ ਤੇਜ਼ ਰਫਤਾਰ ਕਾਰ ਚੰਬਲ ਨਦੀ ‘ਚ ਡਿੱਗ ਗਈ। ਹਾਦਸੇ ਵਿੱਚ ਸਾਰਿਆਂ ਦੀ ਮੌਤ ਹੋ ਗਈ। ਇਹ ਘਟਨਾ ਨਯਾਪੁਰਾ ਨੇੜੇ ਇੱਕ ਛੋਟੇ ਪੁਲ ‘ਤੇ ਵਾਪਰੀ। ਸੂਚਨਾ ਮਿਲਦੇ ਹੀ ਪੁਲਸ ਅਤੇ ਨਿਗਮ ਦੇ ਗੋਤਾਖੋਰ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਬਚਾਅ ਮੁਹਿੰਮ ਚਲਾਈ ਗਈ। ਨਦੀ ‘ਚ ਡੁੱਬਣ ਵਾਲੇ ਸਾਰੇ ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਬਰਾਤ ਦੇ ਸਾਰੇ 9 ਵਿਅਕਤੀ ਇੱਕੋ ਕਾਰ ਵਿੱਚ ਸਵਾਰ ਸਨ। ਨਿਗਮ ਦੇ ਗੋਤਾਖੋਰ ਵਿਸ਼ਨੂੰ ਸ਼੍ਰਿਂਗੀ ਨੇ ਦੱਸਿਆ ਕਿ ਹਾਦਸਾ ਐਤਵਾਰ ਸਵੇਰੇ 5:30 ਵਜੇ ਵਾਪਰਿਆ। ਇੱਕ ਰਾਹਗੀਰ ਨੇ ਕਾਰ ਨੂੰ ਚੰਬਲ ਨਦੀ ਵਿੱਚ ਪਲਟਦੇ ਦੇਖਿਆ। ਇਸ ਤੋਂ ਬਾਅਦ ਨਿਗਮ ਦੇ ਗੋਤਾਖੋਰਾਂ ਦੀ ਟੀਮ ਨੇ ਸਵੇਰੇ ਬਚਾਅ ਕਾਰਜ ਨੂੰ ਅੰਜਾਮ ਦਿੱਤਾ। ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ। ਸਾਰੀਆਂ ਲਾਸ਼ਾਂ ਨੂੰ ਐਮਬੀਐਸ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ।
ਲਾੜਾ ਅਵਿਨਾਸ਼ ਵਾਲਮੀਕੀ ਵੀ ਮਰਨ ਵਾਲਿਆਂ ਵਿੱਚ ਸ਼ਾਮਲ ਹੈ। ਪਰਿਵਾਰ ਨੇ ਦੱਸਿਆ ਕਿ ਕਾਰ ‘ਚ ਅਵਿਨਾਸ਼ ਦੇ ਨਾਲ ਦੋਸਤ ਅਤੇ ਕੁਝ ਰਿਸ਼ਤੇਦਾਰ ਵੀ ਸਵਾਰ ਸਨ।
----------- Advertisement -----------
ਬਰਾਤੀਆਂ ਨੂੰ ਲਿਜਾ ਰਹੀ ਕਾਰ ਨਹਿਰ ‘ਚ ਡਿੱਗੀ: ਲਾੜੇ ਸਮੇਤ 9 ਬਰਾਤੀਆਂ ਦੀ ਮੌਤ
Published on
----------- Advertisement -----------
----------- Advertisement -----------












