ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਭਾਰਤ ਦੀ ਰਾਸ਼ਟਰੀ ਸੁਰੱਖਿਆ, ਵਿਦੇਸ਼ ਸਬੰਧਾਂ ਅਤੇ ਜਨਤਕ ਵਿਵਸਥਾ ਨਾਲ ਸਬੰਧਤ ਗਲਤ ਪ੍ਰਚਾਰ ਕਰਨ ਵਾਲੇ 16 ਯੂਟਿਊਬ ਨਿਊਜ਼ ਚੈਨਲਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਵਿੱਚ 10 ਭਾਰਤੀ ਅਤੇ 6 ਪਾਕਿਸਤਾਨ ਆਧਾਰਿਤ ਯੂਟਿਊਬ ਨਿਊਜ਼ ਚੈਨਲ ਸ਼ਾਮਲ ਹਨ। ਦੋਸ਼ ਹੈ ਕਿ ਇਹ ਯੂ-ਟਿਊਬ ਚੈਨਲ ਭਾਰਤ ਵਿੱਚ ਦਹਿਸ਼ਤ ਪੈਦਾ ਕਰਨ ਅਤੇ ਫਿਰਕੂ ਹਿੰਸਾ ਭੜਕਾਉਣ ਲਈ ਫਰਜ਼ੀ ਖ਼ਬਰਾਂ ਫੈਲਾ ਰਹੇ ਸਨ। ਇਨ੍ਹਾਂ YouTube ਚੈਨਲਾਂ ਨੂੰ ਭਾਰਤ ਵਿੱਚ 68 ਕਰੋੜ ਤੋਂ ਵੱਧ ਲੋਕਾਂ ਦੁਆਰਾ ਦੇਖਿਆ ਜਾ ਰਿਹਾ ਸੀ।
ਸਰਕਾਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇਨ੍ਹਾਂ ਯੂਟਿਊਬ ਚੈਨਲਾਂ ਰਾਹੀਂ ਭਾਰਤ ਵਿੱਚ ਦਹਿਸ਼ਤ ਪੈਦਾ ਕਰਨ, ਫਿਰਕੂ ਅਸ਼ਾਂਤੀ ਭੜਕਾਉਣ ਅਤੇ ਜਨਤਕ ਵਿਵਸਥਾ ਨੂੰ ਭੰਗ ਕਰਨ ਲਈ ਝੂਠੀ, ਗੈਰ-ਪ੍ਰਮਾਣਿਤ ਜਾਣਕਾਰੀ ਫੈਲਾਈ ਜਾ ਰਹੀ ਹੈ। ਇਨ੍ਹਾਂ ਯੂਟਿਊਬ ਚੈਨਲਾਂ ਦੇ ਦਰਸ਼ਕਾਂ ਦੀ ਗਿਣਤੀ 68 ਕਰੋੜ ਤੋਂ ਵੱਧ ਸੀ।
ਇਸ ਵਿੱਚ ਕਿਹਾ ਗਿਆ ਹੈ, “ਇਨ੍ਹਾਂ ਡਿਜੀਟਲ ਖਬਰਾਂ ਦੇ ਪ੍ਰਕਾਸ਼ਕਾਂ ਵਿੱਚੋਂ ਕਿਸੇ ਨੇ ਵੀ ਸੂਚਨਾ ਤਕਨਾਲੋਜੀ ਨਿਯਮ, 2021 ਦੇ ਨਿਯਮ 18 ਦੇ ਤਹਿਤ ਮੰਤਰਾਲੇ ਨੂੰ ਲੋੜੀਂਦੀ ਜਾਣਕਾਰੀ ਨਹੀਂ ਦਿੱਤੀ ਸੀ।” ਇਸ ਤੋਂ ਇਲਾਵਾ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ ਹੈ ਕਿ ਇਨ੍ਹਾਂ ਯੂ-ਟਿਊਬ ਨਿਊਜ਼ ਚੈਨਲਾਂ ‘ਚ ਇਕ ਭਾਈਚਾਰੇ ਨੂੰ ਅੱਤਵਾਦੀ ਵਜੋਂ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਦੀ ਏਕਤਾ ਨੂੰ ਵੰਡਣ ਵਾਲੀ ਸਮੱਗਰੀ ਦਿਖਾਈ ਗਈ। ਇਨ੍ਹਾਂ ਚੈਨਲਾਂ ‘ਤੇ ਕੋਰੋਨਾ ਨੂੰ ਲੈ ਕੇ ਫਰਜ਼ੀ ਸਮੱਗਰੀ ਵੀ ਮੌਜੂਦ ਸੀ, ਜਦਕਿ ਰੂਸ-ਯੂਕਰੇਨ ਯੁੱਧ ਵਰਗੇ ਕਈ ਮੁੱਦਿਆਂ ‘ਤੇ ਗਲਤ ਜਾਣਕਾਰੀ ਦਿੱਤੀ ਗਈ ਸੀ।
----------- Advertisement -----------
ਸਰਕਾਰ ਨੇ 16 ਯੂਟਿਊਬ ਨਿਊਜ਼ ਚੈਨਲਾਂ ‘ਤੇ ਲਗਾਈ ਪਾਬੰਦੀ
Published on
----------- Advertisement -----------
----------- Advertisement -----------












